ਸਰਹਦ ਸੀਮਾ ਦੇ “ਤਾਰਨਹਾਰ” ਬਨਣਗੇ “ਤਰਨਜੀਤ”: ਸ਼ਰੂਤੀ ਵਿਜ

ਕਿਹਾ: ਅਣਦੇਖੀ ਦਾ ਸ਼ਿਕਾਰ ਰਹੇ ਸਰਹਦੀ ਇਲਾਕੇ ਦੇ ਲੋਕਾਂ ਵਿੱਚ ਜਾਗੀ ਉਮੀਦ

ਅੰਮ੍ਰਿਤਸਰ ਸਹਿਤ ਗੁਰਦਾਸਪੁਰ ਫਿਰੋਜ਼ਪੁਰ ਆਦਿ ਸਰਹਦੀ ਖੇਤਰਾਂ ਨੂੰ ਹੋਵੇਗਾ ਲਾਭ

ਅੰਮ੍ਰਿਤਸਰ, 2 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਲੰਮੇ ਸਮੇਂ ਤੋਂ ਅਣਦੇਖੀ ਦਾ ਦੰਸ਼ ਝਲ ਰਹੇ ਸਰਹੱਦੀ ਇਲਾਕਿਆਂ ਦੇ ਲੋਕਾਂ ਲਈ ਇੱਕ ਆਸ ਦੀ ਕਿਰਨ ਜਾਗੀ ਹੈ। ਭਾਜਪਾ ਤੋਂ ਅੰਮ੍ਰਿਤਸਰ ਲੋਕਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਲੋਕ ਸਰਹਦ ਖੇਤਰ ਦੇ ਤਾਰਨਹਾਰ ਦੇ ਰੂਪ ਵਿੱਚ ਵੇਖਣ ਲੱਗ ਪਏ ਹਨ। ਇਹ ਗੱਲ ਮਹਿਲਾ ਮੋਰਚਾ ਭਾਜਪਾ ਅੰਮ੍ਰਿਤਸਰ ਦੀ ਪ੍ਰਧਾਨ ਸ਼ਰੂਤੀ ਵਿਜ ਨੇ ਇੱਥੇ ਜਾਰੀ ਪ੍ਰੈਸ ਨੋਟ ਵਿੱਚ ਕਹੀ। ਉਹਨਾਂ ਕਿਹਾ ਕਿ ਸੰਧੂ ਸਮੁੰਦਰੀ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਸਰਹੱਦੀ ਖੇਤਰ ਦੇ ਲੋਕਾਂ ਦਾ ਦਰਦ ਸਮਝਦੇ ਹੋਏ ਉਹਨਾਂ ਨੇ ਬਾਰ ਬਾਰ ਇਹ ਦੁਹਰਾਇਆ ਹੈ ਕਿ ਉਹ ਸਰਹੱਦ ਤੇ ਵੱਸੇ ਪੰਜਾਬੀਆਂ ਦੇ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਲਿਆ ਕੇ ਸਰਹਦ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਗੇ। ਭਾਰਤੀ ਵਿਦੇਸ਼ੀ ਸੇਵਾਵਾਂ ਵਿੱਚ ਅਮਰੀਕਾ ਵਿੱਚ ਭਾਰਤ ਵੱਲੋਂ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਅੰਮ੍ਰਿਤਸਰ ਤੋਂ ਲੋਕਸਭਾ ਚੋਣ ਜਿੱਤਣ ਨਾਲ ਨਾ ਸਿਰਫ ਅੰਮ੍ਰਿਤਸਰ ਦੀ ਸਰਹੱਦੀ ਖੇਤਰ ਨੂੰ ਲਾਭ ਹੋਵੇਗਾ ਬਲਕਿ ਇਸ ਦੇ ਨਾਲ ਨਾਲ ਗੁਰਦਾਸਪੁਰ, ਫਿਰੋਜ਼ਪੁਰ ਤੇ ਸ਼੍ਰੀ ਖਡੂਰ ਸਾਹਿਬ ਸਰਹੱਦੀ ਇਲਾਕਿਆਂ ਨੂੰ ਵੀ ਲਾਭ ਹੋਣ ਵਾਲਾ ਹੈ। ਵੰਡ ਤੋਂ ਬਾਅਦ ਨਹੀਂ ਹੋਈ ਸੁਣਵਾਈ: ਯੁਵਾ ਭਾਜਪਾ ਨੇਤਰੀ ਸ਼ਰੂਤੀ ਵਿਜ ਨੇ ਕਿਹਾ ਕਿ 1947 ਦੇ ਬਾਅਦ ਸਭ ਤੋਂ ਜਿਆਦਾ ਨੁਕਸਾਨ ਸਰਹੱਦੀ ਖੇਤਰ ਤੇ ਰਹਿਣ ਵਾਲੇ ਲੋਕਾਂ ਦਾ ਹੋਇਆ ਹੈ। ਸਰਕਾਰਾਂ ਆਈਆਂ ਤੇ ਗਈਆਂ ਲੇਕਿਨ ਇਹਨਾਂ ਦਾ ਦਰਦ ਕਿਸੇ ਨੇ ਨਹੀਂ ਸਮਝਿਆ। ਇਹਨਾਂ ਨੂੰ ਨਾ ਤਾਂ ਕੋਈ ਵਿਸ਼ੇਸ਼ ਪੈਕਜ ਮਿਲਿਆ ਅਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਸਰਹਦੀ ਖੇਤਰ ਤੇ ਧਿਆਨ ਦਿੱਤਾ ਗਿਆ ਲੇਕਿਨ ਭਾਜਪਾ ਵੱਲੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਸਰਹੱਦੀ ਖੇਤਰ ਵਿੱਚ ਖੁਦ ਲੋਕਾਂ ਦੀ ਸਮੱਸਿਆਵਾਂ ਸੁਣੀਆਂ ਅਤੇ ਉਨਾਂ ਨੂੰ ਵਿਸ਼ਵਾਸ ਦਵਾਇਆ ਕੀ ਇਸ ਖੇਤਰ ਦੇ ਲੋਕਾਂ ਦੇ ਲਈ ਵਿਸ਼ੇਸ਼ ਪੈਕਜ ਦੇ ਨਾਲ ਨਾਲ ਸੰਸਾਧਨਾ ਨੂੰ ਵਿਕਸਿਤ ਕਰਵਾਇਆ ਜਾਵੇਗਾ ਜੋ ਇਹ ਦਰਸ਼ਾਉਂਦਾ ਹੈ ਕਿ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਜਿੱਤ ਦੇ ਨਾਲ ਸਰਹੱਦੀ ਖੇਤਰ ਦੇ ਲੋਕਾਂ ਦੀ ਸੁਣਵਾਈ ਹੋਣ ਵਾਲੀ ਹੈ।

ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਪਰਿਵਾਰਿਕ ਪਿਛੋਕੜ: ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਪਰਿਵਾਰਿਕ ਪਿਛੋਕੜ ਬਾਰੇ ਦੱਸਦਿਆਂ ਸ਼ਰੂਤੀ ਵਿੱਜ ਨੇ ਕਿਹਾ ਕਿ ਲੋਕ ਸਭਾ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਉਹਨਾਂ ਦੀ ਜਿੱਤ ਲਗਭਗ ਪੱਕੀ ਮੰਨੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਪਰਿਵਾਰਿਕ ਪਿਛੋਕੜ ਬੜਾ ਹੀ ਪ੍ਰੇਰਨਾਦਾਇਕ ਅਤੇ ਪ੍ਰਭਾਵਸ਼ਾਲੀ ਰਿਹਾ ਹੈ। ਇਹ ਸਾਰੇ ਜਾਣਦੇ ਹਨ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਮੁੱਖਾਂ ਵਿੱਚ ਰਹੇ ਸ. ਤੇਜਾ ਸਿੰਘ ਸਮੁੰਦਰੀ ਉਨਾਂ ਦੇ ਦਾਦਾ ਜੀ ਸਨ। ਉਹਨਾਂ ਦੇ ਪਿਤਾ ਜੀ ਸ. ਬਿਸ਼ਨ ਸਿੰਘ ਸਮੁੰਦਰੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਰਹਿਣ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਉਂਡਰ ਵਾਈਸ ਚਾਂਸਲਰ ਰਹੇ ਜਦਕਿ ਉਨਾਂ ਦੀ ਮਾਤਾ ਦੀ ਜਗਜੀਤ ਕੌਰ ਸੰਧੂ ਅਮਰੀਕਾ ਤੋਂ ਡਾਕਟਰੇਟ ਕਰਨ ਤੋਂ ਬਾਅਦ ਸਰੂਪ ਰਾਣੀ ਗਰਲਸ ਕਾਲਜ ਵਿੱਚ ਪ੍ਰਿੰਸੀਪਲ ਰਹੇ।
ਚਾਰਾਂ ਸਰਹੱਦੀ ਲੋਕ ਸਭਾ ਹਲਕਿਆਂ ਨੂੰ ਹੋਵੇਗਾ ਲਾਭ: ਮਹਿਲਾ ਮੋਰਚਾ ਪ੍ਰਧਾਨ ਸ਼ਰੂਤੀ ਵਿਜ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਜਿੱਤਣ ਦੇ ਨਾਲ ਨਾ ਸਿਰਫ ਅੰਮ੍ਰਿਤਸਰ ਲੋਕਸਭਾ ਹਲਕਾ ਬਲਕਿ ਇਸ ਦੇ ਨਾਲ ਲੱਗਣ ਵਾਲੇ ਸਰਹੱਦੀ ਹਲਕੇ ਜਿੰਨਾਂ ਵਿੱਚ ਫਿਰੋਜ਼ਪੁਰ, ਗੁਰਦਾਸਪੁਰ ਅਤੇ ਸ਼੍ਰੀ ਖਡੂਰ ਸਾਹਿਬ ਨੂੰ ਵੀ ਲਾਭ ਹੋਵੇਗਾ। ਜੋ ਪਾਲਸੀ ਜਾ ਵਿਕੇ ਵਿਸ਼ੇਸ਼ ਪੈਕੇਜ ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਸਰਹੱਦੀ ਖੇਤਰ ਦੇ ਲਈ ਲਿਆਇਆ ਜਾਵੇਗਾ ਉਹ ਨਾ ਸਿਰਫ ਅੰਮ੍ਰਿਤਸਰ ਤੱਕ ਸੀਮਤ ਰਹੇਗਾ ਬਲਕਿ ਪਾਕਿਸਤਾਨ ਦੇ ਨਾਲ ਲੱਗਦੇ ਸਾਰੇ ਦੀ ਹਲਕਿਆ ਨੂੰ ਉਸ ਦਾ ਲਾਭ ਹੋਵੇਗਾ। ਜਿਸ ਨਾਲ ਉੱਥੇ ਸੰਸਾਧਨਾਂ ਦੀ ਪੂਰਤੀ ਹੋਣ ਦੇ ਨਾਲ ਨਾਲ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦਗਾਰ ਸਾਬਿਤ ਹੋਵੇਗਾ।

Leave a Reply

Your email address will not be published. Required fields are marked *