ਕੋਵਿਡ ਵੈਕਸੀਨ ਸਬੰਧੀ ਪੈਦਾ ਹੋਏ ਵਿਵਾਦ ਦੀ ਉਚ ਪੱਧਰੀ ਜਾਂਚ ਹੋਵੇ: ਬਾਬਾ ਬਲਬੀਰ ਸਿੰਘ 96 ਕਰੋੜੀ

ਅੰਮ੍ਰਿਤਸਰ:- 2 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਕੋਵਿਡ ਵੈਕਸੀਨ ਸਬੰਧੀ ਲੋਕਾਂ ਵਿੱਚ ਸਹਿਮ ਫੈਲਣ ਲੱਗਾ ਹੈ। ਬਰਤਾਨੀਆ ਦੀ ਪ੍ਰਮੁੱਖ ਦਵਾ ਕੰਪਨੀ ਏਜ਼ੀ ਵੱਲੋਂ ਬਰਤਾਨੀਆ ਦੀ ਅਦਾਲਤ ਵਿੱਚ ਕੋਵਿਡ ਵੈਕਸੀਨ ਸਬੰਧੀ ਸਨਸਨੀ ਖੇਜ ਖੁਲਾਸਾ ਕੀਤੇ ਜਾਣ ਤੇ ਆਮ ਜਨਤਾ ਵਿੱਚ ਡਰ ਅਤੇ ਸਹਿਮ ਦਾ ਮਹੌਲ ਬਣ ਗਿਆ ਹੈ। ਦਵਾਈਆਂ ਦੀ ਵੱਡੀ ਕੰਪਨੀ ਨੇ ਸਪੱਸ਼ਟ ਬਿਆਨ ਦੇ ਕੇ ਭਾਵੇਂ ਇਖਲਾਕ ਦਾ ਸਬੂਤ ਦਿੱਤਾ ਹੈ ਪਰ ਦੂਜੇ ਪਾਸੇ ਇਸ ਵੈਕਸੀਨ ਦੇ ਮਾਰੂ ਅਸਰਾਂ ਨੇ ਬਹੁਤ ਵੱਡਾ ਨੁਕਸਾਨ ਦਾ ਸੰਕੇਤ ਕੀਤਾ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਵਰਤਾਰੇ ਨਾਲ ਮਨੁੱਖੀ ਸਰੁੱਖਿਆ ਤੇ ਵੱਡਾ ਸੁਆਲੀਆ ਨਿਸ਼ਾਨ ਲੱਗਾ ਹੈ। ਕਿਉਂ ਕਿ ਉਸ ਵੇਲੇ ਕੋਵਿਡ ਵੈਕਸੀਨ ਲਗਵਾਉਣ ਲਈ ਲੋਕਾਂ ਨੂੰ ਮਜ਼ਬੂਰ ਕੀਤਾ ਗਿਆ ਸੀ। ਸਰਕਾਰੀ ਦਫ਼ਤਰਾਂ ਵਿੱਚ ਕੋਵਿਡ ਵੈਕਸੀਨ ਲਗਵਾਏ ਜਾਣ ਸਬੰਧੀ ਸਰਟੀਫਿਕੇਟ ਜਾਰੀ ਕੀਤੇ ਗਏ ਸਨ ਅਤੇ ਨਾਲ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਨ੍ਹਾਂ ਚਿਰ ਆਨਲਾਈਨ ਕੋਈ ਕੰਮ ਨਹੀਂ ਹੋਵੇਗਾ ਜਿਨ੍ਹਾਂ ਚਿਰ ਵੈਕਸੀਨ ਲਗਵਾਈ ਹੋਈ ਦਾ ਸਬੂਤ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਭਾਵੇਂ ਇਸ ਦੇ ਉਸ ਸਮੇਂ ਫਾਇਦੇ ਵੀ ਹੋਏ ਹੋਣ ਪਰ ਜੋ ਖਦਸ਼ਾ ਹੁਣ ਜਾਹਿਰ ਹੋਇਆ ਇਸ ਨਾਲ ਕੋਵਿਡ ਵੈਕਸੀਨ ਦੀ ਵਰਤੋਂ ਕਰਨ ਵਾਲੇ ਮਨੁੱਖ ਸਹਿਮੇ ਹੋਏ ਤੇ ਭੈਅ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਦੇ ਉਲਟ ਅਸਰਾਂ ਬਾਰੇ ਸੁਪਰੀਮ ਕੋਰਟ ਦੇ ਸੀਟਿੰਗ ਜੱਜ ਤੋਂ ਸਮਾਂ ਬੱਧਾ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪ੍ਰਯੋਗਸ਼ਾਲਾ ਵਿੱਚੋਂ ਮੁਕੰਮਲ ਭਰੋਸੇ ਤੋਂ ਪਹਿਲਾਂ ਹੀ ਇਸ ਨੂੰ ਪ੍ਰਯੋਗ ਵਿੱਚ ਲਿਆਉਣਾ ਅਤਿ ਦੁੱਖਦਾਈ ਤੇ ਕਈ ਕਿਸਮ ਦੇ ਸ਼ੰਕਿਆਂ ਨੂੰ ਜਨਮ ਦੇਂਦਾ ਹੈ।

Leave a Reply

Your email address will not be published. Required fields are marked *