ਪਟਿਆਲਾ

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਲਈ ਮਾਨਵ ਅਧਿਕਾਰ ਸੁਰੱਖਿਆ ਫੋਰਮ ਦਾ ਹੋਇਆ ਗਠਨ।

ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਪ੍ਰਧਾਨ, ਅਮਰਜੀਤ ਸਿੰਘ ਢੀਂਡਸਾ ਜਨਰਲ ਸਕੱਤਰ, ਕੁਸ਼ਵਿੰਦਰ ਕਲਿਆਣ ਦੀ ਸੀਨੀਅਰ ਮੀਤ ਪ੍ਰਧਾਨ ਵਜੋਂ ਹੋਈ ਚੋਣ।

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਲਾ ਕਚਹਿਰੀਆਂ ਵਿਖੇ ਕੁੱਝ ਸੂਝਵਾਨ ਵਿਅਕਤੀਆਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਅਤੇ ਮਿਲਾਵਟਖੋਰੀ, ਅਣ ਮਨੁੱਖੀ ਵਤੀਰਿਆਂ, ਆਤਿਆਚਾਰ, ਭ੍ਰਿਸ਼ਟਾਚਾਰ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬੁਰਾਈਆਂ ਵਿਰੁੱਧ ਕਾਰਜ ਕਰਨ ਦੇ ਸਬੰਧ ਵਿੱਚ ਇੱਕ ਸੰਸਥਾ ਦੇ ਗਠਨ ਸਬੰਧੀ ਮੀਟਿੰਗ ਕੀਤੀ ਗਈ। ਵਿਚਾਰ ਚਰਚਾ ਕਰਨ ਤੋਂ ਬਾਅਦ ਮਾਨਵ ਅਧਿਕਾਰ ਸੁਰੱਖਿਆ ਫੋਰਮ ਦਾ ਗਠਨ ਕਰ ਇਸਦੇ ਅਹੁਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਇਸ ਦੌਰਾਨ ਪ੍ਰਧਾਨ ਵਜੋਂ ਜਿੰਮੇਵਾਰੀ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਨੂੰ ਸੌਂਪੀ ਗਈ। ਇਸ ਮੌਕੇ ਤੇ ਨਵ ਨਿਯੁਕਤ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਰ ਇੱਕ ਦੇਸ਼ ਦਾ ਸੰਵਿਧਾਨ ਹੁੰਦਾ ਹੈ, ਜਿਸ ਦੇ ਆਧਾਰ ਤੇ ਦੇਸ਼ ਚੱਲਦੇ ਹਨ, ਸਾਡੇ ਭਾਰਤ ਦੇ ਸੰਵਿਧਾਨ ਨੇ ਦੇਸ਼ ਦੇ ਨਾਗਰਿਕਾਂ ਨੂੰ ਕੁੱਝ ਮੋਲਿਕ ਅਧਿਕਾਰ ਦਿੱਤੇ ਹਨ,

ਜਿਹੜੇ ਕਿ ਸਾਡੀ ਉੱਨਤੀ ਅਤੇ ਸੁਰੱਖਿਆ ਵਿੱਚ ਅਹਿਮ ਭੁਮਿਕਾ ਨਿਭਾਉਂਦੇ ਹਨ। ਮੌਲਿਕ ਅਧਿਕਾਰ ਸਾਨੂੰ ਅਮਨ ਸ਼ਾਤੀ, ਬਰਾਬਰ ਸਮਾਨਤਾ ਅਤੇ ਸਨਮਾਨ ਨਾਲ ਜਿਉਣ ਦਾ ਅਧਿਕਾਰ ਦਿੰਦੇ ਹਨ। ਇਸ ਲਈ ਹਰ ਇੱਕ ਵਿਅਕਤੀ ਦਾ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਅਤੀ ਜਰੂਰੀ ਹੈ। ਬੱਚੇ ਤੋਂ ਲੈ ਕੇ ਬਜੁਰਗ ਤੱਕ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੂੰ ਸਾਡੇ ਸੰਵਿਧਾਨ ਨੇ ਕਿਹੜੇ ਅਧਿਕਾਰ ਦਿੱਤੇ ਹਨ। ਅਨੇਕਾਂ ਲੋਕ ਹਨ ਜਿਹੜੇ ਕਿ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਾ ਹੋਣ ਕਾਰਨ ਖਜ਼ਲ ਖੁਆਰੀਆਂ, ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ ਤਾਂ ਅਜਿਹੇ ਲੋਕਾਂ ਨੂੰ ਕਾਨੂੰਨੀ ਮਦਦ ਮੁਹਈਆ ਕਰਵਾਉਣਾ ਅਤੇ ਇਨਸਾਫ ਦਿਵਾਉਣ ਲਈ ਮੋਹਰੀ ਭੂਮਿਕਾ ਮਾਨਵ ਅਧਿਕਾਰ ਸੁਰੱਖਿਆ ਫੋਰਮ ਅਦਾ ਕਰੇਗਾ। ਇਸ ਮੌਕੇ ਤੇ ਅਮਰਜੀਤ ਸਿੰਘ ਢੀਂਡਸਾ ਜਨਰਲ ਸਕੱਤਰ ਕੁਸ਼ਵਿੰਦਰ ਕਲਿਆਣ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ, ਬਲਬੀਰ ਸਿੰਘ ਮੀਤ ਪ੍ਰਧਾਨ, ਰਾਮ ਮੂਰਤੀ ਸਕੱਤਰ, ਉਮੇਸ਼ ਜੋਸ਼ੀ ਸੰਯੁਕਤ ਸਕੱਤਰ, ਰਾਜਿੰਦਰ ਸਿੰਘ ਗਿੱਲ ਮੁੱਖ ਸਲਾਹਕਾਰ, ਸਰਬਜੀਤ ਚੌਪੜਾ ਪ੍ਰੈਸ ਸਕੱਤਰ ਅਤੇ ਅਸ਼ੋਕ ਚੌਹਾਨ ਪ੍ਰਚਾਰ ਸਕੱਤਰ ਸਰਵ ਸੰਮਤੀ ਨਾਲ ਚੁਣੇ ਗਏ।

Leave a Reply

Your email address will not be published. Required fields are marked *