ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼

ਮੁੱਖ ਮੰਤਰੀ ਨੇ ਪੰਚਕੂਲਾ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਰੱਖਿਆ ਨੀਂਹ ਪੱਥਰ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਦੇ ਸੈਕਟਰ-32 ਵਿਚ 30 ਏਕੜ ਜਮੀਨ ‘ਤੇ 800 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ।

ਮੀਡੀਆ ਪਰਸਨਸ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵੀਪੀ) ਵੱਲੋਂ ਬਣਾਏ ਜਾਣ ਵਾਲੇ ਨਵੇਂ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨਾਂਅ ਡਾ. ਮੰਗਲ ਸੇਨ ਦੇ ਨਾਂਅ ‘ਤੇ ਰੱਖਿਆ ਜਾਵੇਗਾ। ਸ਼ੁਰੂਆਤੀ ਪੜਾਅ ਵਿਚ 500 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ ਅਤੇ ਇਸ ਪਰਿਯੋਜਨਾ ‘ਤੇ 300 ਕਰੋੜ ਰੁਪਏ ਦੇ ਵੱਧ ਖਰਚ ਦਾ ਅੰਦਾਜਾ ਹੈ। ਪੂਰੀ ਪਰਿਯੋਜਨਾ 30 ਮਹੀਨੇ ਦੇ ਅੰਦਰ ਪੂਰੀ ਹੋਣ ਦੀ ਉਮੀਦ ਹੈ। ਇਸ ਮੈਡੀਕਲ ਕਾਲਜ ਵਿਚ 100 ਐਮਬੀਬੀਐਸ ਸੀਟਾਂ ਹੋਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ 2014 ਵਿਚ ਸੱਤਾ ਸੰਭਾਲਣ ਦੇ ਬਾਅਦ, ਅਸੀਂ ਰਾਜ ਦੇ ਹਰੇਕ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ। ਦੋ ਜਿਲ੍ਹਾ ਚਰਖੀ ਦਾਦਰੀ ਅਤੇ ਪਲਵਲ ਨੂੰ ਛੱਡ ਕੇ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 6 ਸਰਕਾਰੀ, 1ਸਹਾਇਤਾ ਪ੍ਰਾਪਤ ਅਤੇ 8 ਨਿਜੀ ਸਮੇਤ ਕੁੱਲ 15 ਪਹਿਲਾਂ ਹੀ ਸੰਚਾਲਿਤ ਹੋ ਚੁੱਕੇ ਹਨ। ਬਾਕੀ ਜਿਲ੍ਹੇ ਵਿਚ ਮੈਡੀਕਲ ਕਾਲਜ ਸ਼ੁਰੂ ਕਰਨ ਦੀ ਪ੍ਰਕ੍ਰਿਆ ਚੱਲ ਰਹੀ ਹੈ।
ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ 2014 ਵਿਚ ਰਾਜ ਵਿਚ 6 ਮੈਡੀਕਲ ਕਾਲਜ ਸਨ। 2014 ਅਤੇ 2019 ਦੇ ਵਿਚ ਇਹ ਗਿਣਤੀ ਵੱਧ ਕੇ 12 ਹੋ ਗਈ, ਜੋ 2019 ਤੋਂ ਮੌਜੂਦਾ ਤਕ 15 ਤਕ ਪਹੁੰਚ ਗਈ ਹੈ। ਸਾਰਿਆਂ ਦੇ ਪੂਰਾ ਹੋਣ ‘ਤੇ ਭਵਿੱਖ ਵਿਚ ਮੈਡੀਕਲ ਕਾਲਜ ਦੀ ਗਿਣਤੀ ਵੱਧ ਕੇ 29 ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਰੇ ਮੈਡੀਕਲ ਕਾਲਜਾਂ ਦੇ ਪੂਰਾ ਹੋਣ ‘ਤੇ ਰਾਜ ਵਿਚ ਐਮਬੀਬੀਐਸ ਸੀਟਾਂ ਦੀ ਕੁੱਲ ਗਿਣਤੀ 3500 ਤਕ ਪਹੁੰਚ ਜਾਵੇਗੀ।
ਸਿਹਤ ਪੇਸ਼ੇਵਰਾਂ ਦੇ ਮਹਤੱਵ ‘ਤੇ ਚਾਨਣ ਪਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਮੈਡੀਕਲ ਕਾਲਜ ਦੇ ਸੰਚਾਲਿਤ ਹੋਣ ਬਾਅਦ ਸੂਬੇ ਦਾ ਹਰ ਸਾਲ 3500 ਡਾਕਟਰਸ ਮਿਲਣਗੇ। ਇਸ ਤੋਂ ਇਲਾਵਾ, ਵਿਸ਼ੇਸ਼ ਡਾਕਟ+ਾਂ ਦੀ ਜਰੂਰਤ ਨੂੰ ਪੂਰਾ ਕਰਦੇ ਹੋਏ ਪੀਜੀ ਸੀਟਾਂ ਦੀ ਗਿਣਤੀ 851 ਤੋਂ ਵੱਧ ਕੇ 1200 ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮੈਡੀਕਲ ਕਾਲਜਾਂ ਦੇ ਅੰਦਰ ਪੈਰਾ-ਮੈਡੀਕਲ ਕਾਲਜ ਅਤੇ ਫਿਜੀਓਥੈਰੇਪੀ ਕਾਲਜ ਵੀ ਸਥਾਪਿਤ ਕੀਤੇ ਜਾਣਗੇ। ਇਸ ਵਿਆਪਕ ਦ੍ਰਿਸ਼ਟੀਕੋਣ ਦਾ ਉਦੇਸ਼ ਰਾਜ ਵਿਚ ਆਮ ਅਤੇ ਵਿਸ਼ੇਸ਼ ਮੈਡੀਕਲ ਪੇਸ਼ੇਵਰਾਾਂ ਦੋਵਾਂ ਦੀ ਕਮੀ ਨੂੰ ਦੂਰ ਕਰਨਾ ਹੈ।
ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਯੁਗਾਂਡਾ ਸਮੇਤ ਕੁੱਝ ਅਫੀ੍ਰਕੀ ਦੇਸ਼ਾਂ ਨੇ ਹਰਿਆਣਾ ਦੇ ਨਾਲ ਸਮਝੌਤਾ ਕਰਨ ਅਤੇ ਆਪਣੇ ਵਿਦਿਆਰਥੀਆਂ ਨੂੰ ਐਮਬੀਬੀਐਸ ਕੋਰਸਾਂ ਦੇ ਲਈ ਹਰਿਆਣਾ ਭੇਜਣ ਵਿਚ ਦਿਲਚਸਪੀ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਯੁਗਾਂਡਾ ਦੀ ਆਬਾਦੀ ਹਰਿਆਣਾ ਦੇ ਬਰਾਬਰ ਹੈ ਪਰ ਉੱਥੇ ਸਿਰਫ ਦੋ ਮੈਡੀਕਲ ਕਾਲਜ ਹਨ।
ਮੁੱਖ ਮੰਤਰੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਮੰਨਨਾ ਹੈ ਕਿ ਦੇ ਵਿਚ ਹਰੇਕ ਵਿਅਕਤੀ ਸਿਹਤਮੰਦ ਅਤੇ ਫਿੱਟ ਹੋਵੇ। ਇਸ ਦੇ ਮੱਦੇਨਜਰ ਰਾਜ ਵਿਚ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਕੁਦਰਤੀ ਉਪਚਾਰ ਦੇ ਲਈ ਕੁਰੂਕਸ਼ੇਤਰ ਵਿਚ ਸ੍ਰੀ ਕ੍ਰਿਸ਼ਣਾ ਆਯੂਰਵੇਦ ਯੂਨੀਵਰਸਿਟੀ ਤੋਂ ਇਲਾਵਾ ਪੰਚਕੂਲਾ ਵਿਚ ਆਯੂਸ਼ ਏਮਸ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੁਟੈਲ ਵਿਚ ਕਲਪਨਾ ਚਾਵਲਾ ਸਿਹਤ ਵਿਗਿਆਨ ਯੂਨੀਵਰਸਿਟੀ ਸੰਚਾਲਿਤ ਹੋ ਰਹੀ ਹੈ। ਸਮੂਚੇ ਦ੍ਰਿਸ਼ਟੀਕੋਣ ‘ਤੇ ਜੋਰ ਦਿੰਦੇ ਹੋਏ ਪਿੰਡਾਂ ਵਿਚ ਵਿਯਾਮਸ਼ਾਲਾਵਾਂ ਅਤੇ ਖੇਡ ਨਰਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਦੀ ਮੈਪਿੰਗ ਕਰ ਇਸ ਸਾਲ ਰਾਜ ਦੇ 300 ਪਿੰਡਾਂ ਵਿਚ ਸਟੇਡੀਅਮ ਨਰਸਰੀ ਸਮੇਤ ਹੋਰ ਖੇਡ ਸਹੂਲਤਾਂ ਸਥਾਪਿਤ ਕੀਤੀਆਂ ਜਾਣਗੀਆਂ।
ਪ੍ਰਧਾਨ ਮੰਤਰੀ ਦੇ ਧਾਰਮਿ ਸਥਾਨਾਂ ‘ਤੇ ਸਵੱਛਤਾ ਕੰਮ ਦੀ ਅਪੀਲ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ 14 ਜਨਵਰੀ ਤੋਂ 22 ਜਨਵਰੀ ਤਕ ਇਸ ਨੇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਮੇਂ ਵਿਚ ਧਾਰਮਿਕਸਥਾਨਾਂ ‘ਤੇ ਪੂਜਾ ਪਾਠ ਅਤੇ ਸਵੱਛਤਾ ਗਤੀਵਿਧੀਆਂ ਚਲਾਉਣ ਸ਼ਾਮਿਲ ਹਨ। ਉਨ੍ਹਾਂ ਨੇ ਹਰਕੇ ਪਰਿਵਾਰ ਨੂੰ 22 ਜਨਵਰੀ ਨੂੰ ਘਰ ‘ਤੇ ਪੀਦੋਤਸਵ ਵਿਚ ਹਿੱਸਾ ਲੈਣ ਦੀ ਵੀ ਅਪੀਲ ਕੀਤੀ। ਇਸ ਤੋਂ ਇਲਾਵਾ, ਲੋਕਾਂ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨਾਲ ਜੋੜਨ ਦੀ ਸਹੂਲਤ ਲਈ ਵਿਦਿਅਕ ਸੰਸਥਾਨਾਂ ਅਤੇ ਹੋਰ ਸਥਾਨਾਂ ‘ਤੇ ਲਾਇਵ ਪ੍ਰਸਾਰਣ ਦੀ ਵਿਵਸਥਾ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ 22 ਜਨਵਰੀ ਨੂੰ ਰਾਜ ਵਿਚ ਸ਼ਰਾਬ ਦੀ ਸਾਰੀ ਦੁਕਾਨਾਂ ਬੰਦ ਰਹਿਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਅਯੋਧਿਆ ਵਿਚ ਰਾਮ ਮੰਦਰ ਦਾ ਉਦਘਾਟਨ ਕੋਈ ਰਾਜਨੀਤਮ ਪ੍ਰੋਗ੍ਰਾਮ ਨਹੀਂ ਹੈ। ਇਹ ਤਾਂ ਲੋਕਾਂ ਦੀ ਆਸਥਾ ਨਾਲ ਜੁੜਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਆਸਥਾ ਤੋਂ ਦੂਰ ਹੋਣ ਦਾ ਫੈਸਲਾ ਕਰਣਗੇ ਉਨ੍ਹਾਂ ਨੁੰ ਜਨਤਾ ਦੂਰ ਕਰ ਦਵੇਗੀ।
ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਮੇਅਰ ਪੰਚਕੂਲਾ ਕੁਲਭੂਸ਼ਣ ਗੋਇਲ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਬੀਬੀ ਭਾਰਤੀ, ਮੁੱਖ ਪ੍ਰਸਾਸ਼ਕ ਐਚਐਸਵੀਪੀ ਟੀਐਲ ਸਤਅਪ੍ਰਕਾਸ਼, ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹ।

Leave a Reply

Your email address will not be published. Required fields are marked *