ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਅਜਾਇਬ ਘਰ ਦੇਖਿਆ, ਬਹੁਤ ਪ੍ਰਭਾਵਿਤ ਹੋਏ
ਦੇਸ਼ ਦੇ 75 ਸਾਲ ਦੇ ਇਤਿਹਾਸ ਨੂੰ ਅਜਾਇਬ ਘਰ ਵਿਚ ਸਿਰਫ ਦੋ ਤੋਂ ਤਿੰਨ ਘੰਟੇ ਵਿਚ ਦੇਖ ਸਕਦੇ ਹਨ – ਰਾਜਪਾਲ
ਅਜਾਇਬ ਘਰ ਵਿਚ ਵਿਚ ਪੂਰਾ ਇਤਿਹਾਸ ਡਿਜੀਟਲ ਰੂਪ ਨਾਲ ਸਜਾਇਆ ਗਿਆ ਹੈ
ਚੰਡੀਗੜ੍ਹ, 25 ਜਨਵਰੀ -(ਮਧੂਸਾਰ ਬਿਊਰੋ) ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਅੱਜ ਦਿੱਲੀ ਵਿਚ ਪ੍ਰਧਾਨ ਮੰਤਰੀ ਅਜਾਇਬ ਘਰ ਦਾ ਦੌਰਾ ਕੀਤਾ। ਇੱਥੇ ਡਿਜੀਟਲ ਰੂਪ ਨਾਲ ਸਜਾਏ ਗਏ ਤੱਥਾਂ ਨੂੰ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਅਜਾਇਬ ਘਰ ਵਿਚ ਦੇਸ਼ ਦੇ 75 ਸਾਲ ਦੇ ਇਤਿਹਾਸ ਨੂੰ ਸਿਰਫ ਦੋ ਤੋਂ ਤਿੰਨ ਘੰਟੇ ਵਿਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਚਾਹੀਦਾ ਹੈ ਕਿ ਊਹ ਆਪਣੇ ਵਿਦਿਆਰਥੀਆਂ ਨੂੰ ਇਸ ਅਜਾਇਬ ਘਰ ਦਾ ਦੌਰਾ ਜਰੂਰ ਕਰਵਾਉਣ, ਇਸ ਵਿਚ ਵਿਦਿਆਰਥੀਆਂ ਦੇ ਲਈ ਬਹੁਤ ਹੀ ਉਪਯੋਗੀ ਅਤੇ ਗਿਆਨ ਵਧਾਉਣ ਵਾਲੀ ਜਾਣਕਾਰੀਆਂ ਹਨ।
ਸ੍ਰੀ ਦੱਤਾਤ੍ਰੇਅ ਅੱਜ ਦਿੱਲੀ ਵਿਚ ਪ੍ਰਧਾਨ ਮੰਤਰੀ ਅਜਾਇਬ-ਘਰ ਦੇ ਅਵਲੋਕਨ ਦੇ ਬਾਅਦ ਮੀਡੀਆ ਪਰਸਨਸ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਜਾਇਬ-ਘਰ ਦੇ ਨਿਰਮਾਣ ਲਈ ਵੱਖ-ਵੱਖ ਕਮੇਟੀਆਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਵਿਚ ਤਕਨਾਲੋਜੀ ਅਤੇ ਡਿਜੀਟਲਾਈਜੇਸ਼ਨ ਦਾ ਵਿਲੱਖਣ ਕੰਮ ਕੀਤਾ ਗਿਆ ਹੈ। ਅਜਾਇਬ-ਘਰ ਦੇ ਦੋ ਹਿੱਸੇ ਹਨ, ਜਿਸ ਵਿਚ ਨਵੇਂ ਭਵਨ ਦਾ ਉਦਘਾਟਨ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 14 ਅਪ੍ਰੈਲ, 2022 ਨੂੰ ਕੀਤਾ ਸੀ। ਰਾਜਪਾਲ ਨੇ ਕਿਹਾ ਕਿ ਇਸ ਪ੍ਰਧਾਨ ਮੰਤਰੀ ਅਜਾਇਬ-ਘਰ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤਕ ਹਰੇਕ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿਚ ਕਦੋਂ ਕਿਹੜੀਆਂ ਘਟਨਾਵਾਂ ਘੱਟੀਆਂ ਹਨ, ਉਨ੍ਹਾਂ ਸਾਰੇ ਇਤਿਹਾਸਕ ਘਟਨਾਵਾਂ ਨੂੰ ਡਿਜੀਟਲ ਰੂਪ ਨਾਲ ਸੰਭਾਲਿਆ ਅਤੇ ਦਰਸ਼ਾਇਆ ਗਿਆ ਹੈ। ਉਨ੍ਹਾਂ ਨੇ ਇਸ ਅਜਾਇਬ ਘਰ ਵਿਚ ਬਣਾਈ ਗਈ ਵੱਖ-ਵੱਖ ਗੈਲਰੀ ਜਿਵੇਂ ਸੰਵਿਧਾਨ ਦਾ ਨਿਰਮਾਣ, ਡਾ. ਭੀਮ ਰਾਓ ਅੰਬੇਦਕਰ ਦਾ ਉਸ ਸਮੇਂ ਦਿੱਤਾ ਗਿਆ ਭਾਸ਼ਨ, ਭਾਰਤੀ ਗਣਤੰਤਰ ਦੀ ਸਥਾਪਨਾ, ਸੰਵਿਧਾਨ ਦੀ ਆਤਮ -ਪ੍ਰਸਤਾਵਨਾ, ਉਸ ਵਿਚ ਦਿੱਤੇ ਗਏ ਮੁੱਢਲੇ ਅਧਿਕਾਰ ਤੇ ਨਿਰਦੇਸ਼ਕ ਸਿਦਾਂਤ, ਭਾਂਤਰੀ ਲੋਕਤੰਤਰ ਦੇ ਆਧਾਰ, ਭਾਰਤ ਚੋਣ ਕਮਿਸ਼ਨ, 1951 ਵਿਚ ਕੀਤੇ ਗਏ ਪਹਿਲਾਂ ਸੰਵਿਧਾਨ ਸੋਧ ਤੋਂ ਲੈ ਕੇ ਸਾਰੇ ਸੋਧ ਆਦਿ ਨੂੰ ਦਿਲਚਸਪੀ ਲੈ ਕੇ ਦੇਖਿਆ।

