ਨਿਰਪੱਖ, ਸ਼ਾਂਤੀਪੂਰਣ ਚੋਣਾਂ ਲਈ ਹਰ ਵੋਟਰ ਕਰਨ ਸਹਿਯੋਗ – ਸੰਜੀਵ ਕੌਸ਼ਲ
ਲੱਕੀ ਡਰਾਅ ਜੇਤੂ ਨਵੇਂ ਵੋਟਰਾਂ ਨੁੰ ਲੈਪਟਾਪ ਤੇ ਸਮਾਰਟ ਫੋਨ ਵੰਡੇ
ਵੋਟਰਾਂ ਨੂੰ ਘਰ ਬੈਠੇ ਤਮਾਮ ਜਾਣਕਾਰੀਆਂ ਉਪਲਬਧ ਕਰਵਾਉਣ 7 ਆਨਲਾਇਨ ਐਪਲੀਕੇਸ਼ਨ ਕੀਤੇ ਤਿਆਰ
ਚੰਡੀਗੜ੍ਹ, 25 ਜਨਵਰੀ -(ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਸੂਬੇ ਵਿਚ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਲਈ ਹਰੇਕ ਵੋਟਰ ਨੂੰ ਚੋਣ ਕਮਿਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸੂਬੇ ਵਿਚ ਚੋਣ ਪ੍ਰਕ੍ਰਿਆ ਨੂੰ ਸਹਿਜ ਤੇ ਸਰਲ ਬਨਾਉਣ ਲਈ ਰਾਜ ਚੋਣ ਵੱਲੋਂ ਵਿਆਪਕ ਪੱਧਰ ‘ਤੇ ਪ੍ਰਬੰਧ ਕੀਤੇ ਹਨ। ਇੰਨ੍ਹਾਂ ਹੀ ਨਹੀਂ ਵੋਟਰਾਂ ਨੂੰ ਘਰ ਬੈਠੇ ਤਮਾਮ ਜਾਣਕਾਰੀਆਂ ਦੇਣ ਲਈ 7 ਤਰ੍ਹਾ ਦੇ ਆਨਲਾਇਨ ਐਪ ਵੀ ਤਿਆਰ ਕੀਤੇ ਹਨ। ਸੂਬੇ ਵਿਚ ਚੋਣ ਪ੍ਰਕ੍ਰਿਆ ਨੂੰ ਪੂਰੀ ਤਰ੍ਹਾ ਆਧੁਨਿਕ ਬਣਾਇਆ ਗਿਅ ਹੈ। ਮੁੱਖ ਸਕੱਤਰ ਸੰਜੀਵ ਕੌਸ਼ਲਵੀਰਵਾਰ ਨੂੰ ਕੁਰੂਕਸ਼ੇਤਰ ਵਿਚ ਕੌਮੀ ਵੋਟਰ ਡੇ ‘ਤੇ 14ਵੇਂ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਸਕੱਤਰ ਸੰਜੀਵ ਕੌਸ਼ਲ , ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਤੇ ਪ੍ਰਧਾਨ ਸਕੱਤਰ ਅਨੁਰਾਗ ਅਗਰਵਾਲ ਨੇ ਵੋਟਰ ਜਾਗਰੁਕਤਾ ਰੈਲੀ ਨੁੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਕਲਾ ਅਤੇ ਸਭਿਆਚਾਰਕ ਕੰਮ ਵਿਭਾਗ ਦੀ ਰਾਜ ਪੱਧਰੀ ਪੇਂਟਿੰਗ, ਫੋਟੋ, ਸਕਲਪਚਰ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਸੂਚਨਾ ਪ੍ਰਸਾਰਣ ਮੰਤਰਾਲੇ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਵੋਟਰ ਜਾਗਰੁਕਤਾ ਹਸਤਾਖਰ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ। ਮੁੱਖ ਸਕੱਤਰ ਨੇ ਰਾਜ ਚੋਣ ਦਫਤਰ ਦੇ ਕੈਲੇਂਡਰ ਦੀ ਵੀ ਘੁੰਡ ਚੁਕਾਈ ਕੀਤੀ।
ਮੁੱਖ ਸਕੱਤਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ, 1950 ਨੂੰ ਹੋਈ ਸੀ। ਇਸ ਦੇ ਬਾਅਦ ਨੌਜੁਆਨਾਂ ਨੂੰ ਚੋਣ ਪ੍ਰਕ੍ਰਿਆ ਵਿਚ ਹਿੱਸਾ ਲੈਣ ਲਈ ਪ੍ਰੋਤਸਾਹਿਤ ਕਰਨ ਲਈ ਪਹਿਲੀ ਵਾਰ ਸਾਲ 2011 ਵਿਚ ਕੌਮੀ ਵੋਟਰ ਡੇ ਮਨਾਇਆ ਗਿਆ। ਇਹ ਕੌਮੀ ਵੋਟਰ ਦਿਵਸ 1950 ਵਿਚ ਭਾਂਰਤ ਦੇ ਚੋਣ ਕਮਿਸ਼ਨ ਦੇ ਸਥਾਪਨਾ ਦਿਨ ਨੁੰ ਚੋਣ ਕਰਨ ਦੇ ਲਈ ਮਨਾਇਆ ਜਾਂਦਾ ਹੈ। ਦੇਸ਼ ਦੀ ਜਨਤਾ ਲਈ ਚੋਣ ਸੱਭ ਤੋਂ ਮਹਤੱਵਪੂਰਨ ਅਧਿਕਾਰੀ ਵਿੱਚੋਂ ਇਕ ਹੈ। ਇਸ ਸਾਲ 2024 ਵਿਚ ਕੌਮੀ ਵੋਟਰ ਡੇ ਦੀ ਥੀਮ ਵੋਟ ਵਰਗਾ ਕੁੱਝ ਨਹੀਂ, ਵੋਟ ਜਰੂਰ ਪਾਵਾਂਗੇ ਅਸੀਂ ਦੇ ਬਾਰੇ ਵਿਚ ਲਗਾਤਾਰ ਜਾਗਰੁਕ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਰਾਜ ਚੋਣ ਦਫਤਰ ਨੂੰ ਆਧੁਨਿਕ ਸਵਰੂਪ ਦੇਣ ਲਈ 7 ਆਨਲਾਇਨ ਐਪਲੀਕੇਸ਼ਨ ਤਿਆਰ ਕੀਤੇ ਗਏ ਹਨ ਜਿਨ੍ਹਾਂ ਵਿਚ ਹੈਲਪਲਾਇਨ , ਸੂਖਮ, ਈਸੀਆਈ ਕਿਯੂ ਮੈਨੇਜਮੈਂਟ, ਸੀ ਵਿਜਿਲ, ਵੋਟਰ ਟਰਨ ਆਉਣ ਆਪਣੇ ਉਮੀਦਵਾਰ ਦੇ ਬਾਰੇ ਵਿਚ ਜਾਨਣ, ਚੋਣ ਸੀਜਰ ਮੈਨੇਜਮੈਂਟ ਸਿਸਟਮ ਸ਼ਾਮਿਲ ਹੈ। ਇੰਨ੍ਹਾਂ ਐਪਲੀਕੇਸ਼ਨ ਨਾਲ ਵੋਟਰਾਂ ਨੂੰ ਘਰ ਬੈਠੇ ਤਮਾਮ ਜਾਣਕਾਰੀਆਂ ਉਪਲਬਧ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ। ਸੂਬੇ ਵਿਚ ਆਖੀਰੀ ਪ੍ਰਕਾਸ਼ਿਤ ਵੋਟਰ ਸੂਚੀ ਵਿਚ ਕੁੱਲ 1 ਕਰੋੜ 97 ਲੱਖ ਵੋਟਰ ਰਜਿਸਟਰਡ ਕੀਤੇ ਗਏ ਹਨ ਜਿਨ੍ਹਾਂ ਵਿਚ 1 ਕਰੋੜ 5 ਲੱਖ ਪੁਰਸ਼ ਅਤੇ 92 ਲੱਖ 50 ਹਜਾਰ ਮਹਿਲਾ ਵੋਟਰ ਸ਼ਾਮਿਲ ਹਨ। ਇਸ ਤੋਂ ਇਲਾਵਾ ਸੂਬੇ ਵਿਚ ਕੁੱਲ 19 ਹਜਾਰ 812 ਚੋਣ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵੋਟਰ ਸੂਚੀਆਂ ਵਿਚ ਮਹਿਲਾ ਵੋਟਰਾਂ ਦੀ ਗਿਣਤੀ ਵਿਚ ਵਾਧਾ ਕਰਨ ‘ਤੇ ਹੋਰ ਫੋਕਸ ਕਰਨਾ ਹੋਵੇਗਾ ਅਤੇ ਸੂਬੇ ਵਿਚ ਆਉਣ ਵਾਲੇ 1 ਸਾਲ ਦੇ ਅੰਦਰ ਹੋਣ ਵਾਲੇ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਨੂੰ ਨਿਰਪੱਖ ਰੂਪ ਨਾਲ ਸਪੰਨ ਕਰਵਾਉਣ ਲਈ ਸਾਰੇ ਨਾਗਰਿਕਾਂ ਨੁੰ ਚੋਣ ਕਮਿਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ।
ਹਰਿਆਣਾ ਚੋਣ ਵਿਭਾਗ ਦੇ ਪ੍ਰਧਾਨ ਸਕੱਤਰ ਅਤੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਵੋਟਰ ਸੂਚੀ ਦੇ ਸੋਧ ਦੌਰਾਨ ਕੁੱਲ 5 ਲੱਖ 25 ਹਜਾਰ 615 ਲੋਕ ਵੋਟਰ ਵਜੋ ਰਜਿਸਟਰਡ ਹੋਏ ਹਨ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਯੋਗ ਉਮੀਦਵਾਰਾਂ ਨੂੰ ਸੱਭ ਤੋਂ ਪਹਿਲਾਂ ਆਪਦਾ ਵੋਟ ਜਰੂਰ ਬਣਵਾਉਣਾ ਚਾਹੀਦਾ ਅਤੇ ਇਸ ਦੇ ਬਾਅਦ ਆਪਣੇ ਨੇੜੇ ਬੂਥ ‘ਤੇ ਜਾ ਕੇ ਆਪਣਾ ਵੋਟ ਜਰੂਰ ਪਾਉਣਾ ਚਾਹੀਦਾ ਹੈ। ਇਸ ਲੋਕਤੰਤਰ ਦੀ ਮਜਬੂਤੀ ਲਈ ਹਰਕੇ ਵੋਟਰ ਨੂੰ ਆਪਣੀ ਵੋਟ ਦੀ ਵਰਤੋ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਵੋਟਰਾਂ ਨੇ ਹੁਣ ਵੀ ਆਪਣਾ ਵੋਟ ਨਹੀਂ ਬਣਵਾਇਆ ਹੈ ਉਹ ਵਿਅਕਤੀ ਚੋਣਾਂ ਦੇ ਨਾਮਜਦਗੀ ਪ੍ਰਕ੍ਰਿਆ ਨਾਲ 10 ਦਿਨ ਪਹਿਲਾਂ ਤਕ ਆਪਣਾ ਵੋਟ ਬਣਵਾ ਸਕਦਾ ਹੈ। ਇਸ ਪ੍ਰੋਗ੍ਰਾਮ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਮੁੱਖ ਚੋਣ ਅਧਿਕਾਰੀ ਅਤੇ ਪ੍ਰਧਾਨ ਸਕੱਤਰ ਅਨੁਰਾਗ ਅਗਰਵਾਲ, ਐਸਈਓ ਹੇਮਾ ਸ਼ਰਮਾ, ਅੰਬਾਲਾ ਡਿਵੀਜਨਲ ਕਮਿਸ਼ਨਰ ਰੇਣੂ ਫੁਲਿਆ, ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਮੌਜੂਦ ਰਹੇ। ਮੁੱਖ ਸਕੱਤਰ ਨੇ ਸੰਸੋਧਿਤ ਵੋਟਰ ਪ੍ਰਕ੍ਰਿਆ ਵਿਚ ਵਰਨਣਯੋਗ ਕਾਰਜ ਕਰਨ ਵਾਲੇ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਹਰਿਆਣਾ ਰਾਜ ਚੋਣ ਦਫਤਰ ਦੀ ਸੋਧ ਵੋਟਰ ਸੂਚੀਆਂ ਤਿਆਰ ਕਰਨ ਵਿਚ ਹੋਰ ਵੋਟਰਾਂ ਨੂੰ ਸੂਚੀ ਵਿਚ ਸ਼ਾਮਿਲ ਕਰਨ ਲਈ ਸ਼ਲਾਘਾਯੋਗ ਕੰਮ ਕਰਨ ਵਾਲੇ ਗੁਰੂਗ੍ਰਾਮ ਦੇ ਜਿਲ੍ਹਾ ਚੋਣ ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਨੂੰ ਪਹਿਲੇ ਪੁਰਸਕਾਰ, ਪੰਚਕੂਲਾ ਤੋਂ ਜਿਲ੍ਹਾ ਚੋਣ ਅਧਿਕਾਰੀ ਸੁਸ਼ੀਲ ਸਾਰਵਾਨ ਨੁੰ ਦੂਜਾ ਪੁਰਸਕਾਰ, ਫਰੀਦਾਬਾਦ ਦੇ ਜਿਲ੍ਹਾ ਚੋਣ ਅਧਿਕਾਰੀ ਵਿਕਰਮ ਨੂੰ ਤੀਜਾ ਪੁਰਸਕਾਰ ਅਤੇ ਨੁੰਹ ਤੋਂ ਜਿਲ੍ਹਾ ਚੋਣ ਅਧਿਕਾਰੀ ਧੀਰੇਂਦਰ ਖੜਗਟਾ ਨੂੰ ਵੀ ਤੀਜਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।

