8 ਦਿਵਸ ਸ੍ਰੀ ਰਾਮ ਕਥਾ ਦਾ ਆਯੋਜਨ ਅਤੇ ਉਤਰਾਖੰਡ ਧਰਮਸ਼ਾਲਾ ਭਵਨ ਪਟਿਆਲਾ ਦਾ ਉਦਘਾਟਨ ਸਮਾਰੋਹ ਸਫਲਤਾ ਪੂਰਵਕ ਸੰਮਪਨ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਉਤਰਾਂਚਲੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ (ਰਜਿ:) ਪਟਿਆਲਾ ਅਤੇ ਉਤਰਾਖੰਡ ਸਭਾ ਪਟਿਆਲਾ ਵੱਲੋਂ ਏਕਤਾ ਨਗਰ—ਬੀ ਪਟਿਆਲਾ ਵਿਖੇ ਸ੍ਰੀ ਰਾਮ ਕਥਾ ਦਾ ਮਿਤੀ 21—01—2024 ਤੋਂ 28—01—2024 ਤੱਕ ਵੱਡੇ ਪੱਧਰ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ “ਉੱਤਰਾਖੰਡ ਧਰਮਸ਼ਾਲਾ ਭਵਨ ਪਟਿਆਲਾ” ਦਾ ਉਦਘਾਟਨ ਡਾ. ਬਲਬੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵਲੋਂ ਕੀਤਾ ਗਿਆ। ਸ੍ਰੀ ਰਾਮ ਕਥਾ ਦੇ ਪ੍ਰਵਚਨ ਬਿਆਸ ਸ੍ਰੀ ਆਦੇਸ਼ ਸ਼ਾਸ਼ਤਰੀ ਜੀ ਵਲੋਂ ਵਿਸਥਾਰ ਪੂਰਵਕ ਕੀਤਾ ਗਿਆ। ਇਹ 8 ਦਿਨਾਂ ਵਿਸ਼ਾਲ ਸਮਾਗਮ ਸ੍ਰੀ ਰਾਮ ਕਥਾ ਦਾ ਸਮਾਗਮ ਸੰਸਥਾ ਨੇ ਆਯੋਧਿਆ ਧਾਮ ਵਿਖੇ ਸ੍ਰੀ ਰਾਮ ਭਗਵਾਨ ਜੀ ਦੀ ਪ੍ਰਾਣ ਪ੍ਰਤੀਸ਼ਠਾ ਦੇ ਸਬੰਧ ਵਿੱਚ ਕੀਤਾ ਗਿਆ। ਇਸ ਕਥਾ ਦਾ ਆਯੋਜਨ ਸ੍ਰੀ 108 ਮਹੰਤ ਸ੍ਰੀ ਸਾਧੂ ਰਾਮ ਜੀ ਡੇਰਾ ਬਾਬਾ ਰਾਮ ਦਾਸ ਚੌਰਾ ਵਾਲੇ ਮੱਥੁਰਾ ਕਾਲੋਨੀ, ਪਟਿਆਲਾ ਦੇ ਆਸ਼ੀਰਵਾਦ ਨਾਲ ਕੀਤਾ ਗਿਆ। ਸ੍ਰੀ ਰਾਮ ਕਥਾ ਦਾ ਵਰਨਣ ਕਥਾ ਬਿਆਸ ਜੀ ਵਲੋਂ ਬੜੇ ਵਿਸਥਾਰ ਨਾਲ ਕੀਤਾ ਗਿਆ। ਮੌਜੂਦ ਸੈਂਕੜੇ ਸ਼ਰਧਾਲੂਆਂ ਨੇ ਸ੍ਰੀ ਰਾਮ ਕਥਾ ਨੂੰ ਬੜੇ ਸ਼ਰਧਾ ਨਾਲ ਸੁਣਿਆ ਅਤੇ ਆਨੰਦ ਮਾਣਿਆ। ਇਸ ਮੌਕੇ ਤੇ ਓਮ ਪ੍ਰਕਾਸ਼ ਸ਼ਰਮਾ, ਜਸਵੰਤ ਸਿੰਘ ਸੈਣੀ, ਏ.ਕੇ. ਸਿੰਘ, ਸੁਗਰੀਬ ਪਟੇਲ, ਏ.ਕੇ.ਪੁਰੀ, ਪਰਮਜੀਤ ਕੌਰ, ਕੈਲਾਸ਼ ਪ੍ਰੋਹਿਤ, ਡਾ. ਅਮਰ ਚੰਦ, ਤਾਰਾ ਦੱਤ ਭਾਰਦਵਾਜ, ਸੁੰਦਰ ਸਿੰਘ ਰਾਣਾ, ਸਰੋਪ ਸਿੰਘ ਰਾਵਤ, ਪ੍ਰਮੇਸ਼ਰ ਸਿੰਘ ਨੇਗੀ, ਉਤਮ ਸਿੰਘ ਰਮੋਲਾ, ਭਗਵਾਨ ਸਿੰਘ ਕਠੈਤ, ਗੋਬਿੰਦ ਸਿੰਘ ਨੇਗੀ, ਦਲੀਪ ਸਿੰਘ ਅਧਿਕਾਰੀ, ਮੋਹਨ ਚੰਦ ਭਾਰਦਵਾਜ, ਬੀਰ ਸਿੰਘ ਨੇਗੀ, ਰਾਜਿੰਦਰ ਸਿੰਘ ਨੇਗੀ, ਮਾਧੋ ਸਿੰਘ ਬਿਸ਼ਟ, ਦਿਨੇਸ਼ ਸਿੰਘ ਚੌਹਾਨ, ਦਵਿੰਦਰ ਸਿੰਘ ਰਮੋਲਾ, ਜਸਪਾਲ ਸਿੰਘ, ਹੁਕਮ ਬਹਾਦੁਰ, ਰਾਮ ਕਰਨ, ਹੁਕਮ ਸਿੰਘ ਰਾਣਾ, ਕੁਲਦੀਪ ਸਿੰਘ ਰਤੁੜੀ, ਵਿਸ਼ੇਸ਼ਵਰ ਪ੍ਰਸਾਦ ਸ਼ਰਮਾ, ਜਗਦੀਸ਼ ਪਾਲੀਵਾਲ
ਰੋਸ਼ਨੀ ਦੇਵੀ ਨੇਗੀ, ਸੁਨੀਤਾ ਦੇਵੀ ਰਮੋਲਾ, ਪੁਰਨੀ ਦੇਵੀ ਰਮੋਲਾ, ਕੁੰਦਨੀ ਦੇਵੀ ਰਾਣਾ, ਬਬੀਤਾ ਦੇਵੀ, ਦੀਪਕ ਸਿੰਘ ਪਵਾਰ, ਪ੍ਰਮੋਦ ਸਿੰਘ ਰਮੋਲਾ, ਸੰਜੀਵ ਸਿੰਘ ਰਮੋਲਾ, ਬਲਦੇਵ ਸਿੰਘ ਰਮੋਲਾ, ਪ੍ਰੀਤੀ ਬਿਸ਼ਟ, ਹੁਕਮ ਬਹਾਦੁਰ, ਧੂਮ ਸਿੰਘ ਬਿਸ਼ਟ, ਪ੍ਰੇਮ ਸਿੰਘ ਪਵਾਰ, ਆਦਿ ਨੇ ਵਿਸ਼ੇਸ਼ ਤੌਰ ਤੇ ਸੇਵਾ ਨਿਭਾਈ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਵੱਖ—ਵੱਖ ਸ਼ਖਸ਼ੀਆ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਜੇ.ਵੀ. ਓ.ਐਸ.ਡੀ. ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ, ਅਮਰਜੀਤ ਭਾਟੀਆ, ਸੁਨੀਤ ਨੰਦਾ, ਜੀ.ਐਸ. ਦੱਤ, ਹਰਮੇਸ਼ ਕੁਮਾਰ, ਸੁਰਜੀਤ ਕਠੈਤ, ਹਰੀ ਚੰਦ ਬਾਂਸਲ, ਜਸਵੀਰ ਸਿੰਘ ਗਾਂਧੀ, ਮੋਹਿਤ ਕੁਮਾਰ, ਵਿਪਨ ਸਿੰਘ, ਬਲਜੀਤ ਸ਼ਰਮਾ, ਪ੍ਰਿੰਸ ਤਿਆਗੀ, ਜਸਵੰਤ ਸਿੰਘ, ਉਤਮ ਸਿੰਘ ਬਾਗੜੀ, ਸੂਰਵੀਰ ਸਿੰਘ ਪਵਾਰ, ਗੁਰਮੀਤ ਸਿੰਘ ਨੇਗੀ, ਬਿਰਕਮ ਸਿੰਘ ਪੁੰਡੀਰ, ਮੁਲਾਇਮ ਸਿੰਘ ਰਾਣਾ, ਉਪਨੈਨ ਸਿੰਘ ਪਵਾਰ, ਭਗਵਾਨ ਸਿੰਘ ਰਾਵਤ, ਉਤਮ ਸਿੰਘ ਤੜਿਆਲ, ਰਵਿੰਦਰ ਸਿੰਘ ਰਾਵਤ, ਸਚੱਨ ਸਿੰਘ ਰਤੂੜੀ, ਗਰੀਬ ਸਿੰਘ ਰਾਵਤ, ਆਸ਼ਾ ਸਿੰਘ ਰਾਵਤ, ਰਾਕੇਸ਼ ਸਕਲਾਨੀ, ਚਮਨ ਲਾਲ ਗਰਗ, ਸਤਪਾਲ ਗੋਇਲ, ਕਿਰਨ ਗੋਇਲ, ਗੁਰਚਰਨ ਦਾਸ, ਗਿਰਧਾਰੀ ਲਾਲ ਕਾਂਸਲ, ਜੋਤ ਸਿੰਘ ਭੰਡਾਰੀ ਪ੍ਰਧਾਨ, ਰਮੇਸ਼ ਭੰਡਾਰੀ ਪ੍ਰਧਾਨ, ਭਗਤ ਸਿੰਘ ਭੰਡਾਰੀ ਜਨਰਲ ਸਕੱਤਰ, ਰਜਿੰਦਰ ਸਿੰਘ ਪਵਾਰ ਜਨਰਲ ਸਕੱਤਰ, ਸਰੋਪ ਸਿੰਘ ਰਾਵਤ ਮੁੱਖ ਸਲਾਹਕਾਰ, ਉਤਰਾਖੰਡ ਸਭਾ ਪਟਿਆਲਾ ਅਤੇ ਉਤਰਾਚਲੀ ਕਲਰਚਲਰ ਅਤੇ ਵੈਲਫੇਅਰ ਸੁਸਾਇਟੀ ਪਟਿਆਲਾ ਦੇ ਸਾਰੇ ਮੈਂਬਰ, ਇਲਾਕਾ ਨਿਵਾਸੀ ਭਾਰੀ ਸੰਖਿਆ ਵਿੱਚ ਮੌਜੂਦ ਰਹੇ। ਇਸ ਮੌਕੇ ਤੇ ਯਾਦਗਾਰੀ ਪੇੜ ਵੀ ਸ੍ਰ. ਜਸਵੀਰ ਸਿੰਘ ਗਾਂਧੀ ਇੰਚਾਰਜ ਪਟਿਆਲਾ ਦੇ ਨਾਲ ਆਏ ਵਿਸ਼ੇਸ਼ ਮਹਿਮਾਨਾ ਵਲੋਂ ਸੰਸਥਾ ਦੇ ਸਹਿਯੋਗ ਨਾਲ ਲਗਾਏ ਗਏ।

