ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੈਸਟ ਫਕੈਲਟੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ
ਪਟਿਆਲਾ 13 ਜੁਲਾਈ (ਮਧੂਸਾਰ ਬਿਊਰੋ)
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਗੈਟਸ ਫਕੈਲਟੀ ਅਧਿਆਪਕਾਂ ਵੱਲੋਂ ਚੱਲ ਰਹੇ ਸੰਘਰਸ਼ ਦੀ ਹਮਾਇਤ ਕੀਤੀ ਗਈ। ਜ਼ਿਕਰਯੋਗ ਹੈ ਕਿ ਗੈਟਸ ਫਕੈਲਟੀ ਅਧਿਆਪਕਾਂ ਵੱਲੋਂ ਤਿੰਨ ਦਿਨਾਂ ਤੋਂ ਆਪਣੇ ਮੰਗਾਂ ਮੰਗਵਾਉਣ ਲਈ ਧਰਨਾ ਲਗਾਇਆ ਹੋਇਆ ਸੀ।
ਅਧਿਆਪਕ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਕਾਲਜ ਪ੍ਰਿੰਸੀਪਲ ਸੁਖਬੀਰ ਸਿੰਘ ਥਿੰਦ ਪੰਜਾਬ ਸਰਕਾਰ ਦੇ ਨਿਯਮ ਛਿੱਕੇ ਟੰਗ ਕੇ ਭਰਤੀ 1 ਜੁਲਾਈ ਦੀ ਥਾਂ ਤੇ ਬਜਾਏ 15 ਜੁਲਾਈ ਨੂੰ ਕਰਨ ਦੀ ਹਦਾਇਤ ਜਾਰੀ ਕੀਤੀ ਹੈ ਅਤੇ ਅਧਿਆਪਕਾਂ ਦੀ 15 ਦਿਨ ਦੀ ਤਨਖਾਹੀ ਦੀ ਲੁੱਟ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਧੱਕੇਸ਼ਾਹੀ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਗੈਸਟ ਫਕੈਲਟੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ ਤੇ ਅਪੀਲ ਕਰਦੀ ਹੈ ਕਿ ਗੈਸਟ ਫਕੈਲਟੀ ਅਧਿਆਪਕਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਤੇ ਤੁਰੰਤ ਉਹਨਾਂ ਦੀ ਭਰਤੀ ਕੀਤੀ ਜਾਵੇ ਅਤੇ ਉਹਨਾਂ ਦੀਆਂ ਮੰਗਾਂ ਜਲਦੀ ਹੱਲ ਕੀਤੀਆਂ ਜਾਣ। ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਲਜ ਦੇ ਪ੍ਰਿੰਸੀਪਲ ਸੁਖਬੀਰ ਸਿੰਘ ਥਿੰਦ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਮਾਇਤ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਪ੍ਰੀਤ ਸੈਣੀ, ਸੁਨੰਦਾ ਅਮਰਗੜ੍ਹ, ਰਣਦੀਪ ਰਸੂਲਪੁਰਾ, ਹਰਦੀਪ ਢੱਡਰੀਆਂ ਤੇ ਹੋਰ ਕਈ ਵਿਦਿਆਰਥੀ ਹਾਜਰ ਸਨ।

