ਪਟਿਆਲਾ

ਕੁਸ਼ਟ ਰੋਗ ਦੀ ਜਾਗਰੂਕਤਾ ਲਈ ਕੱਢੀ ਰੈਲੀ ।

ਕੁਸ਼ਟ ਰੋਗ ਚਮੜੀ ਦਾ ਰੋਗ ਹੈ : ਸਿਵਲ ਸਰਜਨ ਡਾ. ਰਮਿੰਦਰ ਕੌਰ

ਪਟਿਆਲਾ, 6 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਲਾ ਸਿਹਤ ਵਿਭਾਗ ਵੱਲੋਂ ਕੁਸ਼ਟ ਰੋਗ ਦੀ ਜਾਗਰੂਕਤਾ ਲਈ ਸਰਕਾਰੀ ਨਰਸਿੰਗ ਸਕੂਲ ਮਾਤਾ ਕੁਸ਼ਲਿਆ ਹਸਪਤਾਲ ਦੀਆਂ ਵਿਦਿਆਰਥਣਾਂ ਦੁਆਰਾ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਨੂੰ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਰਕਾਰੀ ਨਰਸਿੰਗ ਸਕੂਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੋਕੇ ਉਹਨਾਂ ਨਾਲ ਜਿਲਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ , ਜਿਲਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੌਰ ਸੁਪਰਵਾਈਜਰ ਕੁਲਦੀਪ ਕੌਰ, ਗੀਤਾ ਰਾਣੀ,ਬਿਟੂ,ਗੁਰਪ੍ਰੀਤ ਕੌਰ ਅਤੇ ਨਰਸਿੰਗ ਸਕੂਲ ਦਾ ਫੈਕਲਟੀ ਸਟਾਫ ਮੈਡਮ ਸੁਨੀਤਾ,ਹਰਵਿੰਦਰ ਕੌਰ,ਸੰਤੋਂਸ਼ ਸੋਢੀ,ਰਜਨੀ ਬਾਲਾ,ਸਲਵਿੰਦਰ ਕੋਰ,ਮਨਦੀਪ ਕੌਰ ਮੋਜੂਦ ਸੀ।ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਾ. ਰਮਿੰਦਰ ਕੌਰ ਨੇ ਕਿਹਾ ਕਿ ਕੁਸ਼ਟ ਰੋਗ ਵਿਸ਼ੇਸ਼ ਕਿਟਾਣੂ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ।ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀਂ ਹੈ, ਬਲਕਿ ਇਹ ਚਮੜੀ ਦਾ ਰੋਗ ਹੈ

ਅਤੇ ਜੇਕਰ ਰੋਗ ਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਕਈ ਕਿਸਮ ਦੀ ਕਰੂਪਤਾਂ ਅਤੇ ਅਪਾਹਜਪਣ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀ ਬਿਲਕੁੱਲ ਮੁਫਤ ਕੀਤਾ ਜਾਦਾ ਹੈ। ਮਰੀਜ਼ ਨੂੰ ਬਿਮਾਰੀ ਦੇ ਹਿਸਾਬ ਨਾਲ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇਲਾਜ ਚਾਲੂ ਰੱਖਣਾ ਪੈਂਦਾ ਹੈ। ਸੁਪਰਵਾਈਜਰ ਕੁਲਦੀਪ ਕੋਰ ਨੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕਿ ਕੁਸ਼ਟ ਰੋਗ ਦੇ ਲੱਛਣ ਜਿਵੇਂ ਚਮੜੀ ਉਤੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਹੋਣਾ, ਪ੍ਰਭਾਵਤ ਹਿੱਸੇ ਤੇਂ ਮਰੀਜ ਨੂੰ ਠੰਡਾ ਤੱਤਾ ਨਾ ਲਗਣਾ, ਤੱਤੇ ਠੰਡੇ ਵਿੱਚ ਭੇਦ ਨਾ ਹੋਣ ਕਾਰਣ ਨਾ ਠੀਕ ਹੋਣ ਵਾਲੇ ਜਖਮ ਹੋਣਾ ਆਦਿ ਵਾਲੇ ਮਰੀਜਾਂ ਨੂੰ ਨਜਦੀਕੀ ਸਿਹਤ ਕੇਂਦਰ ਜਾਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਕੁਸ਼ਟ ਰੋਗੀ ਨਾਲ ਬਿਨ੍ਹਾਂ ਕਿਸੇ ਭੇਦ ਭਾਵ ਦੇ ਸਮਾਨ ਵਿਵਹਾਰ ਕੀਤਾ ਜਾਵੇ।ਰੈਲੀ ਮੌਕੇ ਵਿਦਿਆਰਥਣਾਂ ਦੇ ਹੱਥਾਂ ਵਿਚ ਕੁੱਸ਼ਟ ਰੋਗ ਸਬੰਧੀ ਸਲੋਗਨ ਕੁਸ਼ਟ ਰੋਗ ਤੋਂ ਨਾ ਘਬਰਾਓ, ਤੁਰੰਤ ਇਸ ਦਾ ਇਲਾਜ ਕਰਵਾਓ , ਕੁਸਟ ਰੋਗ ਨਹੀਂ ਲਾ-ਇਲਾਜ, ਐਮ.ਡੀ.ਟੀ ਹੈ ਇਸ ਦਾ ਸਹੀ ਇਲਾਜ ,ਆਓ ਰਲ ਮਿਲ ਕਦਮ ਵਧਾਈਏ ਕੁਸ਼ਟ ਰੋਗ ਤੋਂ ਮੁਕਤੀ ਪਾਈਏ ਆਦਿ ਲਿਖੀਆਂ ਤਖਤੀਆਂ ਤੇ ਬੈਨਰ ਹੱਥਾਂ ਵਿਚ ਫੜੇ ਹੋਏ ਸਨ।

Leave a Reply

Your email address will not be published. Required fields are marked *