ਹਰਿਆਣਾਚੰਡੀਗੜ੍ਹਪੰਜਾਬ

ਸਿਵਲ ਕੰਮਾਂ ਦੇ ਅਨੁਸਾਰ ਤਿਆਰ ਕਰਨ ਤਹਿਤ ਜੂਨੀਅਰ ਇੰਜੀਨੀਅਰਾਂ ਦੀ ਸਹਾਇਤਾ ਲਈ ਸਿਵਲ ਇੰਜੀਨੀਅਰਿੰਗ ਕੋਰਸ ਕਰ ਰਹੇ ਵਿਦਿਆਰਥੀਆਂ ਨੁੰ ਜੋੜਿਆ ਜਾਵੇ – ਮੁੱਖ ਮੰਤਰੀ

ਜਨ ਸੰਵਾਦ ਪੋਰਟਲ ‘ਤੇ ਦਰਜ ਸ਼ਿਕਾਇਤਾਂ ਦਾ ਤੁਰੰਤ ਹੱਲ ਯਕੀਲੀ ਕਰਨ ਅਧਿਕਾਰੀ – ਮਨੋਹਰ ਲਾਲ

ਚੰਡੀਗੜ੍ਹ, 6 ਫਰਵਰੀ -(ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ੧ਨ ਸੰਵਾਦ ਪ੍ਰੋਗ੍ਰਾਮ ਦੌਰਾਨ ਫੀਲਡ ਨਾਲ ਲੋਕਾਂ ਵੱਲੋਂ ਲਿਖਿਤ ਵਿਚ ਦਿੱਤੀਆਂ ਗਈਆਂ ਸ਼ਿਕਾਇਤਾਂ ਦਾ ਰਜਿਸਟ੍ਰੇਸ਼ਣ ੧ਨ ਸੰਵਾਦ ਪੋਰਟਲ ‘ਤੇ ਕਰਨ ਅਤੇ ਸ਼ੇzzਣੀਵਾਰ ਉਨ੍ਹਾਂ ਦਾ ੧ਲਦੀ ਹੱਲ ਕਰਨ। ਮੁੱਖ ਮੰਤਰੀ ਅੱਜ ਇੱਥੇ ਜਨ ਸੰਵਾਦ ਪੋਰਟਲ ‘ਤੇ ਦਰਜ ਸ਼ਿਕਾਇਤਾਂ ਦੇ ਹੱਲ ਦੇ ਸਬੰਧ ਵਿਚ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਵਿਕਾਸ ਅਤੇ ਪੰਚਾਇਤ ਅਤੇ ਉੱਚੇਰੀ ਸਿਖਿਆ ਵਿਭਾਗ ਨਾਲ ਸਬੰਧਿਤ ਪ੍ਰਾਪਤ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਅਤੇ ਪੰਚਾਇਤ ਵਿਭਾਗ ਨਾਲ ਸਬੰਧਿਤ ਜਿਆਦਾਤਰ ਮਾਮਲੇ ਇੰਜੀਨੀਅਰਿੰਗ ਵਰਕਸ ਨਾਲ ਜੁੜੇ ਹਨ, ਇਸ ਲਈ ਅੰਦਾਜਾ ਤਿਆਰ ਕਰਨ ਲਈ ਸਰਕਾਰੀ ਵਿਦਿਆਰਥੀਆਂ ਤੇ ਬਹਤਕਨੀਕੀ ਸੰਸਥਾਨਾਂ ਵਿਚ ਸਿਵਲ ਇੰਜੀਨੀਅਰ ਕਰ ਰਹੇ ਆਖੀਰੀ ਸਾਲ ਦੇ ਵਿਦਿਆਰਥੀਆਂ ਨੂੰ ਜੂਨੀਅਰ ਇੰਜੀਨੀਅਰਾਂ ਦੇ ਨਾਲ ਜੋੜਿਆ ੧ਾਵੇ, ਤਾਂ ੧ੋ ਜੂਨੀਅਰ ਇੰਜੀਨੀਅਰਾਂ ਨੂੰ ਅੰਦਾਜਾ ਤਿਆਰ ਕਰਨ ਵਿਚ ਸਹਿਯੋਗ ਮਿਲ ਸਕੇ।

ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਜਲਦੀ ਹੀ ਇੰਜੀਨੀਅਰਿੰਗ ਕੰਮ ਨਾਲ ਜੁੜੇ ਵਿਭਾਗਾਂ ਦੇ ਜੂਨੀਅਰ ਇੰਜੀਨੀਅਰਾਂ ਦੀ ਸੂਚੀ ਵਿਦਿਆਰਥੀਆਂ ਦੇ ਲਈ ਆਨਲਾਇਨ ਉਪਲਬਧ ਕਰਵਾ ਦਿੱਤੀ ਜਾਵੇਗੀ ਅਤੇ ਤਿੰਨ ਦਿਨ ਵਿਚ ਵਿਦਿਆਰਥੀ ਜੂਨੀਅਰ ਇੰਜੀਨੀਅਰ ਦੇ ਨਾਲ ਕੰਮ ਕਰਨ ਲਈ ਵਿਕਲਪ ਦੇ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੰਮਾਂ ਦੀ ਮੈਪਿੰਗ ਕਰ ਸ਼ੇ੍ਰਣੀਵਾਰ ਸੂਚੀ ਬਣਾਈ ਜਾਵੇ। ਮੀਟਿੰਗ ਵਿਚ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ 23,364 ਵਿਕਾਸ ਕੰਮ, ਜਨ ਸਿਹਤ ਇੰਨਜੀਅਰਿੰਗ ਵਿਭਾਗ ਤੋਂ 2370 ਅਤੇ ਸ਼ਹਿਰੀ ਸਥਾਨਕ ਵਿਭਾਗ ਤੋਂ 1281 ਵਿਕਾਸ ਕੰਮ ਸੂਚੀਬੱਧ ਹਨ। ਜਨ ਸੰਵਾਦ ਪੋ੍ਰਗ੍ਰਾਮ ਦੌਰਾਨ ਸ਼ਿਕਾਇਤਾਂ ਦੇ ਨਿਪਟਾਨ ਲਈ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਬਿਜਲੀ ਨਿਗਮਾਂ ਦੇ ਚੇਅਰਮੈਨ ਪੀ ਕੇਦਾਸ, ਸੇਵਾ ਦਾ ਅਧਿਕਾਰ ਕਮਿਸ਼ਨ ਦੇ ਮੁੱਖ ਕਮਿਸ਼ਨਰ ਟੀਸੀ ਗੁਪਤਾ ਅਤੇ ਮੁੱਖ ਮੰਤਰੀ ਦੇ ਸਲਾਹਕਾਰ (ਸਿੰਚਾਈ) ਦੇਵੇਂਦਰ ਸਿੰਘ ਨੂੰ ਵਿਸ਼ੇਸ਼ ਜਿਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ‘ਤੇ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਉੱਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਉੱਚੇਰੀ ਸਿਖਿਆ ਦੇ ਮਹਾਨਿਦੇਸ਼ਕ ਰਾਜੀਵ ਰਤਨ, ਹਰਿਆਣਾ ਉੱਚੇਰੀ ਸਿਖਿਆ ਵਿਭਾਗ ਪਰਿਸ਼ਦ ਦੇ ਚੇਅਰਮੈਨ ਕੈਲਾਸ਼ ਚੰਦਰ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *