ਮੁੱਖ ਮੰਤਰੀ ਮਨੋਹਰ ਲਾਲ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ ਤੇ ਪੀ ਵੀ ਨਰਸਿੰਹ੍ਹਾ ਰਾਓ ਅਤੇ ਖੇਤੀਬਾੜੀ ਵਿਗਿਆਨਕ ਡਾ. ਐਮ ਐਸ ਸਵਾਮੀਨਾਥਨ ਨੁੰ ਭਾਰਤ ਰਤਨ ਦੇਣ ਦੇ ਐਲਾਨ ‘ਤੇ ਜਤਾਈ ਖੁਸ਼ੀ
ਦੇਸ਼ ਲਈ ਅਮੁੱਲ ਯੋਗਦਾਨ ਦੇਣ ਵਾਲੇ ਤਿੰਨੋਂ ਮਹਾਪੁਰਸ਼ਾਂ ਨੂੰ ਭਾਂਰਤ ਰਤਨ ਨਾਲ ਸਨਮਾਨਿਤ ਕਰਨਾ ਸਾਰਿਆਂ ਲਈ ਸਨਮਾਨ ਦੀ ਗੱਲ – ਮਨੋਹਰ ਲਾਲ
ਚੰਡੀਗੜ੍ਹ, 9 ਫਰਵਰੀ – (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ, ਸਾਬਕਾ ਪ੍ਰਧਾਨ ਮੰਤਰੀ ਸ੍ਰੀ ਪੀ ਵੀ ਨਰਸਿੰਮ੍ਹਾ ਰਾਓ ਅਤੇ ਖੇਤੀਬਾੜੀ ਵਿਗਿਆਨਕ ਡਾ. ਐਮ ਐਸ ਸਵਾਮੀਨਾਥਨ ਨੂੰ ਭਾਰਤ ਰਤਨ ਦਿੱਤੇ ਜਾਣ ਦੇ ਫੈਸਲਾ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਲਈ ਅਮੁੱਲ ਯੋਗਦਾਨ ਦੇਣ ਵਾਲੇ ਤਿੰਨੋਂ ਮਹਾਪੁਰਸ਼ਾਂ ਨੂੰ ਭਾਂਰਤ ਰਤਨ ਨਾਲ ਸਨਮਾਨਿਤ ਕਰਨਾ ਹਰੇਮ ਭਾਰਤਵਾਸੀ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ।
ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮ੍ਰੰਤਰੀ ਚੌਧਰੀ ਚਰਣ ਸਿੰਘ ਨੇ ਹਮੇਸ਼ਾ ਕਿਸਾਨ ਹਿੱਤ ਅਤੇ ਉਨ੍ਹਾਂ ਦੇ ਬੁਨਿਆਦੀ ਮੁਦਿਆਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਕਿਸਾਨਾਂ ਦੇ ਅਧਿਕਾਰਾਂ ਅਤੇ ਭਲਾਈ ਲਈ ਆਪਣਾ ਸਮੂਚਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਹਮੇਸ਼ਾ ਰਾਸ਼ਟਰ ਨਿਰਮਾਣ ਨੂੰ ਗਤੀ ਪ੍ਰਦਾਨ ਕੀਤੀ ਅਤੇ ਐਮਰਜੈਂਸੀ ਸਮੇਂ ਵਿਚ ਵੀ ਦੇਸ਼ ਵਿਚ ਲੋਕਤੰਤਰ ਨੂੰ ਜਿੰਦਾ ਰੱਖਨ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਪੀ ਵੀ ਨਰਸਿੰਮ੍ਹਾ ਨੇ ਵੀ ਪ੍ਰਧਾਨ ਮੰਤਰੀ ਰਹਿੰਦੇ ਹੋਏ ਲੋਕਤਾਂਤਰਿਕ ਮੁੱਲਾਂ ਨੂੰ ਮਜਬੂਤ ਕਰਨ ਅਤੇ ਵਿਰੋਧੀ ਸਮੇਤ ਵਿਰੋਧੀ ਨੇਤਾਵਾਂ ਨੁੰ ਸਨਮਾਨ ਦੇ ਕੇ ਸੰਸਦੀ ਰਿਵਾਇਤਾਂ ਨੂੰ ਮਜਬੂਤ ਕੀਤਾ। ਭਾਂਰਤ ਨੂੰ ਵਿਸ਼ਵ ਬਾਜਾਰ ਦੇ ਲਈ ਖੋਲਣ ਅਤੇ ਆਰਥਕ ਵਿਕਾਸ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਗਿਆਨਕ ਡਾ. ਐਮ ਐਸ ਸਵਾਮੀਨਾਥਨ ਨੇ ਆਧੁਨਿਕ ਖੇਤੀ ਅਤੇ ਕਿਸਾਨਾਂ ਨੂੰ ਆਰਥਕ ਮਜਬੂਤੀ ਦੇਣ ਨਈ ਕੰਮ ਕੀਤਾ। ਆਧੁਨਿਕ ਸਮੇਂ ਦੀ ਖੇਤੀ ਅਤੇ ਕਿਸਾਨਾਂ ਦੀ ਚਨੌਤੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਦਾ ਯੋਗਦਾਨ ਹਮੇਸ਼ਾ ੁਬੇਮਿਸਾਲ ਹੈ। ਉਨ੍ਹਾ ਦੀ ਦੂਰਦਰਸ਼ੀ ਅਗਵਾਈ ਨੇ ਨਾ ਸਿਰਫ ਭਾਰਤੀ ਖੇਤੀ ਨੂੰ ਬਦਲ ਦਿੱਤਾ ਸਗੋ ਰਾਸ਼ਟਰ ਦੀ ਖੁਰਾਕ ਸੁਰੱਖਿਆ ਅਤੇ ਖੁਸ਼ਹਾਲੀ ਨੁੰ ਵੀ ਯਕੀਨੀ ਕੀਤਾ।

