ਹਰਿਆਣਾਚੰਡੀਗੜ੍ਹਪੰਜਾਬ

ਗ੍ਰਹਿ ਮੰਤਰੀ ਅਨਿਲ ਵਿਜ ਦਾ ਕਿਸਾਨਾਂ ਦੇ ਦਿੱਲੀ ਕੂਚ ਦੇ ਸਬੰਧ ਵਿਚ ਬਿਆਨ – ਗਲਬਾਤ ਨਾਲ ਵੱਡੇ-ਵੱਡੇ ਮਸਲੇ ਹੱਲ ਹੋ ਜਾਂਦੇ ਹਨ ਅਤੇ ਇਹ ਮਸਲਾ ਵੀ ਹੱਲ ਹੋ ਜਾਵੇਗਾ

ਆਪਣੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਕਰਨ ਅਤੇ ਸ਼ਾਂਤੀ ਵਿਵਸਥਾ ਬਣਾਏ ਬੱਖਣ ਲਈ ਸਾਨੂੰ ਜੋ ਕਰਨਾ ਪਵੇਗਾ, ਉਹ ਅਸੀਂ ਕਰਾਂਗੇ – ਅਨਿਲ ਵਿਜ

ਕੇਂਦਰ ਸਰਕਾਰ ਦੇ ਦਿੰਨ ਮੰਤਰੀਆਂ ਦੇ ਨਾਲ ਕਿਸਾਨ ਸੰਗਠਨਾਂ ਦੀ ਪਹਿਲੇ ਦੌਰ ਦੀ ਗਲਬਾਤ ਹੋ ਚੁੱਕੀ – ਵਿਜ

ਚੰਡੀਗੜ੍ਹ, 12 ਫਰਵਰੀ -(ਮਧੂਸਾਰ ਬਿਊਰੋ) ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਸਾਨਾਂ ਦੇ ਦਿੱਲੀ ਕੂਚ ਦੇ ਸਬੰਧ ਵਿਚ ਕਿਹਾ ਕਿ ਗਲਬਾਤ ਨਾਲ ਵੱਡੇ-ਵੱਡੇ ਮਸਲੇ ਹੱਲ ਹੋ ਜਾਂਦੇ ਹਨ ਅਤੇ ਇਹ ਮਸਲਾ ਵੀ ਹੱਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਪਣੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਕਰਨ ਅਤੇ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੇ ਲਈ ਸਾਨੂੰ ਜੋ ਕਰਨਾ ਪਵੇਗਾ, ਉਹ ਅਸੀਂ ਕਰਾਂਗੇ। ਸ੍ਰੀ ਵਿਜ ਨੇ ਅੱਜ ਮੀਡੀਆ ਪਰਸਨਸ ਵੱਲੋਂ ਕਿਸਾਨਾਂ ਦੇ ਦਿੱਲੀ ਕੂਚ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਨਾਲ ਕਿਸਾਨ ਸੰਗਠਨਾਂ ਦੀ ਪਹਿਲੇ ਦੌਰ ਦੀ ਗਲਬਾਤ ਹੋ ਚੁੱਕੀ – ਵਿਜ ਉਨ੍ਹਾਂ ਨੇ ਕਿਹਾ ਕਿ ਵੈਸੇ ਵੀ ਕਿਸਾਨ ਸੰਗਠਨਾਂ ਦੇ ਅਧਿਕਾਰੀਆਂ ਦੇ ਨਾਲ ਗਲਬਾਤ ਚੱਲ ਰਹੀ ਹੈ ਅਤੇ ਇਸੀ ਲੜੀ ਵਿਚ ਕੇਂਦਰ ਸਰਕਾਰ ਦੇ ਤਿੰਨ ਮੰਤਰੀ ਦਿੱਲੀ ਤੋਂ ਚਲਕੇ ਚੰਡੀਗੜ੍ਹ ਆਏ ਹਨ ਜਿਸ ਦੇ ਤਹਿਤ ਪਹਿਲੇ ਦੌਰ ਦੀ ਗਲਬਾਤ ਹੋ ਚੁੱਕੀ ਹੈ ਅਤੇ ਦੂਜੇ ਦੌਰ ਦੀ ਗਲਬਾਤ ਹੋਣ ਜਾ ਰਹੀ ਹੈ।

ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਸਾਨੂੰ ਜੋ ਕਰਨਾ ਪਵੇਗਾ ਉਹ ਅਸੀਂ ਕਰਾਂਗੇ – ਵਿਜ

ਹਜਾਰਾਂ ਕਿਸਾਨ ਪੰਜਾਬ ਤੋਂ ਟਰੈਕਟਰ ਲੈ ਕੇ ਦਿੱਲੀ ਦੇ ਵੱਲ ਕੂਚ ਕਰਨ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਦਸਿਆ ਕਿ ਗਲਬਾਤ ਆਪਣੀ ਥਾਂ ਹੈ ਅਤੇ ਆਪਣੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਕਰਨ ਅਤੇ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਸਾਨੂੰ ਜੋ ਕਰਨਾ ਪਵੇਗਾ, ਉਹ ਅਸੀਂ ਕਰਾਂਗੇ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਗਰੀਬ , ਮਹਿਲਾਵਾਂ, ਯੁਵਾ ਅਤੇ ਕਿਸਾਨ ‘ਤੇ ਫੋਕਸ – ਵਿਜ

ਸ੍ਰੀ ਵਿਜ ਨੇ ਕਿਹਾ ਕਿ ਕਿਸਾਨ ਅੰਨਦਾਤਾ ਹੈ ਅਤੇ ਦੇਸ਼ ਦੇ ਲਗਭਗ 140 ਕਰੋੜ ਲੋਕਾਂ ਦਾ ਪੇਟ ਭਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਮੰਨਦੇ ਹਨ ਕਿ ਗਰੀਬ, ਮਹਿਲਾਵਾਂ, ਨੌਜੁਆਨ ਅਤੇ ਅੰਨਦਾਤਾ (ਕਿਸਾਨ) ‘ਤੇ ਸਾਨੂੰ ਫੋਕਸ ਕਰਨਾ ਹੋਵੇਗਾ ਅਤੇ ਇਸ ਸਬੰਧ ਵਿਚ ਉਨ੍ਹਾਂ ਨੂੰ ਜੋਰ ਦੇਣ ਨੂੰ ਕਿਹਾ ਹੈ।

Leave a Reply

Your email address will not be published. Required fields are marked *