ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਏਅਰ ਟ੍ਰੈਫਿਕ ਕੰਟਰੋਲਰਾਂ ਅਤੇ ਹੋਰ ਕਰਮਚਾਰੀਆਂ ਦੇ ਸਾਹ ਦੀ ਜਾਂਚ ਦੇ ਮਿਆਰਾਂ ’ਚ ਸਖਤੀ

ਨਵੀਂ ਦਿੱਲੀ (ਮਧੂਸਾਰ ਬਿਊਰੋ) – ਹਵਾਬਾਜ਼ੀ ਰੈਗੂਲੇਟਰੀ ਡੀ. ਜੀ. ਸੀ. ਏ. ਨੇ ਹਵਾਈ ਅੱਡੇ ’ਤੇ ਕੰਮ ਕਰਨ ਵਾਲੇ ਏਅਰ ਟ੍ਰੈਫਿਕ ਕੰਟਰੋਲਰਾਂ, ਏਅਰਕ੍ਰਾਫਟ ਮੇਨਟੀਨੈਂਸ ਇੰਜੀਨੀਅਰਾਂ ਅਤੇ ਸੰਵੇਦਨਸ਼ੀਲ ਕੰਮਾਂ ’ਚ ਸ਼ਾਮਲ ਸਟਾਫ ਦੇ ਇਕ-ਚੌਥਾਈ ਲੋਕਾਂ ਦਾ ਰੋਜ਼ਾਨਾ ਸਾਹ ਵਿਸ਼ਲੇਸ਼ਣ (ਬ੍ਰੈਥ ਐਨਾਲਾਈਜ਼ਰ) ਟੈਸਟਿੰਗ ਨੂੰ ਲਾਜ਼ਮੀ ਕਰ ਦਿੱਤਾ ਹੈ।

ਡੀ. ਜੀ. ਸੀ. ਏ. ਨੇ ਕਿਹਾ ਕਿ ਸਾਹ ਵਿਸ਼ਲੇਸ਼ਣ ਟੈਸਟ ਨਾਲ ਸਬੰਧਤ ਸੋਧਿਤ ਨਾਗਰਿਕ ਹਵਾਬਾਜ਼ੀ ਪ੍ਰਬੰਧ (ਸੀ. ਏ. ਆਰ.) 3 ਮਹੀਨਿਆਂ ਬਾਅਦ ਲਾਗੂ ਹੋ ਜਾਣਗੇ। ਫਿਲਹਾਲ ਏਅਰਪੋਰਟ ’ਤੇ ਤਾਇਨਾਤ 10 ਫੀਸਦੀ ਕਰਮਚਾਰੀਆਂ ਦਾ ਹੀ ਸਾਹ ਟੈਸਟ ਕਰਵਾਉਣਾ ਲਾਜ਼ਮੀ ਹੈ ਪਰ ਸੋਧਿਤ ਮਾਪਦੰਡਾਂ ’ਚ ਇਸ ਨੂੰ ਵਧਾ ਕੇ 25 ਫੀਸਦੀ ਕਰ ਦਿੱਤਾ ਗਿਆ ਹੈ। ਇਹ ਨਿਯਮ ਏਅਰ ਟਰੈਫਿਕ ਕੰਟਰੋਲਰ, ਗਰਾਊਂਡ ਸਟਾਫ, ਏਅਰਕ੍ਰਾਫਟ ਮੇਨਟੀਨੈਂਸ ਇੰਜੀਨੀਅਰਾਂ ਅਤੇ ਗਰਾਊਂਡ ਹੈਂਡਲਿੰਗ ਸਰਵਿਸ ਕਰਮਚਾਰੀਆਂ ’ਤੇ ਲਾਗੂ ਹੋਵੇਗਾ। ਇਸ ਨਾਲ ਸ਼ਰਾਬ ਦੇ ਸੇਵਨ ਦਾ ਪਤਾ ਲਾਉਣ ’ਚ ਸਖਤੀ ਵਰਤੀ ਜਾਵੇਗੀ। ਡੀ. ਜੀ. ਸੀ. ਏ. ਨੇ ਕਿਹਾ ਕਿ ਇਸ ਸੋਧ ਨਾਲ ਸੁਰੱਖਿਆ ਦਾ ਪੱਧਰ ਵਧੇਗਾ। ਇਸ ਤੋਂ ਇਲਾਵਾ ਹਵਾਈ ਅੱਡਿਆਂ ’ਤੇ ਆਵਾਜਾਈ ਵਧਣ ਅਤੇ ਜ਼ਮੀਨੀ ਗਤੀਵਿਧੀਆਂ ’ਚ ਵਾਧੇ ਨੂੰ ਦੇਖਦੇ ਹੋਏ ਇਹ ਇਕ ਪ੍ਰਭਾਵਸ਼ਾਲੀ ਕਦਮ ਹੈ।

Leave a Reply

Your email address will not be published. Required fields are marked *