ਪਟਿਆਲਾ

ਪਿੰਡ ਡਕਾਲਾ ਵਿੱਚ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਹੋਇਆ ਉਦਘਾਟਨ ।

ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੋੜਾਮਾਜਰਾ ਨੇਂ ਰਿਬਨ ਕੱਟਕੇ ਆਮ ਆਦਮੀ ਕਲ਼ੀਨਿਕ ਦਾ ਕੀਤਾ ਉਦਘਾਟਨ ।

ਜਿਲ੍ਹੇ ਵਿੱਚ ਨਵੇਂ ਬਣੇ 07 ਹੋਰ ਨਵੇਂ ਆਮ ਆਦਮੀ ਕਲੀਨਿਕ।

ਪਟਿਆਲਾ 03 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਮਿਆਰੀ ਅਤੇ ਗੁਣਵੱਤਤਾ ਵਾਲੀਆਂ ਸਿਹਤ ਸੇਵਾਵਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਲੰਧਰ ਤੋਂ ਆਮ ਆਦਮੀ ਕਲੀਨਿਕਾਂ ਦੇ ਵਰਚਉਲ ਉਦਘਾਟਨ ਕਰਨ ਸਬੰਧੀ ਲਾਈਵ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇਂ ਕੈਬਨਿਟ ਮੰਤਰੀ ਪੰਜਾਬ ਸ. ਚੇਤਨ ਸਿੰਘ ਜੋੜੇਮਾਜਰਾ ਜੀ ਵੱਲੋਂ ਪਿੰਡ ਡਕਾਲਾ ਵਿਖੇ ਬਣਾਏ ਆਮ ਆਦਮੀ ਕਲੀਨਿਕ ਦਾ ਰਿੱਬਨ ਕੱਟ ਕੇ ਉਦਘਾਟਨ ਕੀਤਾ।ਇਸ ਮੋਕੇ ਉਹਨਾਂ ਨਾਲ ਸਿਵਲ ਸਰਜਨ ਡਾ. ਰਮਿੰਦਰ ਕੋਰ, ਐਸ.ਡੀ.ਐਮ.ਰਿਚਾ ਗੋਇਲ, ਸੀਨੀਅਰ ਮੈਡੀਕਲ ਅਫਸਰ ਡਾ. ਗੁਰਪ੍ਰੀਤ ਸਿੰਘ, ਮੈਡੀਕਲ ਅਫਸਰ ਡਾ. ਜਨਮੀਤ ਕੋਰ, ਡਾ.ਵਰੁਣਜੀਤ ਕੋਰ, ਬਲਾਕ ਐਜੁਕੇਟਰ ਸਰਬਜੀਤ ਸਿੰਘ, ਬਲਾਕ ਪ੍ਰਧਾਨ ਮਨਿੰਦਰ ਸਿੰਘ, ਪਵਿੱਤਰ ਸਿੰਘ,ਜੋਤ ਰਾਮ ਸਿੰਘ, ਪੈਰਾ ਮੈਡੀਕਲ ਸਟਾਫ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਲੰਟੀਅਰ ਅਤੇ ਅਹੁੱਦੇਦਾਰ ਵੀ ਨਾਲ ਸਨ।

ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇਂ ਕਿਹਾ ਪੰਜਾਬ ਦੀ ਮੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਕੀਤੇ ਚੋਣ ਵਾਦਿਆਂ ਨੂੰ ਲਗਾਤਾਰ ਪੁਰਾ ਕੀਤਾ ਜਾ ਰਿਹਾ ਹੈ ਅਤੇ ਜਿਲੇ੍ਹ ਦੇ ਲੋਕ ਵਧਾਈ ਦੇ ਪਾਤਰ ਹਨ, ਜਿਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਘਰਾਂ ਦੇ ਨੇੜੇ ਹੀ ਸਿਹਤ ਸੇਵਾਵਾਂ ਉਪਲਭਧ ਕਰਵਾਉਣ ਲਈ ਆਮ ਆਦਮੀ ਕਲੀਨਿਕ ਦੀ ਸਥਾਪਨਾ ਕਰਵਾ ਕੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਆਮ ਆਦਮੀ ਕਲ਼ੀਨਿਕ ਖੁੱਲਣ ਨਾਲ ਲੋਕਾਂ ਨੂੰ ਹੁਣ ਆਮ ਬਿਮਾਰੀਆਂ ਹੋਣ ਤੇਂ ਦੂਰ ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀ ਪਵੇਗੀ ।ਜਿਸ ਨਾਲ ਜਿਥੇ ਮਰੀਜ ਤੇਂ ਖਰਚੇ ਦਾ ਬੋਝ ਘਟੇਗਾ ਉਥੇ ਸਮੇਂ ਦੀ ਵੀ ਬੱਚਤ ਹੋਵੇਗੀ।ਉਹਨਾਂ ਕਿਹਾ ਕਿ ਇਹਨਾਂ ਕਲ਼ੀਨਿਕਾਂ ਵਿਚ ਮਰੀਜਾਂ ਦੀ ਰਜਿਸ਼ਟਰੇਸ਼ਨ ਤੋਂ ਦਵਾਈ ਲੈਣ ਦੀ ਪ੍ਰੀਕਿਰਿਆ ਪੇਪਰ ਰਹਿਤ ਹੈ ਅਤੇ ਇਹ ਡਾਟਾ ਬਿਮਾਰੀਆਂ ਤੇਂ ਕਾਬੂ ਪਾਉਣ ਲਈ ਨਵੀਆਂ ਖੋਜਾਂ ਲਈ ਵੀ ਸਹਾਈ ਹੋਵੇਗਾ। ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਦੱਸਿਆ ਕਿ ਅੱਜ ਜਿਲ੍ਹੇ ਵਿੱਚ 07 ਹੋਰ ਨਵੇਂ ਆਮ ਆਦਮੀ ਖੁੱਲਣ ਨਾਲ ਜਿਲ੍ਹੇ ਵਿੱਚ ਖੁੱਲੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਹੁਣ 65 ਹੋ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਕਲੀਨਿਕਾਂ ਵਿੱਚ ਜਿਥੇ ਮਰੀਜਾਂ ਦੀ ਯੋਗ ਡਾਕਟਰਾਂ ਵੱਲੋਂ ਮੁਫਤ ਸਿਹਤ ਜਾਂਚ ਹੋ ਰਹੀ ਹੈ, ਉਥੇ ਮਰੀਜਾਂ ਦੇ 40 ਤਰਾਂ ਦੇ ਲੋੜੀਂਦੇ ਲੈਬ ਟੈਸਟ ਅਤੇ 90 ਤਰਾਂ ਦੀਆਂ ਦਵਾਈਆਂ ਵੀ ਲੋੜ ਅਨੁਸਾਰ ਮਰੀਜਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਕਲੀਨਿਕ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ।

Leave a Reply

Your email address will not be published. Required fields are marked *