ਪੰਜਾਬਪਟਿਆਲਾ

ਹਲਕਾ ਅਮਲੋਹ ਨੂੰ ਮਿਲੀ ਯੂਥ ਅਕਾਲੀ ਦਲ ਵਿੱਚ ਵੱਡੀ ਨੁਮਾਇੰਦਗੀ:– ਰਾਜੂ ਖੰਨਾ।

ਸੁਖਬੀਰ ਬਾਦਲ, ਮਜੀਠੀਆ ਤੇ ਯੂਥ ਪ੍ਰਧਾਨ ਝਿੰਜਰ ਦਾ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ।

ਕੰਵਲਜੀਤ ਸਿੰਘ ਗਿੱਲ, ਜਸ਼ਨਪ੍ਰੀਤ ਸਾਹਪੁਰ ਤੇ ਸਿਵਕਾਤ ਤਿਵਾੜੀ ਸੂਬੇ ਦੇ ਅਹੁਦੇਦਾਰਾਂ ਬਣੇ।

ਅਮਲੋਹ,4 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਵੱਲੋਂ ਅੱਜ ਐਲਾਨ ਕੀਤੀ ਗਈ ਮਿਹਨਤੀ ਨੌਜਵਾਨਾਂ ਦੇ ਅਹੁਦੇਦਾਰਾਂ ਦੀ ਲਿਸਟ ਵਿੱਚ ਹਲਕਾ ਅਮਲੋਹ ਦੇ ਤਿੰਨ ਮਿਹਨਤੀ ਨੌਜਵਾਨਾਂ ਨੂੰ ਅਹੁੰਦੇ ਦੇ ਕਿ ਪਾਰਟੀ ਦੀ ਸੇਵਾ ਕਰਨ ਦਾ ਮਾਣ ਦਿੱਤਾ ਗਿਆ ਹੈ। ਜਿਸ ਲਈ ਹਲਕਾ ਅਮਲੋਹ ਨੂੰ ਯੂਥ ਅਕਾਲੀ ਦਲ ਵੱਲੋਂ ਵੱਡਾ ਮਾਣ ਦਿੱਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਕੰਵਲਜੀਤ ਸਿੰਘ ਗਿੱਲ ਅਮਲੋਹ ਨੂੰ ਯੂਥ ਅਕਾਲੀ ਦਲ ਦਾ ਕੋਰ ਕਮੇਟੀ ਮੈਂਬਰ, ਜਸ਼ਨਪ੍ਰੀਤ ਸਿੰਘ ਸ਼ਾਹਪੁਰ ਨੂੰ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਤੇ ਸਿਵਕਾਤ ਤਿਵਾੜੀ ਮੰਡੀਗੌਬਿੰਦਗੜ ਨੂੰ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਬਣਨ ਤੇ ਵਧਾਈ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਇਹਨਾਂ ਤਿੰਨੋਂ ਯੂਥ ਨੌਜਵਾਨਾਂ ਦੀ ਮਿਹਨਤ ਤੇ ਯੂਥ ਅਕਾਲੀ ਦਲ ਦੀ ਕੀਤੀ ਭਰਤੀ ਨੂੰ ਦੇਖਦੇ ਹੋਏ ਸੂਬਾ ਪੱਧਰੀ ਅਹੁਦੇ ਦੇ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮਿਹਨਤੀ ਵਰਕਰਾਂ, ਆਗੂਆਂ ਤੇ ਨੌਜਵਾਨਾਂ ਨੂੰ ਅਹੁੰਦੇ ਦੇ ਕਿ ਪਾਰਟੀ ਅੰਦਰ ਕੰਮ ਕਰਨ ਦਾ ਮਾਣ ਦਿੱਤਾ ਜਾਵੇਗਾ

ਤਾ ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਮਜ਼ਬੂਤ ਹੋ ਕੇ ਪੰਜਾਬ ਤੇ ਪੰਜਾਬੀਅਤ ਦੀ ਮੁੜ ਸੇਵਾ ਕਰ ਸਕੇ। ਅੱਜ ਉਪਰੋਕਤ ਆਗੂਆਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਭਿੰਦਰ ਸਿੰਘ ਮੰਡੀ,ਜਥੇਦਾਰ ਨਾਜ਼ਰ ਸਿੰਘ ਮੰਡੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਤਿੰਦਰ ਸਿੰਘ ਧਾਲੀਵਾਲ, ਸੁਰਜੀਤ ਸਿੰਘ ਬਰੌਗਾ, ਡਾ ਬਲਕਾਰ ਸਿੰਘ ਘੁੰਡਰ,ਗੁਰਜੀਤ ਸਿੰਘ ਕੋਟਲਾ,ਯੂਥ ਆਗੂ ਹਰਵਿੰਦਰ ਸਿੰਘ ਬਿੰਦਾ ਮਾਜਰੀ,ਡਾ ਅਰਜੁਨ ਸਿੰਘ,ਕਮਲ ਵੜੈਚ,ਗੁਰਿੰਦਰਪਾਲ ਸਿੰਘ ਗਰਚਾ, ਫੋਰਮੈਨ ਬਲਵੀਰ ਸਿੰਘ ਸਿੱਧੂ,ਅਮਰਜੀਤ ਸਿੰਘ ਲਾਡਪੁਰ, ਹਰਕੀਰਤ ਸਿੰਘ ਸਲਾਣਾ,ਕਸ਼ਮੀਰਾ ਸਿੰਘ ਸੋਨੀ,ਸੋਨੀ ਕੌਲਗੜ੍ਹ,ਕੇਵਲ ਖਾ ਧਰਮਗੜ, ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਹਰਪਿੰਦਰ ਸਿੰਘ ਭੂਰਾ,ਗੁਰਪੰਥ ਸਿੰਘ ਤੂਫਾਨ, ਜਸਵਿੰਦਰ ਸਿੰਘ ਗਰੇਵਾਲ, ਗੁਰਤੇਜ ਸਿੰਘ ਅੰਬੇਮਾਜਰਾ,ਅੰਗਰੇਜ਼ ਸਿੰਘ ਲਾਡਪੁਰ,ਗੁਰਸੇਵਕ ਸਿੰਘ ਭਾਂਬਰੀ, ਸੋਨੀ ਜਲਾਲਪੁਰ,ਯਾਦਵਿੰਦਰ ਸਿੰਘ ਸਲਾਣਾ,ਗੋਰਾ ਅਜਨਾਲੀ, ਇੰਦਰਜੀਤ ਸਿੰਘ ਬਡਾਲੀ,ਪਾਲ ਸਿੰਘ ਖੁੰਮਣਾ, ਇੰਦਰਜੀਤ ਸਿੰਘ ਨੂਰਪੁਰਾ,ਸੋਨੀ ਕਪੂਰਗੜ੍ਹ, ਗੁਰਤੇਜ ਸਿੰਘ ਅਮਲੋਹ, ਬਲਜੀਤ ਸਿੰਘ ਅੰਬੇਮਾਜਰਾ,ਰੌਸਨ ਸਿੰਘ ਮੰਡੀ,ਕਾਕਾ ਝੰਬਾਲਾ,ਨਿਸਾਨ ਸਿੰਘ ਗੁਰਧਨਪੁਰ, ਅਵਤਾਰ ਸਿੰਘ ਸੰਧਰੌਲੀ, ਗੁਰਮੇਲ ਸਿੰਘ ਅਮਲੋਹ ਆਦਿ ਪ੍ਰਮੁੱਖ ਹਨ।

Leave a Reply

Your email address will not be published. Required fields are marked *