ਪੀ. ਏ. ਯੂ.- ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵੱਲੋਂ ਗੋਭੀ ਸਰ੍ਹੋਂ ‘ਤੇ ਖੇਤ ਦਿਵਸ ਲਗਾਇਆ ਗਿਆ
ਰੂਪਨਗਰ, 6 ਮਾਰਚ (ਮਧੂਸਾਰ ਬਿਊਰੋ) : ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਲੋਂ ਪਿੰਡ ਓਇੰਦ ਵਿਖੇ ਗੋਭੀ ਸਰ੍ਹੋਂ ‘ਤੇ ਖੇਤ ਦਿਵਸ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਡਾਇਰੈਕਟੋਰੇਟ ਆਫ਼ ਪਸਾਰ ਸਿੱਖਿਆ, ਪੀ. ਏ. ਯੂ. ਅਤੇ ਆਈ. ਸੀ. ਏ. ਆਰ. ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਪਿੰਡ ਦੇ 50 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਡਿਪਟੀ ਡਾਇਰੈਕਟਰ, ਕੇ.ਵੀ.ਕੇ ਡਾ. ਸਤਬੀਰ ਸਿੰਘ ਰੋਪੜ ਨੇ ਤੇਲ-ਬੀਜ ਫ਼ਸਲਾਂ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਫ਼ਸਲੀ ਵਿਭਿੰਨਤਾ ਦੀ ਲੋੜ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਕਨੋਲਾ ਸਰ੍ਹੋਂ ਦੇ ਤੇਲ ਵਿੱਚ ਇਰੂਸਿਕ ਐਸਿਡ ਦੀ ਮਾਤਰਾ ਘੱਟ ਹੋਣ ਕਰਕੇ ਅਤੇ ਇਸ ਦੀ ਖੱਲ਼ ਵਿੱਚ ਗਲੁਕੋਸਿਨੋਲੇਟ ਦੀ ਮਾਤਰਾ 30 ਮਾਈਕ੍ਰੋਮੋਲ/ਗ੍ਰਾਮ ਤੋਂ ਘੱਟ ਹੋਣ ਕਾਰਨ ਇਹ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਲਈ ਬਹੁਤ ਲਾਭਕਾਰੀ ਹੈ। ਉਹਨਾਂ ਨੇ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ‘ਜੀ.ਐੱਸ.ਸੀ.-7’ ਦੀ ਵੱਧ ਉਪਜ ਅਤੇ ਰੋਗ ਪ੍ਰਤੀਰੋਧੀ ਵਿਸ਼ੇਸ਼ਤਾਵਾਂ ਕਾਰਣ ਕਿਸਾਨਾਂ ਨੂੰ ਇਸ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ। ਡਾ. ਉਰਵੀ ਸ਼ਰਮਾ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਤੇਲ-ਬੀਜ ਫ਼ਸਲਾਂ ਤੇ ਹਮਲਾ ਕਰਨ ਵਾਲੇ ਵੱਖ-ਵੱਖ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਚਰਚਾ ਕੀਤੀ। ਡਾ. ਜਗਮਨਜੋਤ ਸਿੰਘ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਭਾਗੀਦਾਰਾਂ ਨੂੰ ਤੇਲ-ਬੀਜ ਫ਼ਸਲਾਂ ਵਿੱਚ ਖਾਦ ਪ੍ਰਬੰਧਨ ਅਤੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਮਾਰਗਦਰਸ਼ਨ ਕੀਤਾ। ਡਾ. ਅਪਰਣਾ, ਐਸੋਸੀਏਟ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਪਸ਼ੂਆਂ ਦੀ ਖੁਰਾਕ ਵਿੱਚ ਖਲ਼ਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਮਿਸ ਅੰਕੁਰਦੀਪ ਪ੍ਰੀਤੀ, ਸਹਾਇਕ ਪ੍ਰੋਫੈਸਰ (ਵਣਖੇਤੀ) ਨੇ ਫ਼ਸਲੀ ਵਿਭਿੰਨਤਾ ਦੀ ਮਹੱਤਤਾ ਬਾਰੇ ਚਰਚਾ ਕੀਤੀ। ਡਾ. ਸੰਜੀਵ ਅਹੂਜਾ, ਐਸੋਸੀਏਟ ਪ੍ਰੋਫੈਸਰ (ਬਾਗਬਾਨੀ) ਨੇ ਕਿਸਾਨਾਂ ਨੂੰ ਖੇਤੀ ਆਮਦਨ ਵਧਾਉਣ ਲਈ ਆਪਣੀ ਉਪਜ ਦੀ ਪ੍ਰੋਸੈਸਿੰਗ ਕਰਨ ਲਈ ਪ੍ਰੇਰਿਤ ਕੀਤਾ।
ਇਸ ਉਪਰੰਤ ਪਿੰਡ ਦੇ ਅਗਾਂਹਵਧੂ ਕਿਸਾਨ ਸ. ਮਨਦੀਪ ਸਿੰਘ ਦੇ ਗੋਭੀ ਸਰ੍ਹੋਂ ਦੇ ਖੇਤ ਦਾ ਦੌਰਾ ਕੀਤਾ ਗਿਆ। ਰੂਪਨਗਰ, 6 ਮਾਰਚ: ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਲੋਂ ਪਿੰਡ ਓਇੰਦ ਵਿਖੇ ਗੋਭੀ ਸਰ੍ਹੋਂ ‘ਤੇ ਖੇਤ ਦਿਵਸ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਡਾਇਰੈਕਟੋਰੇਟ ਆਫ਼ ਪਸਾਰ ਸਿੱਖਿਆ, ਪੀ. ਏ. ਯੂ. ਅਤੇ ਆਈ. ਸੀ. ਏ. ਆਰ. ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਪਿੰਡ ਦੇ 50 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਡਿਪਟੀ ਡਾਇਰੈਕਟਰ, ਕੇ.ਵੀ.ਕੇ ਡਾ. ਸਤਬੀਰ ਸਿੰਘ ਰੋਪੜ ਨੇ ਤੇਲ-ਬੀਜ ਫ਼ਸਲਾਂ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਫ਼ਸਲੀ ਵਿਭਿੰਨਤਾ ਦੀ ਲੋੜ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਕਨੋਲਾ ਸਰ੍ਹੋਂ ਦੇ ਤੇਲ ਵਿੱਚ ਇਰੂਸਿਕ ਐਸਿਡ ਦੀ ਮਾਤਰਾ ਘੱਟ ਹੋਣ ਕਰਕੇ ਅਤੇ ਇਸ ਦੀ ਖੱਲ਼ ਵਿੱਚ ਗਲੁਕੋਸਿਨੋਲੇਟ ਦੀ ਮਾਤਰਾ 30 ਮਾਈਕ੍ਰੋਮੋਲ/ਗ੍ਰਾਮ ਤੋਂ ਘੱਟ ਹੋਣ ਕਾਰਨ ਇਹ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਲਈ ਬਹੁਤ ਲਾਭਕਾਰੀ ਹੈ। ਉਹਨਾਂ ਨੇ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ‘ਜੀ.ਐੱਸ.ਸੀ.-7’ ਦੀ ਵੱਧ ਉਪਜ ਅਤੇ ਰੋਗ ਪ੍ਰਤੀਰੋਧੀ ਵਿਸ਼ੇਸ਼ਤਾਵਾਂ ਕਾਰਣ ਕਿਸਾਨਾਂ ਨੂੰ ਇਸ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ। ਡਾ. ਉਰਵੀ ਸ਼ਰਮਾ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਤੇਲ-ਬੀਜ ਫ਼ਸਲਾਂ ਤੇ ਹਮਲਾ ਕਰਨ ਵਾਲੇ ਵੱਖ-ਵੱਖ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਚਰਚਾ ਕੀਤੀ। ਡਾ. ਜਗਮਨਜੋਤ ਸਿੰਘ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਭਾਗੀਦਾਰਾਂ ਨੂੰ ਤੇਲ-ਬੀਜ ਫ਼ਸਲਾਂ ਵਿੱਚ ਖਾਦ ਪ੍ਰਬੰਧਨ ਅਤੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਮਾਰਗਦਰਸ਼ਨ ਕੀਤਾ। ਡਾ. ਅਪਰਣਾ, ਐਸੋਸੀਏਟ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਪਸ਼ੂਆਂ ਦੀ ਖੁਰਾਕ ਵਿੱਚ ਖਲ਼ਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਮਿਸ ਅੰਕੁਰਦੀਪ ਪ੍ਰੀਤੀ, ਸਹਾਇਕ ਪ੍ਰੋਫੈਸਰ (ਵਣਖੇਤੀ) ਨੇ ਫ਼ਸਲੀ ਵਿਭਿੰਨਤਾ ਦੀ ਮਹੱਤਤਾ ਬਾਰੇ ਚਰਚਾ ਕੀਤੀ। ਡਾ. ਸੰਜੀਵ ਅਹੂਜਾ, ਐਸੋਸੀਏਟ ਪ੍ਰੋਫੈਸਰ (ਬਾਗਬਾਨੀ) ਨੇ ਕਿਸਾਨਾਂ ਨੂੰ ਖੇਤੀ ਆਮਦਨ ਵਧਾਉਣ ਲਈ ਆਪਣੀ ਉਪਜ ਦੀ ਪ੍ਰੋਸੈਸਿੰਗ ਕਰਨ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਪਿੰਡ ਦੇ ਅਗਾਂਹਵਧੂ ਕਿਸਾਨ ਸ. ਮਨਦੀਪ ਸਿੰਘ ਦੇ ਗੋਭੀ ਸਰ੍ਹੋਂ ਦੇ ਖੇਤ ਦਾ ਦੌਰਾ ਕੀਤਾ ਗਿਆ।

