ਸਰਕਾਰੀ ਹਸਪਤਾਲਾਂ *ਚ ਸਹੂਲਤਾਂ ਨਾ ਹੋਣ ਕਾਰਨ ਮਾਨ ਸਰਕਾਰ ਵਿਰੁੱਧ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
ਹਸਪਤਾਲਾਂ, ਡਿਸਪੈਂਸਰੀਆਂ ਦੇ ਬੋਰਡ ਹੀ ਬਦਲੇ ਹੋਰ ਕੁੱਝ ਨਹੀਂ ਬਦਲਿਆ — ਕਾਕਾ
ਪਟਿਆਲਾ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਚੋਣਾਂ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਵਾਅਦੇ ਕੀਤੇ ਤੇ ਪੰਜਾਬ ਦੇ ਲੋਕਾਂ ਨੂੰ ਵੱਡੇ—ਵੱਡੇ ਸੁਪਨੇ ਵਿਖਾਏ ਅਤੇ ਮੁਹੱਲਾ ਕਲੀਨਿੰਗਾਂ ਦੇ ਨਾਲ—ਨਾਲ ਵਿਦੇਸ਼ਾਂ ਵਰਗੀਆਂ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ। ਮੁਫ਼ਤ ਇਲਾਜ ਸਬੰਧੀ ਦਿੱਲੀ ਮਾਡਲ ਵਿਖਾਇਆ ਪਰ ਮੁਹੱਲਾ ਕਲੀਨਿੰਗਾਂ ਪੀੜਤ ਮਰੀਜਾਂ ਦੇ ਇਲਾਜ ਸਬੰਧੀ ਕਾਰਗਰ ਸਾਬਿਤ ਨਹੀਂ ਹੋਏ। ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਬਦਲਾਅ ਦੇ ਨਾਂ ਤੇ ਸਿਰਫ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਬੋਰਡ ਹੀ ਬਦਲੇ ਹੋਰ ਕੁੱਝ ਨਹੀਂ ਬਦਲਿਆ, ਅੰਦਰੋਂ ਹਸਪਤਾਲ ਤੇ ਡਿਸਪੈਂਸਰੀਆਂ ਉਹੀ ਪੁਰਾਣੀਆਂ ਹਨ ਅੱਜ ਵੀ ਹਸਪਤਾਲ ਦੇ ਹਲਾਤ ਪਹਿਲਾਂ ਵਾਂਗ ਹਨ ਮੁਹੱਲਾ ਕਲੀਨਿੰਗਾਂ ਦੇ ਬਾਹਰ ਵੀ ਸਿਰਫ ਫੋਟੋਆਂ ਹੀ ਲਗਾਈਆਂ ਗਈਆਂ ਹਨ। ਜਿਹੜੇ ਮੁਹੱਲਾ ਕਲੀਨਿੰਗ ਖੋਲ ਰਹੇ ਉਹ ਮੁਹੱਲਾ ਕਲੀਨਿੰਗ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀਆਂ ਅੱਜ ਲੋੜ ਤਾਂ ਇਹ ਹੈ ਕਿ ਪੰਜਾਬ ਵਿੱਚ ਚਲ ਰਹੇ ਪੁਰਾਣੇ ਹਸਪਤਾਲਾਂ ਨੂੰ ਹੋਰ ਸੁਧਰਨ ਦੀ ਹੈ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ
ਸਿਰਫ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਮਸ਼ਹੂਰੀਆਂ ਦੇ ਕੇ ਆਪਣਾ ਚਿਹਰਾ ਚਮਕਾਉਣ ਲੱਗੀ ਹੋਈ ਹੈ ਪਿਛਲੀਆਂ ਸਰਕਾਰਾਂ ਨੇ ਵੀ ਸਿਹਤ ਦਾ ਮੁਨਿਆਦੀ ਢਾਂਚੇ ਨੂੰ ਸੁਧਾਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਇਲਾਜ ਕਰਵਾਉਣ ਲਈ ਮਰੀਜਾਂ ਨੂੰ ਅੱਜ ਵੀ ਦੂਰ—ਦੂਰ ਭਟਕਣਾ ਪੈ ਰਿਹਾ ਹੈ, ਜੇਕਰ ਸਾਰੀਆਂ ਸਹੂਲਤਾਂ ਸਰਕਾਰੀ ਹਸਪਤਾਲਾਂ ਵਿੱਚ ਹੋਣ ਤਾਂ ਗਰੀਬ ਲੋਕ ਛੋਟੀਆਂ ਮੋਟੀਆਂ ਅਤੇ ਗੰਭੀਰ ਬਿਮਾਰੀਆਂ ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣੀ ਲੁੱਟ ਖਸੁੱਟ ਕਿਉਂ ਕਰਵਾਉਣ ਅਤੇ ਮਰੀਜਾਂ ਨੂੰ ਡਾਕਟਰਾਂ ਦੀਆਂ ਮਨਮਾਨੀਆਂ ਦਾ ਸ਼ਿਕਾਰ ਕਿਉਂ ਹੋਣਾ ਪਵੇ। ਜਿਸ ਬਦਲਾਅ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ, ਲੋਕਾਂ ਨੂੰ ਬਹੁਤ ਉਮੀਦਾਂ ਸਨ ਕੋਈ ਨਵਾਂ ਬਦਲਾਅ ਲੈ ਕੇ ਆਵੇਗੀ। ਪਰ ਉਹ ਵੀ ਇੱਕ ਸੁਪਨਾ ਬਣਕੇ ਰਹਿ ਗਿਆ ਮੁਹੱਲਾ ਕਲੀਨਿੰਗਾਂ ਤੇ ਫੋਟੋਆਂ ਲਗਵਾਉਣ ਤੇ ਮਸ਼ਹੂਰੀਆਂ ਅਤੇ ਇਸ਼ਤਿਹਾਰ ਦੇਣ ਦਾ ਰਿਵਾਜ ਦੀ ਸ਼ੁਰੂਆਤ ਇਸ ਪਾਰਟੀ ਤੋਂ ਹੋਈ ਹੈ, ਆਪ ਪਾਰਟੀ ਨੇ ਇਸ ਨੂੰ ਜਿੱਤ ਦਾ ਫਾਰਮੁੱਲਾ ਸਮਝ ਲਿਆ ਹੈ ਜਿਸ ਦਾ ਭਰਪੂਰ ਲਾਭ ਚੋਣਾਂ ਦੌਰਾਨ ਲਿਆ ਜਾ ਰਿਹਾ ਹੈ। ਇਹ ਸਰਕਾਰ ਕੰਮ ਕਰਨ ਤੋਂ ਪਹਿਲਾਂ ਐਲਾਂਲ ਕਰ ਫੋਟੋਆਂ ਲਗਵਾਉਣ ਦੇ ਰਾਹ ਤੇ ਤੁਰੀ ਹੋਈ ਹੈ। ਜਿਸ ਨਾਲ ਆਮ ਆਦਮੀ ਪਾਰਟੀ ਦਾ ਭਲਾ ਬੇਸ਼ਕ ਹੋ ਜਾਵੇ ਪਰ ਲੋਕਾਂ ਦੀ ਅਸਲ ਭਲਾਈ ਸਹੂਲਤਾਂ ਦੇ ਕੇ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਬਿਆਨਬਾਜੀ ਛੱਡ ਕੇ ਸਰਕਾਰ ਦਵਾਈਆਂ, ਟੈਸਟਾਂ ਅਤੇ ਸਟਾਫ ਦਾ ਪੁਖਤਾ ਪ੍ਰਬੰਧ ਕਰੇ ਇਸ ਮੌਕੇ ਅਵਤਾਰ ਸਿੰਘ, ਮਹਿੰਦੀ ਹਸਨ, ਕਰਮ ਸਿੰਘ, ਰਾਜਨ ਕੁਮਾਰ, ਗੁਰਦੀਪ ਸਿੰਘ, ਲਾਲ ਖਾਨ, ਪ੍ਰਕਾਸ਼ ਸਿੰਘ, ਨਰਿੰਦਰ ਪਾਲ ਸਿੰਘ, ਕ੍ਰਿਸ਼ਨ ਕੁਮਾਰ, ਜਸਪਾਲ ਸਿੰਘ, ਹੁਕਮ ਸਿੰਘ, ਮਾਨ ਸਿੰਘ, ਜੰਗ ਖਾਨ, ਗੋਬਿੰਦ, ਜਸਵਾਲ, ਬਲਬੀਰ ਸਿੰਘ, ਚਰਨਜੀਤ ਚੌਹਾਨ, ਸੁਖਵਿੰਦਰ ਸਿੰਘ, ਹੈਪੀ ਸਿੰਘ, ਆਦਿ ਹਾਜਰ ਸਨ।

