ਅਫ਼ੀਮ ਸਬੰਧੀ ਖੁੱਲ ਦੇਣ ਦੀ ਮੰਗ ਕਰਨ ਵਾਲੇ ਨੇਤਾ ਹਰਮੀਤ ਸਿੰਘ ਪਠਾਣਮਾਜਰਾ ਵਿਰੁੱਧ ਨਾਅਰੇਬਾਜੀ ਕਰ ਜਤਾਇਆ ਭਾਰੀ ਰੋਸ
ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਕਾਊਸਲਿੰਗ ਤੇ ਵਿਸ਼ੇਸ਼ ਇਲਾਜ ਦੀ ਲੋੜ ਅਫੀਮ ਦੀ ਨਹੀਂ—ਕਾਕਾ
ਪਟਿਆਲਾ : (ਮਧੂਸਾਰ ਬਿਊਰੋ) ਬੀਤੇ ਸਮੇਂ ਤੋਂ ਸੰਥੈਟਿਕ ਨਸ਼ਿਆਂ ਨੂੰ ਖਤਮ ਕਰਨ ਦੇ ਨਾਅ ਤੇ ਅਫ਼ੀਮ ਰਵਾਇਤੀ ਨਸ਼ਿਆਂ ਤੇ ਖੁੱਲ ਦੀ ਮੰਗ ਕਰਨ ਵਾਲੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਰੁੱਧ ਉਹਨਾਂ ਦੀ ਮੰਗ ਨੂੰ ਗੈਰ ਸਮਾਜ ਹਿੱਤ ਮੰਨਦਿਆਂ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਭਾਰੀ ਰੋਸ ਜਤਾਇਆ। ਇਸ ਦੌਰਾਨ ਅਰਵਿੰਦਰ ਕੁਮਾਰ ਕਾਕਾ ਨੇ ਵਿਧਾਇਕ ਪਠਾਣ ਮਾਜਰਾ ਦੀ ਅਫ਼ੀਮ ਤੇ ਖੁੱਲ ਦੇਣ ਦੀ ਮੰਗ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਪਹਿਲਾਂ ਹੀ ਨਸ਼ਿਆਂ ਕਾਰਨ ਬਹੁ—ਗਿਣਤੀ ਵਿੱਚ ਪਰਿਵਾਰ ਆਪਣੀਆਂ ਔਲਾਦਾਂ ਕਾਰਨ ਅੰਤਾਂ ਦੇ ਦੁੱਖ ਝੇਲਦੇ ਆ ਰਹੇ ਹਨ ਉੱਥੇ ਹੀ ਕਿਸੇ ਸਿਆਸੀ ਨੇਤਾਵਾਂ ਵੱਲੋਂ ਅਫ਼ੀਮ ਤੇ ਖੁੱਲ ਦੇਣ ਦੀ ਮੰਗ ਕਰਨਾ ਘੋਰ ਬੇ—ਹੱਦ ਨਿੰਦਣਯੋਗ ਅਤੇ ਨਿਖੇਦੀਯੋਗ ਹੈ। ਸੰਥੈਟਿਕ ਨਸ਼ੇ ਹੋਣ ਜਾਂ ਰਵਾਇਤੀ ਨਸ਼ੇ ਤਾਂ ਨਸ਼ੇ ਹੀ ਹੁੰਦੇ ਹਨ ਜਦੋਂ ਕਿ ਵੱਖ—ਵੱਖ ਨਸ਼ਿਆਂ ਨੇ ਪੰਜਾਬ ਦੇ ਨੌਜਵਾਨ ਪੀੜਤਾਂ ਨੂੰ ਆਪਣੇ ਜਾਲ ਵਿੱਚ ਫਸਾਕੇ ਇਨ੍ਹਾਂ ਦੇ ਘਰਾਂ ਦੇ ਘਰ ਤਬਾਹ ਕਰਕੇ ਰੱਖ ਦਿੱਤੇ ਜਿਨਾਂ ਦੀ ਗਿਣਤੀ ਕਦੇ ਨਹੀਂ ਕੀਤੀ ਜਾ ਸਕਦੀ ਅਤੇ ਅਜਿਹੇ ਪਰਿਵਾਰਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਜਿਨ੍ਹਾਂ ਘਰਾਂ ਦੇ ਚਿਰਾਗ ਨਸ਼ਿਆਂ ਦੇ ਬੁੱਝਾ ਦਿੱਤੇ। ਇਸ ਲਈ ਸੰਥੈਟਿਕ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਕਾਊਸਲਿੰਗ ਤੇ ਵਿਸ਼ੇਬ ਡਾਕਟਰੀ ਇਲਾਜ ਦੀ ਲੋੜ ਹੈ ਨਾ ਕਿ ਅਫ਼ੀਮ ਤੇ ਖੁੱਲ ਦੇਣ ਦੀ ਅਜਿਹੇ ਨਸ਼ਿਆਂ ਦੀ ਵਿਕਰੀ ਤੇ ਜੇਕਰ ਖੁੱਲ ਦਿੱਤੀ ਜਾਂਦੀ ਹੈ ਤਾਂ ਇਸ ਦੇ ਆਦੀ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਜਾਵੇਗਾ ਤੇ ਸਕੂਲਾਂ ਕਾਲਜਾਂ ਵਿੱਚ ਪੜ੍ਹਣ ਵਾਲੇ ਛੋਟੇ ਬੱਚੇ ਵੀ ਇਸੀ ਦੀ ਚਪੇਟ ਵਿੱਚ ਆ ਜਾਣਗੇ। ਜਦੋਂ ਕਿ ਪੰਜਾਬ ਵਾਸੀ ਨਸ਼ਿਆਂ ਦਾ ਮੁਕੰਮਲ ਖਾਤਮਾ ਪੰਜਾਬ ਵਿੱਚ ਜਲਦ ਚਾਹੁੰਦੇ ਹਨ।
ਨਸ਼ਾਂ ਭਾਵੇਂ ਅਫ਼ੀਮ ਦਾ ਹੋਵੇ ਜਾਂ ਕੋਈ ਹੋਰ ਹੋਵੇ ਨਸ਼ਾ ਤਾਂ ਤਬਾਹੀ ਤੇ ਉਜਾੜੇ ਦਾ ਦੂਜਾ ਨਾਅ ਹੈ। ਅਰਵਿੰਦਰ ਕੁਮਾਰ ਕਾਕਾ ਨੇ ਲੋਕਾਂ ਨੂੰ ਅਪੀਲ ਕੀਤੀ ਤੇ ਕਿਹਾ ਕਿ ਅਜਿਹੀ ਮੰਗ ਦਾ ਸਮਰੱਥਨ ਨਹੀਂ ਸਗੋਂ ਵਿਰੋਧ ਕਰ ਪੰਜਾਬ ਤੇ ਲੱਗੇ ਨਸ਼ਿਆਂ ਦੇ ਦਾਰਾ ਨੂੰ ਮਿਟਾਉਣਾ ਚਾਹੀਦਾ ਹੈ। ਪਹਿਲਾਂ ਹੀ ਨਸ਼ਿਆਂ ਕਾਰਨ ਪੰਜਾਬ ਨੇ ਬੜੀ ਬਦਨਾਮੀ ਝੇਲੀ ਹੈ। ਹਰਮੀਤ ਸਿੰਘ ਪਠਾਣਮਾਜਰਾ ਵਰਗੇ ਨੇਤਾ ਪੰਜਾਬ ਵਿੱਚ ਇੱਕ ਹੋਰ ਬੁਰਾਈ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ ਜਦੋਂ ਕਿ ਨਸ਼ਿਆਂ ਨੂੰ ਖਤਮ ਕਰਨ ਦੇ ਨਾਅ ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਪਰ ਚੇਹਰੇ ਬਦਲੇ ਕੰਮ ਉਹੀ ਚਲ ਰਹੇ ਹਨ। ਅਫ਼ੀਮ ਦੀ ਖੁੱਲ ਕਰਨ ਦੀ ਮੰਗ ਆਮ ਆਦਮੀ ਪਾਰਟੀ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦੀ ਸੋਚ ਰੱਖਦੀ ਹੈ। ਜਿਹੜੇ ਕਿ ਅਫੀਮ ਦੀ ਖੁੱਲ ਦੇਣ ਦੀ ਮੰਗ ਕਰਦੇ ਹਨ ਉਹਨਾਂ ਤੇ ਸਵਾਲ ਚੁੱਕਦਿਆ ਕਿਹਾ ਕਿ ਸ਼ਰਾਬ ਦੇ ਠੇਕੇ ਥਾਂ—ਥਾਂ ਤੇ ਖੁੱਲੇ ਹੋਣ ਦੇ ਬਾਵਜੂਦ ਵੀ ਨਸ਼ਿਆਂ ਵਿੱਚ ਕੀ ਕਮੀ ਆਈ ਹੈ, ਉਲਟਾ ਕਈ ਗੁਣਾ ਨਸ਼ਿਆਂ ਵਿੱਚ ਭਾਰੀ ਵਾਧਾ ਹੋ ਗਿਆ ਹੈ ਵੱਖ—ਵੱਖ ਤੇ ਅਨੇਕਾਂ ਨਸ਼ਿਆਂ ਦੀ ਵਰਤੋ ਹੋ ਰਹੀ ਹੈ, ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਤੱਕ ਅਵਾਜ ਬੁਲੰਦ ਕਰਨ ਵਿੱਚ ਕੋਈ ਘਾਟ ਨਹੀਂ ਛੱਡਣਗੇ। ਇਸ ਦਾ ਵਿਰੋਧ ਹਰ ਹਾਲ ਵਿੱਚ ਜਾਰੀ ਰਹੇਗਾ ਇਸ ਮੌਕੇ ਸ਼ਿਵ ਕੁਮਾਰ, ਕਾਕਾ ਸਿੰਘ, ਸੋਨੀ ਸਿੰਘ, ਲਾਲ ਖਾਨ, ਗੁਰਜੀਤ ਸਿੰਘ, ਅਵਤਾਰ ਸਿੰਘ, ਬੁੱਧ ਸਿੰਘ, ਸੰਦੀਪ ਸਿੰਘ, ਬਲਜਿੰਦਰ ਸਿੰਘ, ਰਮਜਾਨ ਖਾਨ, ਮਦਨਜੀਤ ਸਿੰਘ, ਕਰਮ ਸਿੰਘ, ਸਰਵਨ ਕੁਮਾਰ, ਵਰਨ ਕੁਮਾਰ, ਕੁਲਜੀਤ ਸਿੰਘ, ਪਰਮਜੀਤ ਸਿੰਘ, ਚਰਨਜੀਤ ਚੌਹਾਨ, ਧਰਮਪਾਲ, ਬਿੱਟੂ ਸਿੰਘ, ਜਗਤਾਰ ਸਿੰਘ, ਕਰਮਜੀਤ ਸਿੰਘ, ਰਿੰਕੂ ਕੁਮਾਰ, ਲਛਮਣ ਦਾਸ ਆਦਿ ਹਾਜਰ ਸਨ।

