ਪੰਜਾਬਪਟਿਆਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਫਤਹਿਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਅੰਗਰੇਜ਼ੀ ਅਤੇ ਸਮਾਜ ਸ਼ਾਸਤਰ ਦੇ ਵਿਭਾਗਾਂ ਨੇ ਇੰਟਰਨਲ ਕਵਾਲਟੀ ਅਸ਼ੋਰੰਸ ਸੈੱਲ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਸਟੋਨ ਪੇਂਟਿੰਗ, ਪੌਟ ਪੇਂਟਿੰਗ, ਸਲੋਗਨ ਲੇਖਣ ਅਤੇ ਪੋਸਟਰ ਬਣਾਉਣਾ, ਮਹਿੰਦੀ ਲਗਾਉਣ, ਕਵਿਤਾ ਉਚਾਰਨ, ਰੰਗੋਲੀ ਬਣਾਉਣਾ ਆਦਿ ਮੁਕਾਬਲੇ ਅਤੇ ਨੁੱਕੜ ਨਾਟਕ ਅਤੇ ਚਰਿੱਤਰ ਨਿਰਮਾਣ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਸਮਾਗਮਾਂ ਦਾ ਵਿਸ਼ਾ ਨਾਰੀਵਾਦ ਰਿਹਾ। ਇਨ੍ਹਾਂ ਮੁਕਾਬਲਿਆਂ ਵਿੱਚ 400 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਪੌਟ ਪੇਂਟਿੰਗ ਵਿੱਚ ਸਿਮਰਨਪ੍ਰੀਤ ਕੌਰ (ਬੀ.ਐਸ.ਸੀ. ਮੈਥ)ਅਤੇ ਤਰਨਵੀਰ ਕੌਰ (ਬੀ ਏ), ਸਟੋਨ ਪੇਂਟਿੰਗ ਮੁਕਾਬਲੇ ਵਿੱਚ ਮਨਮੀਤ ਕੌਰ (ਬੀ.ਏ.) ਅਤੇ ਸਿਮਰਨਜੀਤ ਕੌਰ (ਬੀ.ਐਸ.ਸੀ. ਐਮ.ਐਲ.ਟੀ.), ਪੋਸਟਰ ਮੇਕਿੰਗ ਮੁਕਾਬਲੇ ਵਿੱਚ ਗੁਰਨੂਰ ਕੌਰ (ਬੀ.ਪੀ.ਟੀ.) ਅਤੇ ਪ੍ਰਿਆ (ਬੀ.ਏ. ਅੰਗਰੇਜ਼ੀ ), ਕਵਿਤਾ ਉਚਾਰਨ ਵਿੱਚ ਕਿਰਨਪ੍ਰੀਤ ਸਿੰਘ (ਪੀ.ਐਚ.ਡੀ. ਪੰਜਾਬੀ) ਅਤੇ ਦਮਨਪ੍ਰੀਤ ਕੌਰ (ਐਮ.ਐਸ.ਸੀ.ਬੋਟਨੀ), ਸਲੋਗਨ ਰਾਈਟਿੰਗ ਵਿੱਚ ਤਰਨਜੋਤ ਕੌਰ (ਐਮ.ਏ. ਅੰਗਰੇਜ਼ੀ) ਅਤੇ ਪ੍ਰਿਆ ਰਾਣੀ (ਬੀ.ਏ.), ਰੰਗੋਲੀ ਬਣਾਉਣ ਦੇ ਮੁਕਾਬਲੇ ਵਿੱਚ ਮੀਨਾਕਸ਼ੀ ਅਤੇ ਅਮਨਦੀਪ ਸਿੰਘ (ਬੀ.ਐਸ.ਸੀ. ਐਮ.ਐਲ.ਟੀ.) ਦੀ ਟੀਮ ਅਤੇ ਹਰਪ੍ਰੀਤ ਕੌਰ (ਬੀ.ਏ. ਆਨਰਜ਼ ਅੰਗਰੇਜ਼ੀ) ਅਤੇ ਨਵਦੀਪ ਕੌਰ (ਐਮ.ਏ. ਅੰਗਰੇਜ਼ੀ) ਦੀ ਟੀਮ, ਮਹਿੰਦੀ ਮੁਕਾਬਲੇ ਵਿੱਚ ਰਾਜਵਿੰਦਰ ਕੌਰ (ਬੀ.ਐਸ.ਸੀ. ਮੈਥ) ਅਤੇ ਪ੍ਰਭਜੋਤ ਕੌਰ (ਬੀ.ਐਸ.ਸੀ. ਮੈਥ) ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।

ਡਾ: ਰੀਤੂ ਲਹਿਲ ਸਾਬਕਾ ਡਾਇਰੈਕਟਰ, ਵੂਮੈਨ ਸਟੱਡੀਜ਼ ਸੈਂਟਰ ਅਤੇ ਪ੍ਰੋਫੈਸਰ ਇਨ ਮੈਨੇਜਮੈਂਟ, ਸਕੂਲ ਆਫ਼ ਅਪਲਾਈਡ ਮੈਨੇਜਮੈਂਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸਮਾਗਮ ਦੌਰਾਨ ਲਿੰਗ ਮੁੱਖ ਧਾਰਾ ਵਿਸ਼ੇ ਤੇ ਭਾਸ਼ਣ ਦਿੱਤਾ। ਵਾਈਸ-ਚਾਂਸਲਰ ਡਾ: ਪ੍ਰਿਤਪਾਲ ਸਿੰਘ ਨੇ ਅੰਗਰੇਜ਼ੀ ਅਤੇ ਸਮਾਜ ਸ਼ਾਸਤਰ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ: ਸਵਰਾਜ ਰਾਜ ਪ੍ਰੋਫੈਸਰ ਐਮੀਰੇਟਸ ਅੰਗਰੇਜ਼ੀ, ਡਾ: ਐਚ.ਐਸ. ਭੱਟੀ ਪ੍ਰੋਫੈਸਰ ਸਮਾਜ ਸ਼ਾਸਤਰ, ਡਾ.ਅੰਕਦੀਪ ਕੌਰ ਅਟਵਾਲ, ਮੁਖੀ ਅੰਗਰੇਜ਼ੀ ਵਿਭਾਗ ਅਤੇ ਕੋਆਰਡੀਨੈਟਰ ਇੰਟਰਨਲ ਕਵਾਲਟੀ ਅਸ਼ੋਰੰਸ ਸੈੱਲ , ਡਾ.ਨਵਸ਼ਗਨ ਕੌਰ, ਇੰਚਆਰਜ ਸਮਾਜ ਸ਼ਾਸਤਰ ਵਿਭਾਗ, ਸਮਾਗਮ ਦੇ ਸੰਚਾਲਕ ਬੀਬਾ ਜਸਪ੍ਰੀਤ ਕੌਰ ਅਤੇ ਡਾ.ਬਲਜੀਤ ਕੌਰ, ਅਤੇ ਹੋਰ ਫੈਕਲਟੀ ਮੈਂਬਰ ਇਸ ਮੌਕੇ ਹਾਜ਼ਰ ਸਨ। ਡਾ.ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਪਿਛੇ ਮੁੱਖ ਮੰਤਵ ਸਮਾਜ ਵਿੱਚ ਔਰਤਾਂ ਦੇ ਸਨਮਾਨ ਅਤੇ ਸਸ਼ਕਤੀਕਰਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਵੱਖ-ਵੱਖ ਮੁਕਾਬਲਿਆਂ ਅਤੇ ਵਿਚਾਰ-ਵਟਾਂਦਰੇ ਰਾਹੀਂ ਇਸ ਸਮਾਗਮ ਨੇ ਔਰਤਾਂ ਦੇ ਵਡਮੁੱਲੇ ਯੋਗਦਾਨ ‘ਤੇ ਜ਼ੋਰ ਦਿੱਤਾ ਹੈ।

Leave a Reply

Your email address will not be published. Required fields are marked *