ਪਟਿਆਲਾ

ਰਾਖੀ ਸਾਂਵਤ ਭਗਵਾਨ ਵਾਲਮੀਕ ਦੇ ਗਿਆਨ ਤੋਂ ਊਣੀ : ਹੈਪੀ ਲੌਹਟ

ਦਲਿਤ ਚੇਤਨਾ ਮੰਚ ਧੀਰੂ ਨਗਰ ਵਿਖੇ ਯੂਥ ਵਿੰਗ ਦਾ ਗਠਨ
ਪਟਿਆਲਾ 26 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਭਗਵਾਨ ਵਾਲਮੀਕ ਦਲਿਤ ਚੇਤਨਾ ਮੰਚ ਭਾਰਤ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਯੂਥ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਲੌਹਟ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪਿਛਲੇ ਦਿਨੀਂ ਰਾਖੀ ਸਾਂਵੰਤ ਵੱਲੋਂ ਭਗਵਾਨ ਵਾਲਮੀਕ ਖਿਲਾਫ਼ ਅਪਮਾਨਜਨਕ ਟਿੱਪਣੀ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਮਤਾ ਪਾਇਆ ਗਿਆ ਅਤੇ ਅਦਾਕਾਰਾ ਰਾਖੀ ਸਾਂਵਤ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ।

ਹੈਪੀ ਲੌਹਟ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਖੀ ਸਾਂਵੰਤ ਉਨ੍ਹਾਂ ਮੂਰਖ ਲੋਕਾਂ ‘ਚ ਹੈ, ਜਿਸ ਨੂੰ ਭਗਵਾਨ ਵਾਲਮੀਕ ਬਾਰੇ ਉਕਾ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਖੀ ਵੱਲੋਂ ਕੀਤੀ ਗਈ ਟਿੱਪਣੀ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀਂ ਘੱਟ ਹੈ।
ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕ ਨੇ ਸੰਸਾਰ ਦੇ ਲੋਕਾਂ ਦਾ ਮਾਰਗ ਦਰਸ਼ਕ ਕੀਤਾ, ਜਿਨਾਂ ਦੀਆਂ ਸਿੱਖਿਆਵਾਂ ਸਾਡੇ ਸਾਰਿਆਂ ਲਈ ਪ੍ਰੇਰਨਾਮਈ ਹਨ। ਉਨ੍ਹਾਂ ਦੱਸਿਆ ਕਿ ਭਗਵਾਨ ਵਾਲਮੀਕ ਪਾਵਨ ਅਤੇ ਅਪਾਰ ਸ਼ਕਤੀ ਹਨ, ਜਿਨਾਂ ਨੇ ਸ੍ਰੀ ਰਾਮ ਦੇ ਜਨਮ ਤੋਂ ਪਹਿਲਾਂ ਹੀ ਰਮਾਇਣ ਦੀ ਰਚਨਾ ਕੀਤੀ, ਜਿਨਾਂ ਨੇ ਪਵਨ ਯੋਗ ਵਸਿਸ਼ਟ ਦੀ ਰਚਨਾ ਕੀਤੀ, ਜਿਨਾਂ ਨੇ ਭਗਵਾਨ ਸ਼ਿਵ ਦਾ ਵਿਸ਼ ਸ਼ਾਂਤ ਕੀਤਾ, ਜਿਨਾਂ ਦੀ ਅਪਾਰ ਕ੍ਰਿਪਾ ਕਾਰਨ ਮਹਾਤਮਾ ਬੁੱਧ ਨੂੰ ਮੌਕਸ਼ ਦੀ ਪ੍ਰਾਪਤੀ ਹੋਈ, ਜਿਨਾਂ ਦੁਆਰਾ ਤ੍ਰੇਤਾ ਯੁੱਧ ਵਿਚ ਹਰਮੰਦਰ ਸਾਹਿਬ ਦੇ ਅਸਥਾਨ ਤੇ ਅੰਮ੍ਰਿਤ ਕੁੰਡ ਚੱਲਣ ਕਾਰਨ ਹੀ ਅੰਮ੍ਰਿਤਸਰ ਵਿਖੇ ਪਾਵਨ ਸਰੋਵਰ ਦਾ ਨਿਰਮਾਣ ਕੀਤਾ।
ਉਨ੍ਹਾਂ ਕਿਹਾ ਕਿ ਵਾਲਮੀਕ ਇਤਿਹਾਸ ਬਹੁਤ ਹੀ ਪਾਵਨ ਅਤੇ ਵਿਸ਼ਾਲ ਹੈ, ਪ੍ਰੰਤੂ ਜਾਣਕਾਰੀ ਤੋਂ ਵਾਂਝੇ ਲੋਕਾਂ ਵੱਲੋਂ ਇਤਿਹਾਸ ਨੂੰ ਮਿਥਿਹਾਸ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਵਰਨ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਇਨ੍ਹਾਂ ਟਿੱਪਣੀਆਂ ਨਾਲ ਦਲਿਤ ਸਮਾਜ ਦੇ ਲੋਕਾਂ ‘ਤੇ ਦਿਲਾਂ ਨੂੰ ਬਹਤ ਠੇਸ ਪਹੁੰਚਦੀ ਹੈ ਇਸ ਲਈ ਇਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਸਰਬਸੰਮਤੀ ਨਾਲ ਦਲਿਤ ਚੇਤਨਾ ਮੰਚ ਦੇ ਯੂਥ ਵਿੰਗ ਦਾ ਗਠਨ ਕੀਤਾ ਗਿਆ। ਯੂਥ ਵਿੰਗ ਵਿਚ ਵੀਰ ਪ੍ਰਿੰਸ ਆਦਿਵਾਲ ਨੂੰ ਭਗਵਾਨ ਵਾਲਮੀਕ ਦਲਿਤ ਚੇਤਨਾ ਮੰਚ ਧੀਰੂ ਨਗਰ ਪਟਿਆਲਾ ਯੂਥ ਵਿੰਗ ਦਾ ਪ੍ਰਧਾਨ, ਵੀਰ ਯੂਸਫ਼ ਸਿੱਧੂ ਨੂੰ ਮੀਤ ਪ੍ਰਧਾਨ ਅਤੇ ਵੀਰ ਦੀਪ ਰਾਜਪੂਤ ਨੂੰ ਜਨ. ਸਕੱਤਰ ਯੂਥ ਕਲੱਬ, ਵੀਰ ਵਿਕਾਸ ਕੁਮਾਰ ਸ਼ਹਿਰੀ ਪ੍ਰਧਾਨ, ਵੀਰ ਵਿਸ਼ਾਲ ਕੁਮਾਰ ਗੋਲਾ ਪ੍ਰਧਾਨ ਵਾਰਡ ਨੰ: 42, ਵੀਰ ਸੋਨੀ ਲੌਹਟ, ਵੀਰ ਰਾਜੇਸ਼ ਸੱਭਰਵਾਲ ਮੀਤ ਪ੍ਰਧਾਨ ਪੰਜਾਬ, ਵੀਰ ਵਿਜੈ ਚੌਹਾਨ ਸਰਪ੍ਰਸਤ, ਪੁਨੀਤ, ਆਕਸ਼, ਗਗਨ, ਵਿਸ਼ਾਲ ਘਾਰੂ, ਸਵੇਜ, ਜੱਸ, ਰਿਸਭ, ਕੁਨਾਲ, ਸਾਹਿਲ, ਮਨਜੋਤ, ਕਰਨ, ਹਰਮਨ, ਹਿਮਾਸ਼ੂ, ਦੀਪਕ, ਹਰਸਿਮਰਨ, ਪੁਸ਼ਪਿੰਦਰ, ਪਰਮਵੀਰ, ਜਸਵਿੰਦਰ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ।

Leave a Reply

Your email address will not be published. Required fields are marked *