ਪੰਜਾਬ ਬਚਾਓ ਯਾਤਰਾ ਝੂਠੀ ਆਪ ਸਰਕਾਰ ਨੂੰ ਚਲਦਾ ਕਰਨ ਲਈ ਸਹਾਈ ਹੋਵੇਗੀ:– ਰਾਜੂ ਖੰਨਾ।
ਸਰਕਲ ਅਮਲੋਹ ਦਿਹਾਤੀ ਤੇ ਬੁੱਗਾ ਕਲਾਂ ਦਿਹਾਤੀ ਦੇ 2 ਦਰਜ਼ਨ ਪਿੰਡਾਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ।
ਅਮਲੋਹ,29 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਵੱਖ ਵੱਖ ਵਿਧਾਨਸਭਾ ਹਲਕਿਆਂ ਵਿੱਚ ਆਪ ਦੀ ਝੂਠੀ ਸਰਕਾਰ ਨੂੰ ਚਲਦਾ ਕਰਨ ਲਈ ਪੰਜਾਬ ਬਚਾਓ ਯਾਤਰਾ ਸਹਾਈ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਰਕਲ ਅਮਲੋਹ ਦਿਹਾਤੀ ਤੇ ਸਰਕਲ ਬੁੱਗਾ ਕਲਾਂ ਦਿਹਾਤੀ ਦੇ 2 ਦਰਜ਼ਨ ਪਿੰਡਾਂ ਵਿੱਚ 5 ਅਪ੍ਰੈਲ ਨੂੰ ਹਲਕਾ ਅਮਲੋਹ ਵਿਖੇ ਹੋ ਰਹੀ ਪੰਜਾਬ ਬਚਾਓ ਯਾਤਰਾ ਦੇ ਸਬੰਧ ਵਿੱਚ ਭਰਵੀਆਂ ਮੀਟਿੰਗਾਂ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਪੰਜਾਬ ਦਾ ਬੱਚਾ ਬੱਚਾ ਆਪ ਸਰਕਾਰ ਤੋਂ ਦੁੱਖੀ ਇਸ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲਾ ਹੈ। ਜੋ ਪੰਜਾਬ ਦਾ ਅੱਜ ਮਹੌਲ ਬਣ ਚੁੱਕਾ ਹੈ ਉਸ ਲਈ ਸਿੱਧੇ ਤੌਰ ਤੇ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੈ। ਉਹਨਾਂ ਪੰਜਾਬ ਬਚਾਓ ਯਾਤਰਾ ਦੀ ਗੱਲ ਕਰਦਿਆਂ ਕਿਹਾ ਕਿ ਇਹ ਯਾਤਰਾ ਪੰਜਾਬ ਦੇ ਲੋਕਾਂ ਨੂੰ ਜਗਾਉਣ ਤੇ ਆਪ ਦੀ ਝੂਠੀ ਸਰਕਾਰ ਦੇ ਲੋਕ ਵਿਰੋਧੀ ਨੀਤੀਆਂ ਕੰਮਾਂ ਤੋਂ ਪਰਦਾ ਚੁੱਕਣ ਲਈ ਕੀਤੀ ਜਾ ਰਹੀ ਹੈ ਜਿਸ ਤਹਿਤ ਇਹ ਯਾਤਰਾ 5 ਅਪ੍ਰੈਲ ਨੂੰ ਹਲਕਾ ਅਮਲੋਹ ਅੰਦਰ ਪੁੱਜੇਗੀ। ਜਿਸ ਦਾ ਭਰਵਾਂ ਸਵਾਗਤ 12 ਵਜੇ ਭੱਦਲਥੂਹਾ ਬੱਸ ਸਟੈਂਡ ਤੋਂ ਕਰਨ ਉਪਰੰਤ ਇਹ ਯਾਤਰਾ ਅੱਗੇ ਮੰਡੀਗੌਬਿੰਦਗੜ ਲਈ ਰਵਾਨਾ ਹੋਵੇਗੀ। ਜਿਸ ਵਿੱਚ ਹਲਕਾ ਅਮਲੋਹ ਦੇ ਵਾਸੀਆਂ ਨੂੰ ਇਸ ਯਾਤਰਾ ਵਿੱਚ ਵੱਡੀ ਗਿਣਤੀ ਟਰੈਕਟਰ ਤੇ ਮੋਟਰਸਾਈਕਲਾ ਰਾਹੀਂ ਪੁੱਜਣ ਦੀ ਅਪੀਲ ਵੀ ਕੀਤੀ। ਇਹਨਾਂ ਮੀਟਿੰਗਾਂ ਸਮੇਂ ਉਹਨਾਂ ਨਾਲ ਸੀਨੀਅਰ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਸਰਕਲ ਪ੍ਰਧਾਨ ਜਥੇਦਾਰ ਹਰਬੰਸ ਸਿੰਘ ਬਡਾਲੀ, ਗੁਰਦੀਪ ਸਿੰਘ ਮੰਡੋਫਲ,ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਅੱਜ ਜਿਹਨਾਂ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਵਿੱਚ ਮੁੱਢੜੀਆ, ਬਡਾਲੀ, ਹਰੀਪੁਰ,ਬੈਣਾ ਬੁਲੰਦ, ਨੂਰਪੁਰਾ,ਬੜੈਚਾ, ਸ਼ੇਰਪੁਰ ਮਾਜਰਾ, ਦਨਘੇੜੀ,ਰਾਈਏਵਾਲ,ਟਿੱਬੀ, ਰਾਏਪੁਰ ਅਰਾਇਆ,ਮਾਜਰਾ ਮੰਨਾ ਸਿੰਘ,ਸਲਾਣਾ ਦਾਰਾ ਸਿੰਘ,ਸਲਾਣਾ ਜੀਵਨ ਸਿੰਘ, ਸਲਾਣਾ ਦੂਲਾ ਸਿੰਘ, ਰਤਨਪਾਲੋ, ਕਲਾਲਮਾਜਰਾ,ਘੁਟੀਡ,ਹਿੰਮਤਗੜ, ਫੈਜੁੱਲਾਪੁਰ, ਤੰਗਰਾਲਾ ਤੇ ਲੱਲੋ ਪ੍ਰਮੁੱਖ ਹਨ। ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਬਿੱਟੂ ਸਰਪੰਚ ਮੁੱਢੜੀਆ, ਇੰਦਰਜੀਤ ਸਿੰਘ ਬਡਾਲੀ,ਮੇਹਰ ਸਿੰਘ, ਦੀਪਾ ਬਡਾਲੀ,ਡਾ ਪਰਮਜੀਤ ਸਿੰਘ ਹਰੀਪੁਰ, ਅੰਮ੍ਰਿਤਪਾਲ ਸਿੰਘ,ਜੱਸਾ ਸਿੰਘ ਹਰੀਪੁਰ, ਅਮਰੀਕ ਸਿੰਘ ਮੇਜੀ, ਭਗਵਾਨ ਸਿੰਘ ਹੈਪੀ ਟਿੱਬੀ,ਜਗਤਾਰ ਸਿੰਘ ਜੱਗਾ,ਸਤਨਾਮ ਸਿੰਘ, ਜਥੇਦਾਰ ਗੁਰਬਖਸ਼ ਸਿੰਘ ਬੈਣਾ, ਬੇਅੰਤ ਸਿੰਘ ਬੈਣਾ, ਗਿਆਨ ਸਿੰਘ ਸਾਬਕਾ ਸਰਪੰਚ,ਦਿਆ ਸਿੰਘ, ਗੁਰਪ੍ਰੀਤ ਸਿੰਘ ਨੂਰਪੁਰਾ, ਇੰਦਰਜੀਤ ਸਿੰਘ ਸਾਬਕਾ ਸਰਪੰਚ,ਲੱਖੀ ਨੂਰਪੁਰਾ, ਐਡਵੋਕੇਟ ਗੁਰਿੰਦਰ ਸਿੰਘ ਬੜੈਚਾ, ਮਨਦੀਪ ਸਿੰਘ ਬੜੈਚਾ, ਧਰਮਜੀਤ ਸਿੰਘ, ਕਸ਼ਮੀਰਾ ਸਿੰਘ ਸ਼ੇਰਪੁਰ ਮਾਜਰਾ,ਅਮਰੀਕ ਸਿੰਘ, ਹਰਮਿੰਦਰ ਸਿੰਘ ਦਨਘੇੜੀ, ਗੁਰਦੀਪ ਸਿੰਘ ਮੰਡੋਫਲ,ਮਲਕੀਤ ਸਿੰਘ, ਬੀਬੀ ਨਿਰਮਲ ਕੌਰ,ਗੇਜ ਸਿੰਘ ਰਾਈਏਵਾਲ,ਬਾਬਾ ਭਾਗ ਸਿੰਘ, ਗੁਰਮੀਤ ਸਿੰਘ ਰਾਏਪੁਰ ਅਰਾਇਆ, ਅਵਤਾਰ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿਘ,ਕੇਸਰ ਸਿੰਘ ਸਾਬਕਾ ਸਰਪੰਚ ਸਲਾਣਾ ਦਾਰਾ ਸਿੰਘ,ਡਾ ਪਰਮਜੀਤ ਸਿੰਘ, ਰਾਜੂ ਖਾਂ ਸਲਾਣਾ, ਨਰਿੰਦਰ ਸਿੰਘ ਪਨਾਗ, ਜਰਨੈਲ ਸਿੰਘ,ਕੇਸਰ ਸਿੰਘ ਸਲਾਣਾ ਦੂਲਾ ਸਿੰਘ, ਮਨਜੀਤ ਸਿੰਘ ਸਲਾਣਾ, ਅਵਤਾਰ ਸਿੰਘ, ਯਾਦਵਿੰਦਰ ਸਿੰਘ ਸਲਾਣਾ , ਜਥੇਦਾਰ ਸਾਧੂ ਸਿੰਘ ਰਤਨਪਾਲੋ, ਕਸ਼ਮੀਰਾ ਸਿੰਘ ਸੋਨੀ ਕਲਾਲਮਾਜਰਾ,ਅਵਿੰਦਰ ਸਿੰਘ ਨੰਬਰਦਾਰ,ਨਾਜਰ ਸਿੰਘ,ਕਰਮ ਸਿੰਘ ਘੁਟੀਡ, ਰਾਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ, ਹਰਜਿੰਦਰ ਸਿੰਘ ਜਿੰਦੂ, ਦਰਸ਼ਨ ਸਿੰਘ ਹਿੰਮਤਗੜ, ਕਰਨੈਲ ਸਿੰਘ ਭੋਲਾ,ਮੁਕੰਦ ਸਿੰਘ ਫੈਜੁੱਲਾਪੁਰ,ਬਸੰਬਰਦਾਸ ਫੈਜੁੱਲਾਪੁਰ, ਅਵਤਾਰ ਸਿੰਘ ਤੰਗਰਾਲਾ, ਮਹਿੰਦਰ ਸਿੰਘ ਤੰਗਰਾਲਾ,ਪੌਪੀ ਲੱਲੋ, ਗਿਆਨ ਸਿੰਘ,ਲਾਭ ਸਿੰਘ,ਸੰਤ ਸਿੰਘ ਲੱਲੋ, ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਰਹੇ।

