ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਨੂੰ ਲੋਕ ਕਰ ਰਹੇ ਪਸੰਦ : ਮਨਜੋਤ ਸਿੰਘ ਚਹਿਲ
ਮਨਜੋਤ ਚਹਿਲ ਵੱਲੋਂ ਹੁਸਨਪ੍ਰੀਤ ਮਹਾਊ ਨੂੰ ਪੰਜਾਬੀ ਯੂਨੀਵਰਸਿਟੀ ਦਾ ਪ੍ਰਧਾਨ ਬਣਾਉਣ ਦੀ ਤਿਆਰੀ
ਦਿਹਾਤੀ ਖੇਤਰ ‘ਚ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਜ਼ੋਰਦਾਰ ਮੁਹਿੰਮ
ਚਹਿਲ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਅਕਾਲੀ ਦਲ ਨਾਲ ਚੱਲਣ ਦਾ ਕੀਤਾ ਪ੍ਰਣ
ਪਟਿਆਲਾ 27 ਜੁਲਾਈ ਕੰਵਰ ਬੇਦੀ
ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਮਨਜੋਤ ਸਿੰਘ ਚਹਿਲ ਵੱਲੋਂ ਦਿਹਾਤੀ ਖੇਤਰ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਮਜ਼ਬੂਤ ਬਣਾਉਣ ਦੇ ਨਿਸ਼ਾਨੇ ਨਾਲ ਜਿਥੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ, ਉਥੇ ਨੌਜਵਾਨਾਂ ਜ਼ਿੰਮੇਵਾਰੀਆਂ ਦੇ ਕੇ ਤੀਜੀ ਵਾਰ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਰਹਿਨੁਮਾਈ ਅਤੇ ਹਲਕਾ ਦਿਹਾਤੀ ਦੇ ਇੰਚਾਰਜ ਸਤਬੀਰ ਸਿੰਘ ਖੱਟੜਾ ਨਾਲ ਤਾਲਮੇਲ ਬਣਾ ਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਦਿਹਾਤੀ ਖੇਤਰ ਵਿਚੋਂ ਵੱਡਾ ਬਹੁਮਤ ਦਿਵਾਉਣ ਲਈ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਮਨਜੋਤ ਸਿੰਘ ਚਹਿਲ ਵੱਲੋਂ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਦਿਹਾਤੀ ਖੇਤਰ ਦੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਮਨਜੋਤ ਸਿੰਘ ਦੀ ਚਹਿਲ ਦੀ ਪ੍ਰੇਰਨਾ ਸਦਕਾ ਪੰਜਾਬੀ ਯੂਨੀਵਰਸਿਟੀ ਤੋਂ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਸੰਕਲਪ ਲਿਆ।
ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ‘ਚ ਪੰਜਾਬੀ ਯੂਨੀਵਰਸਿਟੀ ਦੀ ਨੌਜਵਾਨਾਂ ਦੀ ਟੀਮ ਨੇ ਮਨਜੋਤ ਸਿੰਘ ਚਹਿਲ ਦੀ ਅਗਵਾਈ ‘ਚ ਚੱਲਣ ਦਾ ਪ੍ਰਣ ਕਰਦਿਆਂ ਦਿਹਾਤੀ ਪ੍ਰਧਾਨ ਨੂੰ ਭਰੋਸਾ ਦਿੱਤਾ ਕਿ ਉਹ 2017 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਵਿਚ ਹਰ ਸੰਭਵ ਸਹਿਯੌਗ ਦੇਣਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਣ ਵਾਲੇ ਨੌਜਵਾਨਾਂ ‘ਚ ਹੁਸਨਪ੍ਰੀਤ ਮਹਾਊ, ਸ਼ੂਇਲ ਤੁਰਕੀ, ਪਰਮਿੰਦਰ ਸਿੰਘ ਵਿਰਕ, ਅਮਨ ਮਾਨ, ਇਕਬਾਰ ਵਿਰਕ, ਰੁਪਿੰਦਰ ਸੰਧੂ, ਅਮਨਦੀਪ, ਅਮਨਜੋਤ ਚੀਮਾ, ਚਰਨ ਕਮਲ ਸੰਧੂ, ਰਿਸ਼ਬ ਗਿੱਲ, ਹਰਵਿੰਦਰ ਸਿੰਘ ਧਾਲੀਵਾਲ, ਅਸ਼ਮੀਤ ਸਿੰਘ ਚਹਿਲ, ਨਿਹਾਲ ਸਿੰਘ ਵਿਰਕ, ਰੋਮੀ ਗੁਪਤਾ, ਗੁਰਪ੍ਰੀਤ ਸਿੰਘ ਵਜ਼ੀਦਪੁਰ, ਇਕਬਾਲ ਸਿੰਘ ਆਦਿ ਸ਼ਾਮਲ ਸਨ।
ਦਿਹਾਤੀ ਪ੍ਰਧਾਨ ਮਨਜੋਤ ਸਿੰਘ ਚਹਿਲ ਦੀ ਹਾਜ਼ਰੀ ‘ਚ ਹੁਸਨਪ੍ਰੀਤ ਸਿੰਘ ਮਹਾਊ ਨੇ ਕਿਹਾ ਕਿ ਅਕਾਲੀ ਦਲ ਦੀ ਵਿਕਾਸਮੁਖੀ ਨੀਤੀਆਂ ਨੂੰ ਨੌਜਵਾਨਾਂ ਵੱਲੋਂ ਪਸੰਦ ਕੀਤਾ ਜਾ ਰਿਹਾ, ਜਿਸ ਕਾਰਨ ਅੱਜ ਨੌਜਵਾਨਾਂ ਨੇ ਅਕਾਲੀ ਦਲ ਨਾਲ ਚੱਲਣ ਦਾ ਮਨ ਬਣਾ ਲਿਆ। ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਲੀਡ ਦਿਵਾਉਣ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਮਨਜੋਤ ਸਿੰਘ ਚਹਿਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਦਰਸ਼ਤਾ ਦੇ ਆਧਾਰ ਪਿੰਡਾਂ ਨੂੰ ਗ੍ਰਾਂਟਾਂ ਵੰਡ ਕੇ ਵਿਕਾਸ ਕਰਵਾਇਆ, ਜਿਸ ਕਾਰਨ ਅੱਜ ਲੋਕ ਖ਼ੁਦ ਆਪ ਮੁਹਾਰੇ ਅਕਾਲੀ ਦਲ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਲੋਕਾਂ ‘ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਅੱਜ ਵਿਕਾਸ ਪੱਖ ਤੋਂ ਮੋਹਰੀ ਗਿਣਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੂੰਬੜ ਚਾਲਾਂ ਚੱਲ ਕੇ ਲੋਕਾਂ ‘ਤੇ ਰਾਜ ਕੀਤਾ, ਜਿਸ ਦੀ ਲੋਕਾਂ ਨੂੰ ਸਮਝ ਆ ਗਈ ਹੈ। ਉਨ੍ਹਾਂ ਕਿਹਾ ਕਿ 2017 ‘ਚ ਤੀਜੀ ਵਾਰ ਅਕਾਲੀ ਦਲ ਦੀ ਸਰਕਾਰ ਲਿਆਉਣਾ ਸਾਡਾ ਇਕੋ ਇਕ ਨਿਸ਼ਾਨਾ ਹੈ।

