ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਜੌਗਰਫੀ ਕੁਵਿਜ਼ ਵਿੱਚ ਬਣਿਆ ਰਾਸ਼ਟਰੀ ਚੈਂਪੀਅਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਸੋਸੀਏਸ਼ਨ ਆਫ਼ ਪੰਜਾਬ ਜੌਗਰਫਜ ਵੱਲੋਂ ਕਰਵਾਇਆ ਗਿਆ ਰਾਸ਼ਟਰੀ ਪੱਧਰ ਦਾ ਜੌਗਰਫੀ ਕੁਇਜ਼ ਮੁਕਾਬਲਾ ਕਾਮਰੇਡ ਸੁਰਜੀਤ ਸਿੰਘ ਇੰਸਟੀਚਿਊਟ ਆਫ ਸਪੇਸ਼ੀਅਲ ਪਲਾਨਿੰਗ ਅਤੇ ਵਾਤਾਵਰਨ ਰਿਸਰਚ, ਪੰਚਕੂਲਾ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਰਾਜਾਂ ਵਿੱਚੋਂ ਜੇਤੂ ਰਹੀਆਂ ਟੀਮਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆ ਨੇ ਸ਼ਾਨਦਾਨ ਪ੍ਰਦਰਸ਼ਨ ਕਰਦੇ ਹੋਏ ਇਹ ਮੁਕਾਬਲਾ ਜਿੱਤ ਕੇ ਟਰਾਫੀ ਆਪਣੇ ਨਾਮ ਕਰ ਲਈ। ਇਹ ਵੀ ਵਰਨਯੋਗ ਹੈ ਕਿ ਇਸ ਮੁਕਾਬਲੇ ਵਿੱਚ ਅੰਡਰ ਗ੍ਰੈਜੂਏਟ ਦੇ ਜੌਗਰਫੀ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਜੌਗਰਫੀ ਵਿਭਾਗ ਦੇ ਮੁਖੀ ਡਾ. ਗੋਰਖ ਸਿੰਘ ਤੇਜਾ ਟੀਮ ਇੰਨਚਾਰਜ ਪ੍ਰੋ. ਦਲਜੀਤ ਕੌਰ ਤੇ ਪ੍ਰੋ. ਗੁਰਿੰਦਰ ਸਿੰਘ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਮਨੋਬਲ ਬਣਿਆ ਰਹਿੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜੌਗਰਫੀ ਵਿਸ਼ਾ ਵਿਦਿਆਰਥੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਪਾਸ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਏ.ਜੀ.ਪੀ. ਵਲੋਂ ਪੰਜਾਬ ਅਤੇ ਭਾਰਤ ਪੱਧਰ ਉੱਪਰ ਵਿਦਿਆਰਥੀਆਂ ਨੂੰ ਗਿਆਨ ਨਾਲ ਜੋੜੀ ਰੱਖਣ ਲਈ ਕੀਤੇ ਜਾਂਦੇ ਵੱਖ ਵੱਖ ਉਪਰਾਲਿਆਂ ਵਿੱਚੋ ਜੌਗਰਫੀ ਕੁਇਜ਼ ਮੁਕਾਬਲਾ ਇੱਕ ਮਹੱਤਵਪੂਰਨ ਉਪਰਾਲਾ ਹੈ। ਜਿਹੜਾ ਕਿ ਮੁਕਾਬਲੇ ਦੀਆ ਪ੍ਰੀਖਿਆਵਾਂ ਲਈ ਇਕ ਮਹੱਤਵਪੂਰਨ ਤੇ ਸਕਰਾਤਮਕ ਰੋਲ ਅਦਾ ਕਰਦਾ ਹੈ।

Leave a Reply

Your email address will not be published. Required fields are marked *