ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਦੋਵੇਂ ਬੱਸ ਅੱਡਿਆਂ ਦੀ ਅਚਨਚੇਤ ਚੈਕਿੰਗ
ਨਵੇਂ ਅਤੇ ਪੁਰਾਣੇ ਬੱਸ ਅੱਡੇ ਵਿੱਚ ਵੀ ਚੰਗੇ ਸੁਧਾਰ ਲਈ ਦਿੱਤੇ ਨਿਰਦੇਸ਼
ਲੋਕਾਂ ਨੂੰ ਧੁੱਪ ਦੇ ਸੇਕ ਤੋਂ ਬਚਾਉਣ ਲਈ ਜਲਦ ਲੱਗੇਗਾ ਛਾਂਦਾਰ ਟੈਂਟ
ਪਟਿਆਲਾ 12 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀ ਆਰ ਟੀ ਸੀ ਦੇ ਚੇਅਰਮੈਨ ਅਤੇ ਆਪ ਦੇ ਸੂਬਾ ਸਕੱਰ ਪੰਜਾਬ ਰਣਜੋਧ ਸਿੰਘ ਹਡਾਣਾ ਵੱਲੋਂ ਉੱਚ ਅਧਿਕਾਰੀਆਂ ਸਮੇਤ ਨਵੇਂ ਅਤੇ ਪੁਰਾਣੇ ਬੱਸ ਅੱਡੇ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨਾਂ ਨਾਲ ਮਹਿਕਮੇ ਦੇ ਐਮ ਡੀ ਰਵਿੰਦਰ ਸਿੰਘ, ਪਟਿਆਲਾ ਡਿੱਪੂ ਦੇ ਜਨਰਲ ਮੈਨੇਜਰ ਅਮਨਵੀਰ ਸਿੰਘ ਟਿਵਾਣਾ, ਐਕਸੀਅਨ ਜਤਿੰਦਰ ਗਰੇਵਾਲ ਅਤੇ ਹੋਰ ਮਹਿਕਮੇ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਜਾਣਕਾਰੀ ਦਿੰਦਿਆ ਚੇਅਰਮੈਨ ਹਡਾਣਾ ਨੇ ਕਿਹਾ ਕਿ ਚੈਕਿੰਗ ਦੌਰਾਨ ਬੱਸ ਅੱਡੇ ਵਿਖੇ ਸਾਫ ਸਫਾਈ, ਪੀਣ ਵਾਲੇ ਪਾਣੀ ਅਤੇ ਹੋਰ ਕੰਮਾਂ ਦਾ ਨਿਰਖਣ ਕੀਤਾ ਗਿਆ। ਇਸ ਮੌਕੇ ਪਾਈਆਂ ਗਈਆਂ ਖਾਮੀਆਂ ਨੂੰ ਜਲਦ ਦੁੁਰੱਸਤ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਦੀ ਸਹੂਲਤ ਲਈ ਬੱਸ ਅੱਡੇ ਵਿਖੇ ਲੋਕਾਂ ਨੂੰ ਧੁੱਪ ਦੇ ਸੇਕ ਤੋਂ ਬਚਾਉਣ ਲਈ ਫਿਲਹਾਲ ਟੈਪਰੇਰੀ ਛਾਂਦਾਰ ਟੈਟ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਉਨਾਂ ਕਿਹਾ ਕਿ ਕੁਝ ਸਮਾਂ ਪਹਿਲਾ ਮਹਿਕਮੇ ਵੱਲੋਂ ਪੱਕਾ ਸ਼ੈੱਡ ਬਣਾਉਣ ਦਾ ਆਰਡਰ ਦਿੱਤਾਂ ਜਾ ਚੁੱਕਾ ਸੀ ਪਰ ਕਿਸੇ ਕਾਰਨ ਕੁਝ ਸਮੇਂ ਦੀ ਦੇਰੀ ਹੋਣ ਕਰਕੇ ਫਿਲਹਾਲ ਬਣਦਾ ਹੱਲ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਹੋਰ ਬੋਲਦਿਆਂ ਚੇਅਰਮੈਨ ਹਡਾਣਾ ਨੇ ਕਿਹਾ ਕਿ ਮਹਿਕਮੇਂ ਵਿਚਲੀਆਂ ਬੱਸਾਂ ਦੀ ਸਮੇਂ ਸਿਰ ਮੈਨਟੀਨੈਂਸ ਅਤੇ ਹੋਰ ਸਾਂਭ ਸੰਭਾਲ ਲਈ ਮਹਿਕਮੇ ਦੀ ਪਰਸ਼ੂਰਾਮ ਚੌਕ ਵਿਖੇ ਬਣੀ ਪੁਰਾਣੀ ਵਰਕਸ਼ਾਪ ਨੂੰ ਬਦਲ ਕੇ ਨਵੇਂ ਬੱਸ ਅੱਡੇ ਦੇ ਨਾਲ ਪਈ ਜਗ੍ਹਾਂ ਵਿੱਚ ਲਿਆਂਦਾ ਜਾ ਰਿਹਾ ਹੈ। ਜਿਸ ਦੀ ਤਿਆਰੀ ਵੀ ਲਗਭੱਗ ਮੁੱਕਮਲ ਹੈ।ਇਸ ਜਗ੍ਹਾਂ ਤੇ ਇੱਕ ਤੇਲ ਕੰਪਨੀ ਵੱਲੋਂ ਨਵਾਂ ਡੀਜਲ ਪੰਪ ਵੀ ਲਗਾਇਆ ਜਾ ਰਿਹਾ ਹੈ। ਨਵੀਂ ਜਗਾਂ ਵਿੱਚ ਲਿਆਦੀ ਜਾ ਰਹੀ ਵਰਕਸ਼ਾਪ ਵਿੱਚ ਬੱਸਾਂ ਦੀ ਸਹੀ ਸਮੇਂ ਮੁੱਰਮਤ ਹੋਣ ਅਤੇ ਇੱਥੋਂ ਹੀ ਡੀਜਲ ਪੈ ਕੇ ਜਾਣ ਨਾਲ ਸਵਾਰੀ ਆਪਣੀ ਸਹੀ ਮੰਜ਼ਿਲ ਤੇ ਸਮੇਂ ਨਾਲ ਪਹੁੰਚ ਸਕੇਗੀ। ਹਡਾਣਾ ਨੇ ਕਿਹਾ ਕਿ ਨਵੀਂ ਵਰਕਸ਼ਾਪ ਵਿੱਚ ਪਹਿਲਾਂ ਨਾਲੋਂ ਨਵੀਂ ਤਕਨੀਕ ਦੀ ਮਸ਼ੀਨਰੀ ਨਾਲ ਰਿਪੇਅਰ ਕੀਤੀ ਜਾਵੇਗੀ। ਇਸ ਜਗ੍ਹਾਂ ਤੇਕਡੰਕਟਰਾਂ ਦੇ ਆਰਾਮ ਕਰਨ ਲਈ ਕਮਰਿਆਂ ਦੀ ਸਹੂਲਤ ਵੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਚੇਅਰਮੈਨ ਅਤੇ ਮਹਿਕਮੇ ਦੀ ਟੀਮ ਨੇ ਪੁਰਾਣੇ ਬੱਸ ਅੱਡੇ ਦੀ ਚੈਕਿੰਗ ਕੀਤੀ।

