ਸ਼੍ਰੀ ਰਾਮ ਦੇ ਜੈਕਾਰੇ ਹਰੇਕ ਦੀ ਜੁਬਾਨ ‘ਤੇ ਹੋਣ ਨਾਲ ਮਾਹੌਲ ਹੁੰਦੈ ਰਾਮਮਈ : ਜੀਵਨ ਗੁਪਤਾ, ਪੁਨੀਤਾ ਗੋਪੀ
ਪਟਿਆਲਾ, 17 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਸ਼ਾਹੀ ਸ਼ਹਿਰ ‘ਚ ਸ਼੍ਰੀ ਰਾਮ ਨੌਮੀ ਨੂੰ ਸਮਰਪਿਤ ਸ਼੍ਰੀ ਰਾਮ ਲੱਲਾ ਦੀ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ‘ਚ ਅੱਜ ਪ੍ਰਸਿੱਧ ਸਮਾਜ –ਸੇਵਕ ਪੁਨੀਤਾ ਗੁਪਤਾ ਉਰਫ਼ ਗੋਪੀ ਅਤੇ ਉਨ੍ਹਾਂ ਦੇ ਪਿਤਾ ਸਮਾਜ-ਸੇਵੀ ਜੀਵਨ ਗੁਪਤਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਪੁਨੀਤਾ ਗੁਪਤਾ ਉਰਫ਼ ਗੋਪੀ ਤੇ ਜੀਵਨ ਗੁਪਤਾ ਨੇ ਕਿਹਾ ਕਿ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਦੇ ਜੈਕਾਰੇ ਹੀ ਹਰੇਕ ਦੀ ਜੁਬਾਨ ‘ਤੇ ਹੋਣ ਨਾਲ ਮਾਹੌਲ ਰਾਮਮਈ ਹੁੰਦਾ ਹੈ। ਸ਼੍ਰੀ ਰਾਮ ਨੌਮੀ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ‘ਚ ਅਯੁੱਧਿਆ ਵਿਖੇ ਸਥਾਪਤ ਕੀਤੀ ਗਈ ਰਾਮ ਲੱਲਾ ਜੀ ਦੀ ਮੂਰਤੀ ਵਰਗਾ ਸਰੂਪ ਵੀ ਇੱਕ ਨੰਨ੍ਹੇ ਜਿਹੇ ਬਾਲਕ ਨੂੰ ਤਿਆਰ ਕਰਕੇ ਯਾਤਰਾ ‘ਚ ਸ਼ਰਧਾਲੂਆਂ ਦੇ ਸਨਮੁੱਖ ਰੱਖਿਆ ਗਿਆ।

