ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੇਸ਼ ਦੇ ਯੁਵਾ: ਸ਼ਰੂਤੀ ਵਿਜ
ਟੈਨਿਸ ਕ੍ਰਿਕਟ ਬਾਲ ਐਸੋਸੀਏਸ਼ਨ ਪੰਜਾਬ ਦਾ 31ਵਾਂ ਟੂਰਨਾਮੈਂਟ ਹੋਇਆ
ਅੰਮ੍ਰਿਤਸਰ, 22 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਟੈਨਿਸ ਕ੍ਰਿਕਟ ਬਾਲ ਐਸੋਸੀਏਸ਼ਨ ਪੰਜਾਬ ਵੱਲੋਂ 31ਵਾਂ ਫੈਡਰੇਸ਼ਨ ਕਪ ਦੇ ਆਯੋਜਨ ਦੌਰਾਨ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੀ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਅੰਮ੍ਰਿਤਸਰ ਦੀ ਪ੍ਰਧਾਨ ਸਰੂਤੀ ਵਿਜ ਨੇ ਕਿਹਾ ਕਿ ਯੂਵਾਵਾਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਯੁਵਾ ਦੇਸ਼ ਦੀ ਰੀੜ ਦੀ ਹੱਡੀ ਹੈ ਜੇਕਰ ਰੀੜ ਦੀ ਹੱਡੀ ਮਜਬੂਤ ਹੈ ਤਾਂ ਦੇਸ਼ ਮਜਬੂਤ ਹੈ। ਇਸ ਲਈ ਯੁਵਾਵਾਂ ਨੂੰ ਸਹੀ ਦਿਸ਼ਾ ਦੀ ਜਰੂਰਤ ਹੈ ਅਤੇ ਸਹੀ ਦਿਸ਼ਾ ਖੇਡਾਂ ਤੇ ਸਿੱਖਿਆ ਦੇ ਮਾਧਿਅਮ ਨਾਲ ਮਿਲਦੀ ਹੈ।
ਸ਼ਰੂਤੀ ਵਿਜ ਨੇ ਕਿਹਾ ਕਿ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਦੀਆਂ ਖੇਡਾਂ ਦਾ ਉਥਾਨ ਹੋਇਆ ਹੈ। ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਵਧੀਆ ਹੋਇਆ ਹੈ। ਜਿਸ ਦਾ ਮੁੱਖ ਕਾਰਨ ਦੇਸ਼ ਦੀ ਸਰਕਾਰ ਵੱਲੋਂ ਖੇਡਾਂ ਤੇ ਦਿੱਤਾ ਗਿਆ ਵਿਸ਼ੇਸ਼ ਧਿਆਨ ਹੈ। ਖਿਡਾਰੀਆ ਨੂੰ ਉਮਦਾ ਕੋਚਿੰਗ ਸੰਸਾਧਨ ਉਪਲਬਧ ਕਰਵਾਕੇ ਸਰਕਾਰ ਵੱਲੋਂ ਉਹਨਾਂ ਨੂੰ ਇਸ ਕਾਬਲ ਬਣਾਇਆ ਗਿਆ ਹੈ ਕਿ ਉਹ ਵਿਦੇਸ਼ੀ ਧਰਤੀ ਤੇ ਤਿਰੰਗਾ ਫਹਿਰਾ ਸਕਣ। ਉਹਨਾਂ ਨੇ ਆਯੋਜਕਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਜਿਸ ਪ੍ਰਕਾਰ ਨਾਲ ਉਹ ਕੜੀ ਮਿਹਨਤ ਕਰ ਰਹੇ ਹਨ ਆਉਣ ਵਾਲੇ ਸਮੇਂ ਵਿੱਚ ਦੇਸ਼ ਨੂੰ ਫੋਰ ਵੀ ਵਧੀਆ ਖਿਡਾਰੀ ਪ੍ਰਾਪਤ ਹੋਣਗੇ।
ਐਸੋਸੀਏਸ਼ਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਫੈਡਰੇਸ਼ਨ ਕੱਪ ਵਿੱਚ ਦੇਸ਼ ਭਰ ਤੋਂ ਲੜਕੇ ਅਤੇ ਲੜਕੀਆਂ ਦੀਆਂ 20 ਟੀਮਾਂ ਨੇ ਹਿੱਸਾ ਲਿਆ। ਅੰਮ੍ਰਿਤਸਰ ਸਪੋਰਟਸ ਕੋਆਰਡੀਨੇਟਰ ਆਸ਼ੂ ਵਿਸ਼ਾਲ ਨੇ ਫੈਡਰੇਸ਼ਨ ਕੱਪ ਦਾ ਸ਼ੁਭਾਰੰਭ ਕੀਤਾ। ਲੜਕਿਆ ਦੇ ਮੈਚਾਂ ਵਿੱਚ ਪਹਿਲਾ ਸਥਾਨ ਮਹਾਰਾਸ਼ਟਰ, ਦੂਜਾ ਸਥਾਨ ਉੱਤਰਾਖੰਡ ਅਤੇ ਤੀਜੇ ਸਥਾਨ ਤੇ ਯੂਪੀ ਰਿਹਾ ਜਦਕਿ ਲੜਕੀਆਂ ਦੇ ਮੈਚਾਂ ਵਿੱਚ ਪਹਿਲੇ ਸਥਾਨ ਤੇ ਯੂਪੀ, ਦੂਸਰੇ ਸਥਾਨ ਤੇ ਮਹਾਰਾਸ਼ਟਰ ਅਤੇ ਤੀਜੇ ਸਥਾਨ ਤੇ ਤਾਮਿਲਨਾਡੂ ਰਿਹਾ। ਜੇਤੂ ਖਿਡਾਰੀਆ ਨੂੰ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸ਼ੁਰਤੀ ਵਿਜ, ਐਸ.ਆਰ.ਜੀ.ਡੀ ਸਪਾਈਸਿਸ ਦੇ ਰਸ਼ਿਕ ਅਰੋੜਾ ਨੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ ਟੀ.ਡੀ.ਸੀ.ਐਫ.ਆਈ.ਟੀ ਸਕੱਤਰ ਇਮਰਾਨ ਅਹਿਮਦ ਲਾਰੀ, ਖੁਸਰੋ ਲਾਰੀ, ਪੰਜਾਬ ਇੰਚਾਰਜ ਪਰਵਿੰਦਰ ਕੁਮਾਰ, ਪੰਜਾਬ ਸਕੱਤਰ ਅਰਵਿੰਦਰ ਕੁਮਾਰ, ਜੀ.ਐਨ.ਡੀ.ਯੂ ਫੁੱਟਬਾਲ ਕੋਚ ਪ੍ਰਦੀਪ ਕੁਮਾਰ, ਕੇਸ਼ਵ ਕੋਹਲੀ, ਭਾਜਪਾ ਨੇਤਾ ਸੋਨੀਆ ਮੱਲੀ ਆਦਿ ਮੌਜੂਦ ਸਨ।

