ਅੰਮ੍ਰਿਤਸਰਚੰਡੀਗੜ੍ਹਪੰਜਾਬ

ਕੇਂਦਰੀ ਚਮੜਾ ਖੋਜ ਸੰਸਥਾਨ ਨੇ ਮਨਾਇਆ 77ਵਾਂ ਸਥਾਪਨਾ ਦਿਵਸ

ਜਲੰਧਰ 26 ਅਪ੍ਰੈਲ, (ਮਧੂਸਾਰ ਬਿਊਰੋ) ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ, ਨਵੀਂ ਦਿੱਲੀ ਦੇ ਤਹਿਤ ਕੰਮ ਕਰ ਰਹੇ ਕੇਂਦਰੀ ਚਮੜਾ ਖੋਜ ਸੰਸਥਾਨ (ਸੀਐੱਸਆਈਆਰ-ਸੀਐੱਲਆਰਆਈ), ਚੇਨੱਈ ਦੇ ਖੇਤਰੀ ਕੇਂਦਰ, ਜਲੰਧਰ ਵਿਖੇ 77ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੀ.ਐੱਲ.ਆਰ.ਆਈ., ਖੇਤਰੀ ਕੇਂਦਰ, ਜਲੰਧਰ ਦੇ ਪ੍ਰਮੁੱਖ ਵਿਗਿਆਨੀ ਡਾ. ਪੀ. ਸੁਧਾਕਰ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਅਤੇ ਖੇਤਰੀ ਕੇਂਦਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੰਸਥਾ ਦੇ ਸੀਨੀਅਰ ਵਿਗਿਆਨੀ ਸ਼੍ਰੀ ਵੀ. ਕਾਰਤਿਕ ਨੇ ਜਿੱਥੇ ਚਮੜਾ, ਚਮੜਾ ਨਿਰਮਾਣ ਅਤੇ ਉਤਪਾਦ ਬਣਾਉਣ ਦੀਆਂ ਵੱਖ-ਵੱਖ ਐਪਲੀਕੇਸ਼ਨਜ਼ ਬਾਰੇ ਜਾਣਕਾਰੀ ਦਿੱਤੀ ਉੱਥੇ ਚਮੜੇ ਦੇ ਖੇਤਰ ਅਤੇ ਇਸ ਵਿੱਚ ਕਰੀਅਰ ਦੇ ਮੌਕਿਆਂ ’ਤੇ ਵੀ ਚਾਨਣਾ ਪਾਇਆ।

ਇਸ ਮੌਕੇ ਲੋਕਾਂ ਨੂੰ ਵੀ ਸੰਸਥਾ ਦਾ ਦੌਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਸੰਸਥਾ ਵਿੱਚ ਪਰੰਪਰਾਗਤ ਚਮੜੇ, ਵਿਦੇਸ਼ੀ ਚਮੜੇ ਅਤੇ ਮਿਸ਼ਰਨ ਸਮੱਗਰੀ ਤੋਂ ਬਣੇ ਉਤਪਾਦਾਂ ਜਿਵੇਂ ਕਿ ਜੁੱਤੀਆਂ, ਕੱਪੜੇ ਆਦਿ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਮੋਂਟਗੁਮਰੀ ਗੁਰੂ ਨਾਨਕ (ਐੱਮਜੀਐੱਨ) ਪਬਲਿਕ ਸਕੂਲ, ਜਲੰਧਰ ਅਤੇ ਸਰਕਾਰੀ ਇੰਸਟੀਚਿਊਟ ਆਫ਼ ਲੈਦਰ ਐਂਡ ਫੁਟਵੀਅਰ ਟੈਕਨਾਲੋਜੀ (ਜੀਆਈਐੱਲਐੱਫਟੀ), ਜਲੰਧਰ ਦੇ ਲਗਭਗ 40 ਵਿਦਿਆਰਥੀਆਂ ਨੇ ਖੇਤਰੀ ਕੇਂਦਰ ਦਾ ਦੌਰਾ ਕੀਤਾ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਜਾਣਿਆ। ਇਸ ਮੌਕੇ ਵਿਦਿਆਰਥੀਆਂ ਨੇ ਖੇਤਰੀ ਕੇਂਦਰ ਦੇ ਵਿਗਿਆਨੀਆਂ ਅਤੇ ਤਕਨੀਕੀ ਸਟਾਫ਼ ਨਾਲ ਗੱਲਬਾਤ ਵੀ ਕੀਤੀ। ਵਿਦਿਆਰਥੀਆਂ ਨੂੰ ਚਮੜੇ ਦੀ ਪ੍ਰੋਸੈਸਿੰਗ, ਚਮੜੇ ਦੀ ਭੌਤਿਕ ਅਤੇ ਰਸਾਇਣਕ ਜਾਂਚ ਅਤੇ ਈਕੋ-ਟੈਸਟਿੰਗ ਦਾ ਪ੍ਰਦਰਸ਼ਨ ਵੀ ਦਿਖਾਇਆ ਗਿਆ। ਵਿਦਿਆਰਥੀਆਂ ਨੂੰ ਵਪਾਰਕ ਚਮੜੇ ਦੇ ਉਤਪਾਦਨ ਬਾਰੇ ਜਾਣੂੰ ਕਰਵਾਉਣ ਦੇ ਮੰਤਵ ਨਾਲ ਮੈਸਰਜ਼ ਰੀਗਲ ਲੈਦਰ ਇੰਡੀਆ ਪ੍ਰਾਈਵੇਟ ਲਿਮਟਿਡ, ਜਲੰਧਰ ਦਾ ਦੌਰਾ ਵੀ ਕਰਵਾਇਆ ਗਿਆ। ਵਿਦਿਆਰਥੀਆਂ ਅਤੇ ਵਿਦਿਆਰਥੀ ਕੋਆਰਡੀਨੇਟਰਜ਼ ਵੱਲੋਂ ਚਮੜਾ ਉਦਯੋਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੀ.ਐਲ.ਆਰ.ਆਈ., ਖੇਤਰੀ ਕੇਂਦਰ, ਜਲੰਧਰ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *