ਧੱਕੇਸ਼ਾਹੀ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਬਫਦ ਐੱਸ ਪੀ ਨੂੰ ਮਿਲਿਆ।
ਪਟਿਆਲਾ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ , ਰਿਟਾਇਰਡ ਐਸੋਸੀਏਸ਼ਨ ਪੀ ਪੀ ਸੀ ਐਲ , ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਅਤੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਕਿਸਾਨਾਂ ਦਾ ਵਫਦ ਐੱਸ ਪੀ ਸ਼੍ਰੀ ਜਸਵੀਰ ਸਿੰਘ ਨੂੰ ਮਿਲਿਆ ਅਤੇ ਆਗੂਆਂ ਨੇ ਦੱਸਿਆ ਕਿ 15 ਮਾਰਚ ਨੂੰ ਇਕ ਪ੍ਰਾਪਰਟੀ ਡੀਲਰ ਹਰਪ੍ਰੀਤ ਸਿੰਘ ਵਿਰਕ ਅਤੇ ਵੱਲੋ 20-25 ਭਾੜੇ ਦੇ ਹਥਿਆਰਬੰਦ ਬੰਦਿਆਂ ਨੂੰ ਨਾਲ ਲੈਕੇ ਪੰਜਾਬ ਇੰਕਲੇਵ ਸਮਾਣਾ ਰੋਡ ਸਵਾਜਪੁਰ ਵਿਖੇ ਕਲੋਨੀ ਤੇ ਕਬਜਾ ਕਰਨ ਦੀ ਨੀਤ ਨਾਲ ਉੱਥੇ ਰਹਿ ਪਰਿਵਾਰਾਂ ਦੀ ਕੁੱਟ ਮਾਰ ਕੀਤੀ ਗੀਈ ਅਤੇ ਗਹਿਣੇ ਤੇ ਪੈਸੇ ਲੁੱਟੇ ਅਤੇ ਇਕ ਪ੍ਰਵਾਰ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ। ਜ਼ਖ਼ਮੀ ਬੰਦਿਆਂ ਦੇ ਸਿਰ ਪਾੜ ਦਿੱਤੇ ਕਈਆਂ ਦੇ ਟਾਂਕੇ ਲੱਗੇ। ਏਥੋਂ ਤੱਕ ਕਿ ਇਕ ਪਾਲਤੂ ਕੁੱਤਾ ਵੀ ਮਾਰ ਦਿੱਤਾ। ਜਿਸ ਦੇ ਵਿਰੋਧ ਵਿੱਚ ਪ੍ਰਵਾਰ ਅਤੇ ਜਥੇਬੰਦੀਆਂ ਵੱਲੋਂ ਪਸਿਆਣਾ ਥਾਣੇ ਅਤੇ ਡੀ ਐਸ ਪੀ ਸਮਾਣਾ ਨੂੰ ਦਰਖਾਸਤਾਂ ਦਿੱਤੀਆਂ ਜਿਸ ਤੇ ਕੋਈ ਸੁਣਵਾਈ ਨਹੀਂ ਹੋਈ। ਸਗੋਂ 18 ਮਾਰਚ ਨੂੰ ਆ ਕੇ ਫਿਰ ਬਿਜਲੀ ਦੀ ਤਾਰ ਕੱਟ ਕੇ ਲੈ ਗਏ।
22 ਮਾਰਚ ਨੂੰ ਪੂਰੇ ਵੇਰਵੇ ਸਹਿਤ ਜੱਥੇਬੰਦੀਆ ਵੱਲੋ ਇਕ ਮੰਗ ਪੱਤਰ ਐੱਸ ਐੱਸ ਪੀ ਪਟਿਆਲਾ ਅਤੇ ਐੱਸ ਡੀ ਐਮ ਨੂੰ ਮੰਗ ਪੱਤਰ ਦਿੱਤਾ ਗਿਆ । ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਪੰਜਾਬ ਐਂਕਲੇਵ ਦੀ ਅਗਵਾਈ ਵਿੱਚ ਸੰਘਰਸ਼ ਕੀਤਾ ਜਾਵੇਗਾ, ਪ੍ਰੰਤੂ ਹਾਲੇ ਤੱਕ ਪ੍ਰਸ਼ਾਸਨ ਵੱਲੋ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਪੁਲਿਸ ਪ੍ਰਸਾਸ਼ਨ ਦੋਸ਼ੀਆਂ ਦੀ ਪਿੱਠ ਥਾਪੜ ਰਹੇ ਨੇ ਕਿਉ ਕਿ ਦੋਸ਼ੀਆਂ ਨੇ ਪੀੜਤਾਂ ਦੇ ਘਰ ਆ ਕੇ ਹਮਲਾ ਕੀਤਾ ਗਿਆ ਤੇ ਜ਼ਖ਼ਮੀ ਕੀਤੇ ਗਏ ਸੀ ਉਸ ਮੁਤਾਬਕ ਧਾਰਾਵਾਂ ਲਾਕੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ਼ ਕਰਨਾ ਬਣਦਾ ਸੀ ਪ੍ਰੰਤੂ ਪੁਲਿਸ ਵੱਲੋ ਪੀੜਤਾਂ ਖ਼ਿਲਾਫ਼ ਤੇ ਯੂਨੀਅਨ ਆਗੂਆਂ ਖ਼ਿਲਾਫ਼ ਝੂਠਾ ਕੇਸ ਦਰਜ਼ ਕੀਤਾ ਗਿਆ ਆਗੂਆਂ ਨੇ ਮੰਗ ਕੀਤੀ ਕਿ ਪੀੜਤਾਂ ਖ਼ਿਲਾਫ਼ ਕੇਸ ਰੱਦ ਕਰਕੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਐੱਸ ਪੀ ਸਾਹਿਬ ਨੇ ਪੂਰੀ ਗੱਲਬਾਤ ਧਿਆਨ ਨਾਲ ਸੁਣੀ ਤੇ ਛੇਤੀ ਹੀ ਇਨਕੁਆਇਰੀ ਕਰਕੇ ਐੱਸ ਐੱਸ ਪੀ ਨੂੰ ਸੌਂਪਣ ਦਾ ਭਰੋਸਾ ਦਿੱਤਾ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਸਵਾਜਪੁਰ, ਗੁਰਮੀਤ ਸਿੰਘ ਦਿਤੁਪੁਰ, ਡਾ ਜਰਨੈਲ ਸਿੰਘ ਕਾਲੇਕੇ, ਗੁਰਵਿੰਦਰ ਸਿੰਘ ਸਦਰਪੁਰ, ਚਮਕੌਰ ਸਿੰਘ, ਸੁਰਿੰਦਰ ਸਿੰਘ, ਗੁਰਨਾਮ ਸਿੰਘ ਢੈਠਲ, ਸੰਤ ਰਾਮ ਚੀਮਾ, ਰਾਮਚੰਦ ਲਹਿਲ,ਸੁਰਿੰਦਰ ਕਕਰਾਲਾ ਆਦਿ ਸ਼ਾਮਿਲ ਸਨ ।

