ਅੰਮ੍ਰਿਤਸਰਚੰਡੀਗੜ੍ਹਪੰਜਾਬ

ਗੁ: ਬਾਬਾ ਬੀਰ ਸਿੰਘ ਵਿਖੇ ਦੋਸ਼ੀ ਨਾਲ ਜੋ ਵਾਪਰਿਆ ਉਸੇ ਦਾ ਉਹ ਹੱਕਦਾਰ ਸੀ: ਬਾਬਾ ਬਲਬੀਰ ਸਿੰਘ

ਦਮਦਮਾ ਸਾਹਿਬ (ਤਲਵੰਡੀ ਸਾਬੋ):- 5 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਜ਼ਦੀਕ ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇੇ ਬਖਸ਼ੀਸ਼ ਸਿੰਘ ਉਰਫ ਗੋਲੂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਨ ਕਾਰਨ ਜੋ ਕੁੱਝ ਉਸ ਨਾਲ ਵਾਪਰਿਆ ਹੈ ਉਸ ਨੂੰ ਉਸੇ ਦਾ ਭਾਗੀਦਾਰ ਦੱਸਿਆ ਹੈ। ਉਨ੍ਹਾਂ ਕਿਹਾ ਹਮੇਸ਼ਾ ਹੀ ਪੁਲਿਸ ਦੀ ਕਾਰਵਾਈ ਅਜਿਹੇ ਵਿਅਕਤੀਆਂ ਨੂੰ ਸਿੱਧੜ, ਪਾਗਲ, ਨੀਮ ਪਾਗਲ ਕਹਿ ਕੇ ਪੱਲਾ ਝਾੜ ਲੈਂਦੀ ਹੈ। ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਸੰਗਤ ਵੱਲੋਂ ਜੋ ਕੁੱਝ ਉਸ ਵਿਅਕਤੀ ਨਾਲ ਵਾਪਰਿਆ ਹੈ ਉਹ ਅਸਲ ਵਿੱਚ ਇਸੇ ਹਸ਼ਰ ਦਾ ਹੀ ਹੱਕਦਾਰ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿਤੇ ਅਦੇਸ਼ ਕਿ ਇਸ ਦੋਸ਼ੀ ਵਿਅਕਤੀ ਦੀ ਕਿਸੇ ਗੁਰੂਘਰ ਵਿੱਚ ਕੋਈ ਰਸਮ ਨਾ ਕਰਨ ਦਿਤੀ ਜਾਵੇ। ਸੰਗਤਾਂ ਇਸ ਤੇ ਡੱਟ ਕੇ ਪਹਿਰਾ ਦੇਣ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਕ ਸਾਜਿਸ਼ ਤਹਿਤ ਕੁੱਝ ਵਿਅਕਤੀਆਂ ਵੱਲੋਂ ਗੁਰੂਘਰਾਂ ‘ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਛੇੜਛਾੜ ਕੀਤੀ ਜਾਂਦੀ ਹੈ ਸੰਗਤ ਜਾਂ ਪ੍ਰਬੰਧਕਾਂ, ਸੇਵਾਦਾਰਾਂ ਵੱਲੋਂ ਕਾਬੂ ਕਰ ਲੈਣ ਉਪਰੰਤ ਮਾਪੇ ਸਿੱਧੜ, ਨੀਮ ਪਾਗਲ ਦਸ ਕੇ ਹੋਈ ਘਟਨਾ ਨੂੰ ਦਬਾ ਜਾਂ ਖੁਰਦ ਬੁਰਦ ਕਰ ਦਿੰਦੇ ਹਨ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਲੋਕ ਹੀ ਗੁਰਦੁਆਰਾ ਸਾਹਿਬ ਅੰਦਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਕਿਉਂ ਦੇਂਦੇ ਹਨ। ਇਸ ਦੇ ਪਿੱਛੇ ਕਿਹੜੇ ਲੋਕ ਕੰਮ ਕਰ ਰਹੇ ਹਨ ਉਨ੍ਹਾਂ ਦੇ ਚੇਹਰੇ ਨੰਗੇ ਕਰਨ ਦੀ ਲੋੜ ਹੈ। ਪ੍ਰਸ਼ਾਸਨ ਬਣਦੀ ਜੁੰਮੇਵਾਰੀ ਨਿਭਾਉੁਣ ‘ਚ ਫੇਹਲ ਹੀ ਹੋਇਆ ਹੈ।

Leave a Reply

Your email address will not be published. Required fields are marked *