ਅਮਰਿੰਦਰ ਦੀ ਚਾਚੀ ਬੀਬਾ ਅਮਰਜੀਤ ਕੌਰ ਕਾਂਗਰਸ ਵਿਚ ਸ਼ਾਮਲ
ਮੇਰੀ ਸਿਆਸਤ ਨੂੰ ਅਮਰਿੰਦਰ ਨੇ ਤਬਾਹ ਕੀਤਾ : ਅਮਰਜੀਤ ਕੌਰ
ਪਟਿਆਲਾ 9 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੈਪਟਨ ਅਮਰਿੰਦਰ ਸਿੰਘ ਦੀ ਚਾਚੀ ਬੀਬਾ ਅਮਰਜੀਤ ਕੌਰ ਅੱਜ ਆਪਣੀ ਘਰੇਲੂ ਪਾਰਟੀ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ, ਉਹ ਪਟਿਆਲਾ ਤੋਂ ਲੈ ਕੇ ਪੰਜਾਬ ਤੇ ਦਿਲੀ ਦੀ ਰਾਜਨੀਤੀ ਵਿਚ ਕਾਫ਼ੀ ਸਰਗਰਮ ਰਹੇ ਹਨ, ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਿਚ ਸਰਗਰਮ ਹੋਣ ਤੋਂ ਬਾਅਦ ਉਹ ਕਾਂਗਰਸ ਵਿਚ ਲੀਡਰਸ਼ਿਪ ਦੀ ਬੇਰੁਖ਼ੀ ਦਾ ਸ਼ਿਕਾਰ ਹੁੰਦੇ ਰਹੇ ਤੇ ਉਹ ਕਾਂਗਰਸ ਤੋਂ ਵੀ ਦੂਰ ਹੁੰਦੇ ਗਏ। ਉਹ ਕਹਿੰਦੇ ਹਨ ਕਿ ਮੇਰੀ ਰਾਜਨੀਤੀ ਨੂੰ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਲਈ ਪੰਜਾਬ ਦੇ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਵਿਸ਼ੇਸ਼ ਭੁਮਿਕਾ ਨਿਭਾਈ।
ਬੀਬਾ ਅਮਰਜੀਤ ਕੌਰ ਪੈਪਸੂ ਦੇ ਮੁੱਖ ਮੰਤਰੀ ਰਹੇ ਕਰਨਲ ਰਘਬੀਰ ਸਿੰਘ ਦੀ ਧੀ ਹਨ ਤੇ ਕਾਂਗਰਸ ਵਿਚ ਪੂਰੀ ਤਰ੍ਹਾਂ ਸਰਗਰਮ ਰਹੇ ਆਪਣੀ ਮਾਂ ਬੀਬੀ ਵੀਰਪਾਲ ਕੌਰ ਦੀ ਸਿਆਸਤ ਵਿਚ ਪੂਰੀ ਤਰ੍ਹਾਂ ਸਰਗਰਮ ਰਹਿੰਦੇ ਸਨ, 1966 ਵਿਚ ਜਦੋਂ ਵਿਧਾਨ ਸਭਾ ਦੀਆਂ ਚੋਣਾ ਹੋਈਆਂ ਸਨ ਤਾਂ ਉਨ੍ਹਾਂ ਦੇ ਮਾਤਾ ਵੀਰਪਾਲ ਕੌਰ ਡਕਾਲਾ ਤੋਂ ਵਿਧਾਇਕ ਦੀ ਚੋਣ ਲੜ ਰਹੇ ਸਨ ਜਦੋਂ ਇਹ ਪੂਰੀ ਤਰ੍ਹਾਂ ਸਰਗਰਮ ਹੋਏ ਸਨ, ਕਾਂਗਰਸ ਵਿਚ ਹਰ ਤਰ੍ਹਾਂ ਦਾ ਕੰਮ ਕਰਨ ਕਰਕੇ ਇਹ ਕਾਂਗਰਸ ਵਿਚ ਮਕਬੂਲ ਹੋ ਗਏ ਤਾਂ ਇਨ੍ਹਾਂ ਨੂੰ 1972 ਵਿਚ ਪਟਿਆਲਾ ਤੋਂ ਮੈਂਬਰ ਰਾਜ ਸਭਾ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਮੁੜ 1978 ਵਿਚ ਵੀ ਮੈਂਬਰ ਰਾਜ ਸਭਾ ਬਣਾਇਆ ਗਿਆ। ਜਦੋਂ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੇਲ੍ਹ ਸਿੰਘ ਹੁੰਦੇ ਸਨ ਤੇ ਕਾਂਗਰਸ ਪ੍ਰਧਾਨ ਨਿਰੰਜਨ ਸਿੰਘ ਤਾਲਿਬ ਹੁੰਦੇ ਸਨ। ਉਹ ਕੇਂਦਰੀ ਸਮਾਜ ਕਲਿਆਣ ਬੋਰਡ ਕੇਂਦਰ ਸਰਕਾਰ ਦੇ ਦੋ ਵਾਰ ਚੇਅਰਪਰਸਨ ਰਹੇ ਤੇ ਹੋਰ ਵੀ ਬਹੁਤ ਸਾਰੇ ਅਹੁਦਿਆਂ ਤੇ ਬਿਰਾਜਮਾਨ ਰਹੇ। ਉਹ ਕਹਿੰਦੇ ਹਨ ਕਿ ਉਸ ਨੇ ਕਾਂਗਰਸ ਇਸ ਕਰਕੇ ਛੱਡੀ ਸੀ ਕਿਉਂਕਿ ਕੈਪਟਨ ਅਮਰਿੰਦਰ ਨੇ ਉਸ ਨੂੰ ਬੁਰੀ ਤਰ੍ਹਾਂ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ, ਉਹ ਅਕਾਲੀ ਦਲ ਵਿਚ ਸ਼ਾਮਲ ਹੋਏ ਪਰ ਕਥਿਤ ਅਕਾਲੀ ਦਲ ਨਾਲ ਵੀ ਅੰਦਰੋਂ ਗਤੀ ਅਮਰਿੰਦਰ ਦੀ ਸਾਂਝ ਬਣੀ ਹੋਈ ਸੀ ਤਾਂ ਅਕਾਲੀ ਦਲ ਬਾਦਲ ਨੇ ਵੀ ਉਸ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ, ਉਸ ਤੋਂ ਬਾਅਦ ਉਹ ਬੀਜੇਪੀ ਵਿਚ ਸ਼ਾਮਲ ਹੋਏ ਪਰ ਇੱਥੇ ਵੀ ਅਮਰਿੰਦਰ ਸਿੰਘ ਸ਼ਾਮਲ ਹੋ ਗਏ ਸਨ, ਬੀਜੇਪੀ ਦੇ ਪ੍ਰੋਗਰਾਮਾਂ ਵਿਚ ਉਸ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ, ਇਸ ਕਰਕੇ ਉਹ ਮੁੜ ਆਪਣੀ ਪਰਿਵਾਰਕ ਪਾਰਟੀ ਵਿਚ ਸ਼ਾਮਲ ਹੋਏ ਹਨ, ਬੀਬਾ ਅਮਰਜੀਤ ਕੌਰ ਦੀ ਪਟਿਆਲਾ ਦੇ ਕਈ ਹਲਕਿਆਂ ਵਿਚ ਪ੍ਰਸੰਸਕ ਵੋਟ ਮੌਜੂਦ ਹੈ। ਇਸ ਮੌਕੇ ਮਦਨ ਲਾਲ ਜਲਾਲਪੁਰ, ਹਰਵਿੰਦਰ ਸਿੰਘ ਖਨੌੜਾ ਆਦਿ ਪਟਿਆਲਾ ਦੇ ਕਈ ਆਗੂ ਹਾਜ਼ਰ ਸਨ।

