ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ — ਗੁਰਜੀਤ ਔਜਲਾ
ਅੰਮ੍ਰਿਤਸਰ-(ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਰਤ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੀ ਤਰਾਂ ਫਿਰਕੂ ਤਾਣਾ ਬਾਣਾ ਬੁਣਿਆ ਜਾ ਚੁੱਕਾ ਹੈ। ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ ਹੈ। ਦੇਸ਼ ਵਿੱਚ ਫਿਰਕੂ ਵੰਡੀਆਂ ਪਾਉਣ ਵਾਲੀ ਬੀਜੇਪੀ ਨੂੰ ਠਿੱਬੀ ਲਾ ਕੇ ਇਸ ਵਾਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾ ਦਿਓ। ਇਹ ਸ਼ਬਦ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਗੁਰਜੀਤ ਔਜਲਾ ਨੇ ਅੱਜ ਹਲਕਾ ਅਜਨਾਲਾ ਦੇ ਪਿੰਡਾਂ ਜਗਦੇਵ ਖੁਰਦ, ਗੱਗੋਮਾਹਲ, ਪੱਛੀਆਂ ਅਤੇ ਸਹਿੰਸਰਾ ਕਲਾਂ ਵਿਖੇ ਦੀਆਂ ਗਈਆਂ ਆਪਣੀਆਂ ਚੋਣ ਰੈਲੀਆਂ ਦੌਰਾਨ ਕਹੇ। ਇਸ ਸਮੇਂ ਉਹਨਾਂ ਨਾਲ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਉਹਨਾਂ ਦੇ ਸਪੁੱਤਰ ਸ੍ਰੀ ਕੰਵਰ ਪ੍ਰਤਾਪ ਸਿੰਘ ਅਜਨਾਲਾ ਵੀ ਸਨ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਅਨੇਕ ਧਰਮ ਹਨ, ਸਾਨੂੰ ਸਾਰਿਆਂ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ਸ਼ਹਿਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਦੁਨੀਆਂ ਦੇ ਹਰ ਕੋਨੇ ਤੋਂ ਲੋਕ ਆਉਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਫਕੀਰ ਮੀਆਂ ਮੀਰ ਨੇ ਰੱਖੀ ਸੀ ਅਤੇ ਇਸ ਦੇ ਚਾਰ ਦਰਵਾਜ਼ੇ ਰੱਖੇ ਗਏ ਸਨ ਜੋ ਚਾਰ ਵਰਨਾਂ ਦੀ ਸਾਂਝ ਦਾ ਪ੍ਰਤੀਕ ਹਨ। ਇਥੇ ਸਥਿਤ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਵਿਖੇ ਭਗਵਾਨ ਬਾਲਮੀਕੀ ਮੰਦਰ ਦੀ ਵੀ ਲੋਕਾਂ ਦੇ ਮਨਾਂ ਵਿੱਚ ਸ਼ਰਧਾ ਹੈ। ਸ੍ਰੀ ਔਜਲਾ ਨੇ ਕਿਹਾ ਕਿ ਬਦਲਾਅ ਦੇ ਨਾਂ ਤੇ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਸਿਰ ਕਰਜਾ ਇਕ ਲੱਖ ਹਜਾਰ ਕਰੋੜ ਕਰ ਦਿੱਤਾ ਹੈ। ਰੇਤ ਸੱਤ ਹਜਾਰ ਰੁਪਏ ਪ੍ਰਤੀ ਸੈਂਕੜਾ ਵਿਕ ਰਹੀ ਹੈ। ਪੰਜਾਬ ਵਿੱਚ ਨਸ਼ਾ ਪਹਿਲਾ ਨਾਲੋਂ ਵੀ ਵੱਧ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਜੀ, ਸ੍ਰ ਕੁੰਵਰਪ੍ਰਤਾਪ ਸਿੰਘ, ਸ੍ਰ ਸੁਖਜਿੰਦਰ ਸਿੰਘ ਰੰਧਾਵਾ, ਸਰਪੰਚ ਸ੍ਰ ਲਖਬੀਰ ਸਿੰਘ, ਸ੍ਰ ਪਰਮਬੀਰ ਸਿੰਘ ਚੱਕ ਬਾਲਾ, ਸ੍ਰ ਪਰਮਿੰਦਰ ਸਿੰਘ, ਪ੍ਰਧਾਨ ਸ੍ਰੀ ਦੀਪਕ ਕੁਮਾਰ, ਸ੍ਰ.ਦਵਿੰਦਰ ਸਿੰਘ ਡੈਮ, ਸਾਬਕਾ ਸਰਪੰਚ ਸ੍ਰ ਸੁਖਜਿੰਦਰ ਸਿੰਘ ਗੁੱਜਰਪੁਰਾ, ਮਾਸਟਰ ਬਲਵਿੰਦਰ ਸਿੰਘ , ਸ੍ਰ ਲਖਬੀਰ ਸਿੰਘ ਤੇੜਾ, ਸਰਪੰਚ ਸ੍ਰ ਸੁਖਵੰਤ ਸਿੰਘ, ਚੇਅਰਮੈਨ ਸ੍ਰ ਦਲਜੀਤ ਸਿੰਘ ਸੋਨੂੰ, ਸ਼੍ਰੀ ਦਰਸ਼ਨ ਲਾਲ, ਸ਼੍ਰੀ ਬਿਸ਼ਪ ਇਮੈਨੁਅਲ, ਸ਼੍ਰੀ ਨਿਆਮਤ ਸੂਫੀ, ਸ਼੍ਰੀ ਇਲੀਆਸ ਭੱਟੀ ਸਾਬਕਾ ਸਰਪੰਚ ਸ੍ਰ. ਗੁਰਿੰਦਰਬੀਰ ਸਿੰਘ, ਸਰਪੰਚ ਸ੍ਰ ਨਿਸ਼ਾਨ ਸਿੰਘ ਸੁਧਾਰ, ਪ੍ਰਧਾਨ ਸ੍ਰੀ ਦੀਪਕ ਕੁਮਾਰ, ਸ਼ਹਿਰੀ ਪ੍ਰਧਾਨ ਸ੍ਰ.ਦਵਿੰਦਰ ਸਿੰਘ ਡੈਮ, ਸ਼੍ਰੀ ਬੰਟੀ ਕੱਲੋਮਾਹਲ, ਸ਼੍ਰੀ ਬਿਸ਼ਪ ਇਮੈਨੁਅਲ ਰਹਿਮਤ ਮਸੀਹ, ਸ੍ਰ ਗੁਰਪਿੰਦਰ ਸਿੰਘ ਮਾਹਲ, ਸ੍ਰ ਸੁਲਤਾਨ ਸਿੰਘ ਮਾਹਲ, ਸ੍ਰ ਕਵਲਜੀਤ ਸਿੰਘ, ਸ੍ਰ ਦਲਜੀਤ ਸਿੰਘ ਪੱਪੀ, ਸ੍ਰ ਹਰਨੇਕ ਸਿੰਘ ਦੂਜੋਵਾਲ, ਨੰਬਰਦਾਰ ਸ੍ਰ ਦਵਿੰਦਰ ਸਿੰਘ, ਸ੍ਰ ਜੋਗਾ ਸਿੰਘ, ਸ਼੍ਰੀ ਨਿਆਮਤ ਸੂਫ਼ੀ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ।

