ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਲੋਕ ਸਭਾ ਚੋਣਾਂ ਦੇ ਪੰਜ ਗੇੜਾਂ ’ਚ ‘ਇੰਡੀਆ’ ਗੱਠਜੋੜ ਦਾ ਸਫਾਇਆ ਹੋਇਆ: ਸ਼ਾਹ

ਸਿਧਾਰਥਨਗਰ/ਸੰਤ ਕਬੀਰ ਨਗਰ, 23 ਮਈ (ਮਧੂਸਾਰ ਬਿਊਰੋ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੰਜ ਗੇੜਾਂ ਵਿੱਚ ਹੀ ‘‘ਭਾਜਪਾ 310 ਸੀਟਾਂ ਤੋਂ ਟੱਪ ਚੁੱਕੀ ਹੈ’’ ਅਤੇ ਇਸ ਸਮੇਂ ‘‘ਕਾਂਗਰਸ ਨੂੰ 40 ਸੀਟਾਂ ਵੀ ਨਹੀਂ ਮਿਲ ਰਹੀਆਂ।’’ ਦੋਮੋਰੀਆਗੰਜ ਤੋਂ ਭਾਜਪਾ ਉਮੀਦਵਾਰ ਜਗਦੰਬਿਕਾ ਪਾਲ ਦੇ ਹੱਕ ’ਚ ਸਿਧਾਰਥਨਗਰ ਵਿੱਚ ਰੈਲੀ ਦੌਰਾਨ ਸ਼ਾਹ ਨੇ ਆਖਿਆ, ‘‘ਪਹਿਲੇ ਪੰਜ ਗੇੜਾਂ ’ਚ ਇੰਡੀਆ ਗੱਠਜੋੜ ਦਾ ਸਫ਼ਾਇਆ ਹੋ ਚੁੱਕਾ ਹੈ। ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਇਸ ਵਾਰ ਕਾਂਗਰਸ ਨੂੰ 40 ਸੀਟਾਂ ਵੀ ਨਹੀਂ ਮਿਲ ਰਹੀਆਂ ਅਤੇ ਅਖਿਲੇਸ਼ ਯਾਦਵ ਨੂੰ ਚਾਰ ਸੀਟਾਂ ਵੀ ਨਹੀਂ ਮਿਲਣਗੀਆਂ।’’

Leave a Reply

Your email address will not be published. Required fields are marked *