ਅਮਨਦੀਪ ਸਿੰਘ ਹੈਪੀ ਨੂੰ ਯੂਥ ਅਕਾਲੀ ਦਲ ਦਾ ਮੁਖ ਬੁਲਾਰਾ ਬਣਾਇਆ
ਅਕਾਲੀ ਦਲ ‘ਚ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਂਦਾ ਜਾਂਦਾ : ਮਨਜੋਤ ਸਿੰਘ ਚਹਿਲ
ਪਟਿਆਲਾ 11 ਅਗਸਤ (ਮਧੂਸਾਰ ਬਿਊਰੋ)
ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਮਨਜੋਤ ਸਿੰਘ ਚਹਿਲ ਦੀ ਅਗਵਾਈ ਵਿਚ ਯੂਥ ਅਕਾਲੀ ਦਲ ਵਰਕਰਾਂ ਦੀ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦਿਹਾਤੀ ਪ੍ਰਧਾਨ ਮਨਜੋਤ ਸਿੰਘ ਚਹਿਲ ਨੇ ਕਿਹਾ ਕਿ ਪਾਰਟੀ ਵਿਚ ਕੰਮ ਕਰਨ ਵਾਲੇ ਵਰਕਰਾਂ ਦੀ ਪਹਿਚਾਣ ਕਰਕੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਂਦਾ ਜਾਂਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ, ਹਲਕਾ ਦਿਹਾਤੀ ਦੇ ਇੰਚਾਰਜ ਸਤਬੀਰ ਸਿੰਘ ਖੱਟੜਾ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਮਨਦੀਪ ਸਿੰਘ ਹੈਪੀ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਨੂੰ ਮੁੱਖ ਬੁਲਾਰਾ ਯੂਥ ਅਕਾਲੀ ਦਲ ਨਿਯੁਕਤ ਕੀਤਾ ਗਿਆ।
ਇਸ ਮੌਕੇ ਅਮਨਦੀਪ ਸਿੰਘ ਹੈਪੀ ਨੇ ਕਿਹਾ ਕਿ ਅਕਾਲੀ ਦਲ ਦੀ ਪਾਰਟੀ ਨੇ ਜੋ ਮਾਣ ਸਤਿਕਾਰ ਦੇ ਕੇ ਨਿਵਾਜਿਆ ਹੈ ਉਹ ਸਨਮਾਨ ਬਣਾ ਕੇ ਰੱਖਿਆ ਜਾਵੇਗਾ ਅਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਦਲਬੀਰ ਸਿੰਘ ਜੌਸ਼ਨ ਕੌਮੀ ਜ. ਸਕੱਤਰ ਬੀ ਸੀ ਵਿੰਗ, ਹਰਬਖਸ਼ ਸਿੰਘ ਚਹਿਲ ਐਮ ਸੀ, ਦਲਵਿੰਦਰ ਸਿੰਘ ਸ਼ਮਲਾ ਸਰਕਲ ਪ੍ਰਧਾਨ, ਜਸਵੀਰ ਸਿੰਘ ਜੱਸੀ ਸਰਕਲ ਪ੍ਰਧਾਨ,ਸੁਖਦੇਵ ਸਿੰਘ ਸਰਕਲ ਪ੍ਰਧਾਨ,ਹਰਗੁਰਵੀਰ ਸਿੰਘ ਤ੍ਰਿਪੜੀ, ਰਾਜੂ ਬਖਸ਼ੀ ਤ੍ਰਿਪੜੀ, ਰਵੀ ਕੁਮਾਰ ਸਮੇਤ ਕਈ ਆਗੂ ਹਾਜ਼ਰ ਸਨ।

