ਜਲੰਧਰਪੰਜਾਬ

ਐੱਸਐੱਸਐੱਸ-ਐੱਨਆਈਬੀਈ ਨੇ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ

ਕਪੂਰਥਲਾ/ਜਲੰਧਰ, 4 ਜੁਲਾਈ (ਮਧੂਸਾਰ ਬਿਊਰੋ) ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓ-ਐਨਰਜੀ (ਐੱਸਐੱਸਐੱਸ-ਐੱਨਆਈਬੀਈ), ਕਪੂਰਥਲਾ, ਐੱਨਟੀਪੀਸੀ ਦੇ ਅਧਿਕਾਰੀਆਂ ਲਈ ਦੋ ਰੋਜ਼ਾ “ਥਰਮਲ ਪਾਵਰ ਪਲਾਂਟ ਐਪਲੀਕੇਸ਼ਨਾਂ ਲਈ ਐਗਰੋ-ਬਾਇਓਮਾਸ ਸੈਂਪਲਿੰਗ ਅਤੇ ਗੁਣੀਕਰਨ ਤਕਨੀਕਾਂ ‘ਤੇ ਵਿਸ਼ੇਸ਼ ਵਿਹਾਰਕ ਟ੍ਰੇਨਿੰਗ ਕਮ ਵਰਕਸ਼ਾਪ” ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਡਾ. ਜੀ. ਸ੍ਰੀਧਰ, ਡਾਇਰੈਕਟਰ ਜਨਰਲ, ਐੱਸਐੱਸਐੱਸ-ਐੱਨਆਈਬੀਈ, ਮੁੱਖ ਮਹਿਮਾਨ ਸ੍ਰੀ ਸਤੀਸ਼ ਉਪਾਧਿਆਏ, ਮਿਸ਼ਨ ਡਾਇਰੈਕਟਰ, ਸਮਰਥ ਮਿਸ਼ਨ, ਵਿਸ਼ੇਸ਼ ਮਹਿਮਾਨ ਸ੍ਰੀ ਵੀ ਚੰਦਰਸ਼ੇਖਰਨ, ਜਨਰਲ ਮੈਨੇਜਰ, ਐੱਨਟੀਪੀਸੀ ਨੇ ਮਾਂ ਸਰਸਵਤੀ ਦੀ ਪੂਜਾ ਨਾਲ ਕੀਤਾ। ਡਾ. ਸ੍ਰੀਧਰ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਭਰਪੂਰ ਉਪਲਬਧਤਾ ਦੇ ਕਾਰਨ ਭਾਰਤੀ ਸੰਦਰਭ ਵਿੱਚ ਬਾਇਓਮਾਸ ਅਧਾਰਿਤ ਬਿਜਲੀ ਉਤਪਾਦਨ ਦੀ ਸਾਰਥਕਤਾ ਅਤੇ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾ ਬਾਇਓਮਾਸ ਅਧਾਰਿਤ ਬਿਜਲੀ ਉਤਪਾਦਨ ਗਤੀਵਿਧੀਆਂ ਅਤੇ ਬਾਇਓਮਾਸ ਕੋ-ਫਾਇਰਿੰਗ ‘ਤੇ ਥਰਮਲ ਪਾਵਰ ਪਲਾਂਟਾਂ ਨੂੰ ਦਰਪੇਸ਼ ਚੁਣੌਤੀਆਂ ਦੇ ਲੋੜ-ਅਧਾਰਿਤ ਹੱਲਾਂ ਦਾ ਸਮਰਥਨ ਕਰਨ ਲਈ ਐੱਸਐੱਸਐੱਸ-ਐੱਨਆਈਬੀਈ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਨੂੰ ਵੀ ਉਜਾਗਰ ਕੀਤਾ।

ਸ੍ਰੀ ਸਤੀਸ਼ ਉਪਾਧਿਆਏ ਨੇ ਆਪਣੇ ਸੰਬੋਧਨ ਵਿੱਚ ਸਮਰਥ ਮਿਸ਼ਨ ਦੇ ਟੀਚਿਆਂ ਅਤੇ ਉਦੇਸ਼ਾਂ ਅਤੇ ਤਾਪ ਬਿਜਲੀ ਘਰਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਬਾਇਓਮਾਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਹਾਜ਼ਰੀਨ ਨੂੰ ਕੋਲੇ ਦੇ ਨਾਲ ਕੋ-ਫਾਇਰਿੰਗ ਲਈ ਬਾਇਓਮਾਸ ਦੀ ਵਰਤੋਂ ਕਰਨ ਦੀ ਮੌਜੂਦਾ ਸਫਲਤਾ ਅਤੇ ਦੇਸ਼ ਵਿੱਚ ਸਥਿਰਤਾ ਅਤੇ ਨਵੀਨਤਾ ਲਈ ਇਸਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਸ੍ਰੀ ਚੰਦਰਸ਼ੇਖਰਨ ਨੇ ਆਪਣੇ ਸੰਬੋਧਨ ਵਿੱਚ ਟੈਸਟਿੰਗ ਵਿਧੀ ਅਤੇ ਟੈਸਟਿੰਗ ਲਈ ਮਾਪਦੰਡਾਂ ਵਿੱਚ ਇਕਸਾਰਤਾ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਦੋਵਾਂ ਮਹਿਮਾਨਾਂ ਨੇ ਬਾਇਓਮਾਸ ਸੈਕਟਰ ਲਈ ਉੱਚ ਗੁਣਵੱਤਾ ਵਾਲੇ ਖੋਜ ਅਤੇ ਵਿਕਾਸ ਵਿੱਚ ਐੱਨਆਈਬੀਈ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਅਤੇ ਦੱਸਿਆ ਕਿ ਕਿਵੇਂ ਇਹ ਵਿਹਾਰਕ ਵਰਕਸ਼ਾਪ ਐੱਨਟੀਪੀਸੀ ਅਧਿਕਾਰੀਆਂ ਲਈ ਬਾਇਓਮਾਸ ਸੈਂਪਲਿੰਗ ਅਤੇ ਇਸਦੀ ਵਿਸ਼ੇਸ਼ਤਾ ਵਿੱਚ ਮਦਦਗਾਰ ਹੋਵੇਗੀ। ਐੱਸਐੱਸਐੱਸ-ਐੱਨਆਈਬੀਈ ਦੇ ਵਿਗਿਆਨੀ ਸੀ ਡਾ. ਕੁੰਵਰ ਪਾਲ ਨੇ ਸਭ ਦਾ ਧੰਨਵਾਦ ਕੀਤਾ। ਇਸ ਵਰਕਸ਼ਾਪ ਵਿੱਚ ਦੇਸ਼ ਭਰ ਤੋਂ ਐੱਨਟੀਪੀਸੀ ਅਧਿਕਾਰੀਆਂ ਨੇ ਭਾਗ ਲਿਆ। ਵਰਕਸ਼ਾਪ ਦੇ ਬੁਲਾਰਿਆਂ ਵਿੱਚ ਆਈਆਈਟੀ-ਆਈਐੱਸਐੱਮ ਧਨਬਾਦ, ਥਾਪਰ ਯੂਨੀਵਰਸਿਟੀ ਆਦਿ ਦੇ ਉੱਘੇ ਫੈਕਲਟੀ ਸ਼ਾਮਲ ਸਨ। ਇਸ ਵਰਕਸ਼ਾਪ ਦੇ ਸਫਲਤਾਪੂਰਵਕ ਸੰਪੰਨ ਹੋਣ ‘ਤੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਜਾਣਗੇ।

Leave a Reply

Your email address will not be published. Required fields are marked *