ਅੰਮ੍ਰਿਤਸਰਚੰਡੀਗੜ੍ਹਪੰਜਾਬਰੂਪਨਗਰ

ਬਾਬਾ ਬਲਬੀਰ ਸਿੰਘ ਅਕਾਲੀ ਨੇ ਕੇਰਲਾ ‘ਚ ਜ਼ਮੀਨ ਖਿਸਕਣ ਨਾਲ ਵੱਡੀ ਪੱਧਰ ਤੇ ਹੋਈਆਂ ਮੌਤਾਂ ਤੇ ਗਹਿਰਾ ਦੁਖ ਪ੍ਰਗਟਾਇਆ

ਸ੍ਰੀ ਅਨੰਦਪੁਰ ਸਾਹਿਬ:- 31 ਜੁਲਾਈ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦੇਸ ਦੇ ਵੱਖ-ਵੱਖ ਹਿੱਸਿਆਂ ‘ਚ ਬੱਦਲ ਫੱਟਣ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਤੇ ਦੁਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਸਾਲ ਆਮ ਨਾਲੋਂ 3 ਫੀਸਦੀ ਵੱਧ ਮੀਂਹ ਪੈਣ ਕਾਰਨ ਜਿੱਥੇ ਅੱਧਾ ਦੇਸ਼ ਹੜ੍ਹ ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕੇਰਲ ਦੇ ਵਾਇਨਾਡ ਜ਼ਿਲੇ ਚ ਤੇਜ਼ ਮੀਂਹ ਨਾਲ 4 ਵੱਖ-ਵੱਖ ਥਾਵਾਂਤੇ ਜ਼ਮੀਨ ਖਿਸਕਣ ਕਾਰਨ 4 ਪਿੰਡ ਰੁੜ੍ਹ ਜਾਣ ਕਾਰਨ 123 ਲੋਕਾਂ ਦੀਆਂ ਮੌਤਾਂ, 116 ਤੋਂ ਵੱਧ ਲੋਕ ਜ਼ਖਮੀ, ਅਤੇ 400 ਤੋਂ ਵੱਧ ਲੋਕ ਲਾਪਤਾ ਹਨ। ਜੋ ਬਹੁਤ ਦੁਖ ਤੇ ਅਫਸੋਸ ਵਾਲੀ ਬਾਤ ਹੈ।

ਉਨ੍ਹਾਂ ਕਿਹਾ ਹਿਮਾਚਲ ਪ੍ਰਦੇਸ਼ ਦੀ ਮਣੀਕਰਨ ਵਾਦੀ ਚ ਬੱਦਲ ਫਟਣ ਨਾਲ ਇਕ ਪੁਲ ਰੁੜ੍ਹ ਗਿਆ ਅਤੇ ਘਰਾਂਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ। ਹਿਮਾਚਲ ਚ ਕਿਨੌਰ ਦੇਗਿਆਪੁੰਗਅਤੇਰੋਪਾਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਉਨ੍ਹਾਂ ਅੰਕੜੇ ਦਿੰਦਿਆਂ ਕਿਹਾ 28 ਜੁਲਾਈ ਨੂੰ ਉੱਤਰਾਖੰਡ ਚ ਟਿਹਰੀ ਦੇਬੁੱਢਾ ਕੇਦਾਰਖੇਤਰਚ ਜ਼ਮੀਨ ਧੱਸ ਜਾਣ ਕਾਰਨ 15 ਮਕਾਨ ਮਲਬੇ ਦੇ ਹੇਠਾਂ ਦੱਬ ਗਏ। ਰਾਜਧਾਨੀ ਚ ਹੁਣ ਤੱਕ ਮੀਂਹ ਨਾਲ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਏਵੇਂ ਹੀ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੀਕੁਸਮੁੰਡਾਖਾਨਚ ਅਚਾਨਕ ਆਏ ਪਾਣੀ ਦੇ ਤੇਜ਼ ਵਹਾਅ ਚ 5 ਅਧਿਕਾਰੀ ਰੁੜ੍ਹ ਗਏ ਹਨ। ਉਨ੍ਹਾਂ ਦਸਿਆ ਕਿ ਬਿਹਾਰ, ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਹਿੱਸਿਆਂਚ ਵੀ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਹਰ ਸਾਲ ਆਉਣ ਵਾਲੀ ਇਸ ਆਫਤ ਨਾਲ ਨਜਿੱਠਣ ਲਈ ਸਰਕਾਰਾਂ ਬੇਵਸ ਜਾਂ ਅਵੇਸਲੀਆਂ ਹਨ। ਉਨ੍ਹਾਂ ਕਿਹਾ ਸਮੱਸਿਆ ਅਜੇ ਕਾਫੀ ਦਿਨਾਂ ਤੱਕ ਜਾਰੀ ਰਹਿਣ ਵਾਲੀ ਹੈ, ਇਸ ਲਈ ਬਚਾਅ ਦੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਸਖ਼ਤ ਲੋੜ ਹੈ।

Leave a Reply

Your email address will not be published. Required fields are marked *