ਰੂਪਨਗਰ

ਸਿਹਤ ਵਿਭਾਗ ਰੂਪਨਗਰ ਵੱਲੋਂ ਅੱਖਾਂ ਦੇ ਬਿਮਾਰੀਆਂ ਤੋਂ ਬਚਾਅ ਸਬੰਧੀ ਅਡਵਾਈਜ਼ਰੀ ਜਾਰੀ

                 

ਜੇਕਰ ਕਿਸੇ ਨੂੰ ਅੱਖਾਂ ਵਿੱਚ ਲਾਲੀ ਵਰਗੇ ਲੱਛਣ ਦਿਖਾਈ ਦੇਣ ਤਾਂ ਇਸਦੇ ਇਲਾਜ਼ ਅਤੇ ਸਾਵਧਾਨੀਆਂ ਵਰਤਣੀਆਂ ਜਰੂਰੀ – ਡਾ. ਅੰਜੂ ਭਾਟੀਆ

ਰੂਪਨਗਰ, 6 ਅਗਸਤ (ਮਧੂਸਾਰ ਬਿਊਰੋ) : ਸਿਹਤ ਵਿਭਾਗ ਰੂਪਨਗਰ ਵੱਲੋ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮੀਂਹ ਕਾਰਨ ਬੈਕਟੀਰੀਆਂ ਪੈਂਦਾ ਹੋ ਰਹੇ ਹਨ, ਇਸ ਨਾਲ ਸਰਦੀ, ਖੰਘ ਦੇ ਨਾਲ ਹੀ ਅੱਖਾਂ ਦਾ ਲਾਲ ਹੋਣਾ ਮਤਲਬ ਕੰਨਜਕਟਿਵਾਇਟਿਸ ਦੀ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਇਸ ਸਬੰਧੀ ਡਾ. ਅੰਜੂ ਭਾਟੀਆ ਸਹਾਇਕ ਸਿਵਲ ਸਰਜਨ ਦਾ ਕਹਿਣਾ ਹੈ ਕਿ ਕੰਨਜਕਟਿਵਾਇਟਿਸ ਆਈ ਦੇ ਅੱਖਾਂ ਦਾ ਫਲੂ ਬੈਕਟੀਰੀਆਂ ਅਤੇ ਵਾਇਰਸ ਦੀ ਐਲਰਜ਼ੀ ਤੋਂ ਹੋਣ ਵਾਲੀ ਬਿਮਾਰੀ ਹੈ। ਇਹ ਬਿਮਾਰੀ ਮੀਂਹ ਦੇ ਦਿਨਾਂ ‘ਚ ਦੇਖਣ ਨੂੰ ਮਿਲਦੀ ਹੈ। ਇਸਦੇ ਨਾਲ ਹੀ ਧੂੜ ਵਾਲੇ ਮੌਸਮ ਵਿੱਚ ਵੀ ਇਹ ਬਿਮਾਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਲਾਪਰਵਾਹੀ ਵਰਤਣ ‘ਤੇ ਅੱਖਾਂ ਵਿੱਚ ਪਰੇਸ਼ਾਨੀ ਵਧਦੀ ਹੈ ਅਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਅਜਿਹੇ ਵਿੱਚ ਅੱਖਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਛੋਟੇ ਬੱਚਿਆਂ ਨੂੰ ਆਪਣੀਆਂ ਅੱਖਾਂ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਕਿਉਕਿ ਛੋਟੇ ਬੱਚੇ ਅੱਖਾਂ ‘ਤੇ ਜ਼ਿਆਦਾ ਖੁਜਲੀ ਕਰਦੇ ਹਨ ਅਤੇ ਆਪਣੇ ਹੱਥ ਦੂਜੇ ਬੱਚਿਆਂ ਨੂੰ ਵੀ ਲਗਾ ਦਿੰਦੇ ਹਨ। ਅੱਖਾਂ ਦੇ ਫਲੂ ਦਾ ਬੱਚਿਆਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ।

ਉਹਨਾ ਕਿਹਾ ਕਿ ਕੰਨਜਕਟਿਵਾਇਟਿਸ ਇੱਕ ਆਮ ਬਿਮਾਰੀ ਹੈ ਜੇਕਰ ਇਹ ਬਿਮਾਰੀ ਕਿਸੇ ਵੀ ਵਿਅਕਤੀ ਨੂੰ ਹੋ ਜਾਂਦੀ ਹੈ, ਤਾਂ ਪੂਰਾ ਪਰਿਵਾਰ ਇਸ ਬਿਮਾਰੀ ਤੋਂ ਪੀੜਿਤ ਹੋ ਜਾਂਦਾ ਹੈ। ਅਜਿਹੇ ਵਿੱਚ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਗਲੇ ਵਿੱਚ ਦਰਦ ਦੇ ਨਾਲ ਖਰਾਸ਼ ਵੀ ਬੱਚਿਆਂ ਨੂੰ ਹੋਵੇ, ਤਾਂ ਇਸਦੇ ਮਾਮਲੇ ਵੀ ਲਗਾਤਾਰ ਵਧ ਜਾਂਦੇ ਹਨ, ਕਿਉਕਿ ਜ਼ਿਆਦਾਤਰ ਦੇਖਣ ‘ਚ ਆ ਰਿਹਾ ਹੈ ਕਿ ਅੱਖਾਂ ਦੇ ਲਾਲ ਹੋਣ ਦੇ ਨਾਲ ਸਰਦੀ, ਖੰਘ ਅਤੇ ਬੁਖਾਰ ਦੀ ਸ਼ਿਕਾਇਤ ਵੀ ਬੱਚਿਆਂ ਵਿੱਚ ਲਗਾਤਾਰ ਆ ਰਹੀ ਹੈ। ਅੱਖਾਂ ਵਿੱਚ ਲਾਲੀ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਛੋਟੇ ਬੱਚੇ ਇਸ ਸਮੱਸਿਆਂ ਦੇ ਜ਼ਿਆਦਾ ਸ਼ਿਕਾਰ ਹਨ।

ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਅੱਖਾਂ ਵਿੱਚ ਕੰਨਜਕਟਿਵਾਇਟਿਸ ਹੋਣ ਨਾਲ ਸੋਜ, ਦਰਦ, ਲਾਲੀ ਅਤੇ ਅੱਖਾਂ ਵਿੱਚ ਪਾਣੀ ਆਉਦਾ ਹੈ। ਜਿਸਦਾ ਮੁੱਖ ਕਾਰਨ ਬੈਕਟੀਰੀਆਂ ਹੈ, ਜੋ ਅਕਸਰ ਸ਼ੁਰੂ ਦੇ 2 ਤੋਂ 3 ਦਿਨਾਂ ਵਿੱਚ ਵਧਦਾ ਹੈ ਅਤੇ ਫਿਰ 5 ਤੋਂ 7 ਦਿਨਾਂ ਵਿੱਚ ਠੀਕ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦੇ ਫਲੂ ਤੋਂ ਬਚਣ ਦੇ ਲਈ ਆਪਣੀਆਂ ਅੱਖਾਂ ਨੂੰ ਹੱਥ ਲਗਾਉਣ ਤੋਂ ਪਹਿਲਾ ਆਪਣੇ ਹੱਥ ਜ਼ਰੂਰ ਧੋਓ। ਪੀੜਿਤ ਵਿਅਕਤੀ ਆਪਣਾ ਤੌਲੀਆਂ, ਸਿਰਹਾਣਾ, ਅੱਖਾਂ ਵਿੱਚ ਪਾਉਣ ਵਾਲੀ ਦਵਾਈ ਆਦਿ ਇਸਤੇਮਾਲ ਕੀਤੀਆਂ ਗਈਆਂ ਚੀਜ਼ਾਂ ਬਾਕੀ ਘਰ ਦੇ ਮੈਬਰਾਂ ਤੋਂ ਦੂਰ ਰੱਖਣ, ਸਵਿਮਿੰਗ ਪੂਲ ਦਾ ਇਸਤੇਮਾਲ ਕਰਨ ਤੋਂ ਬਚੋ, ਕੰਟੈਕਸ ਲੈਂਸ ਪਾਉਣਾ ਬੰਦ ਕਰੋ ਅਤੇ ਆਪਣੇ ਅੱਖਾਂ ਦੇ ਡਾਕਟਰ ਦੀ ਸਲਾਹ ਲਓ, ਅੱਖਾਂ ਦੇ ਸ਼ਿੰਗਾਰ ਦਾ ਇਸਤੇਮਾਲ ਨਾ ਕਰੋ ਅਤੇ ਸਾਫ਼ ਹੱਥਾਂ ਨਾਲ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੇ ਡਿਸਚਾਰਜ ਨੂੰ ਦਿਨ ਵਿੱਚ ਕਈ ਵਾਰ ਸਾਫ਼ ਅਤੇ ਗਿੱਲੇ ਕੱਪੜੇ ਨਾਲ ਧੋਓ। ਇਸਤੇਮਾਲ ਕੀਤੇ ਗਏ ਕੱਪੜੇ ਨੂੰ ਗਰਮ ਪਾਣੀ ਨਾਲ ਧੋਓ।ਜੇਕਰ ਅੱਖਾਂ ਵਿੱਚ ਲਾਲੀ ਹੋਵੇ, ਤਾਂ ਆਪਣੇ ਨਜ਼ਦੀਕੀ ਸਿਹਤ ਕੇਂਦਰ ਨਾਲ ਸਲਾਹ ਕਰੋ ਅਤੇ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਕੋਈ ਵੀ ਦਵਾਈ ਦਾ ਇਸਤੇਮਾਲ ਨਾ ਕਰੋ। ਅੱਖਾਂ ਦੇ ਫਲੂ ਦੇ ਲੱਛਣਾਂ ਵਿੱਚ ਅੱਖਾਂ ਵਿੱਚ ਲਾਲੀ ਆਉਣਾ ਲਗਾਤਾਰ, ਖੁਜਲੀ ਅਤੇ ਜਲਨ ਹੋਣਾ, ਧੁੰਦਲਾ ਨਜ਼ਰ ਆਉਣਾ ਅਤੇ ਪਲਕਾਂ ਦਾ ਸੁੱਜ ਜਾਣਾ ਹੈ।

ਨਜ਼ਰ ਨਾਲ ਜੁੜੀਆਂ ਸਮੱਸਿਆਵਾਂ ਅੱਖਾਂ ਦੇ ਫਲੂ ਨੂੰ ਫੈਲਣ ਤੋਂ ਰੋਕਣ ਦੇ ਉਪਾਅ ਸਬੰਧੀ ਉਹਨਾਂ ਕਿਹਾ ਕਿ ਪੀੜਿਤ ਹੋਣ ‘ਤੇ ਵਾਰ-ਵਾਰ ਆਪਣੇ ਹੱਥ ਅਤੇ ਚਿਹਰੇ ਨੂੰ ਠੰਢੇ ਪਾਣੀ ਨਾਲ ਧੋਵੋ। ਵਾਰ-ਵਾਰ ਅੱਖਾਂ ਨੂੰ ਹੱਥ ਨਾ ਲਗਾਓ। ਇਸ ਨਾਲ ਸਥਿਤੀ ਖਰਾਬ ਹੋ ਸਕਦੀ ਹੈ ਅਤੇ ਤੁਹਾਡੀ ਦੂਸਰੀ ਅੱਖ ਤੱਕ ਫੈਲ ਸਕਦੀ ਹੈ। ਆਪਣੇ ਹੱਥ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ ਅਤੇ ਛੋਟੇ ਬੱਚਿਆਂ ਨੂੰ ਵੀ ਅਜਿਹਾ ਕਰਨ ‘ਚ ਮਦਦ ਕਰੋ।

ਗੁਲਾਬੀ ਅੱਖ ਵਾਲੇ ਕਿਸੇ ਵਿਅਕਤੀ ਜਾਂ ਉਸਦੀਆਂ ਚੀਜ਼ਾਂ ਨੂੰ ਹੱਥ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਆਪਣੇ ਹੱਥ ਧੋਵੋ।ਨਿੱਜੀ ਚੀਜ਼ ਜਿਵੇਂ ਕਿ ਤੌਲੀਆਂ, ਸਿਰਹਾਣਾ, ਰੂਮਾਲ, ਅੱਖਾਂ ਵਿੱਚ ਪਾਉਣ ਵਾਲੀ ਦਵਾਈ, ਟਿਸ਼ੂ, ਬੈੱਡ ਨੂੰ ਸਾਫ਼ ਕਰੋ ਅਤੇ ਆਪਣੇ ਮੇਕਅੱਪ ਨੂੰ ਵੀ ਸਾਂਝਾ ਕਰਨ ਤੋਂ ਬਚੋ। ਆਪਣੇ ਡਾਕਟਰ ਦੀ ਸਲਾਹ ਅਨੁਸਾਰ ਕੰਟੈਕਸ ਲੈਂਸ ਨੂੰ ਸਾਫ਼ ਕਰੋ, ਸਟੋਰ ਕਰੋ ਅਤੇ ਬਦਲੋ। ਗੁਲਾਬੀ ਅੱਖ ਦੇ ਲੱਛਣਾ ਵਾਲੇ ਬੱਚਿਆਂ ਨੂੰ ਤਰੁੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।ਅੱਖਾਂ ਵਿੱਚ ਤੇਜ਼ ਦਰਦ ਅਤੇ ਨਜ਼ਰ ਕੰਮਜ਼ੋਰ ਵਰਗੇ ਲੱਛਣ ਕਿਸੇ ਗੰਭੀਰ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਇਸ ਲਈ ਤਰੁੰਤ ਡਾਕਟਰ ਦੀ ਸਲਾਹ ਲਈ ਜਾਵੇ।

Leave a Reply

Your email address will not be published. Required fields are marked *