ਪਟਿਆਲਾ

ਪੁਲਿਸ  ਡੀ.ਏ. ਵੀ ਪਬਲਿਕ ਸਕੂਲ 'ਚ 'ਤੀਜ਼ ਕੁਈਨ ਮੁਕਾਬਲਾ' ਕਰਵਾਇਆ ਗਿਆ ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਪੁਲਿਸ ਡੀ.ਏ. ਵੀ. ਪਬਲਿਕ ਸਕੂਲ, ਪਟਿਆਲਾ ਵਿਖੇ ‘ਤੀਜ਼ ਕੁਈਨ ਮੁਕਾਬਲਾ’ ਕਰਵਾਇਆ ਗਿਆ | ਇਹ ਮੁਕਾਬਲਾ ਐਕਟੀਵਿਟੀ ਇੰਚਾਰਜ ਸ੍ਰੀਮਤੀ ਮੋਨਿਕਾ ਖੰਨਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਤੀਜੀ ਤੋਂ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਸ੍ਰੀਮਤੀ ਉਪਾਸਨਾ ਨੇ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸਵਾਲ ਪੁੱਛੇ। ਪੰਜਾਬੀ ਪਹਿਰਾਵੇ ਵਿੱਚ ਕੁੜੀਆਂ ਬਹੁਤ ਹੀ ਆਕਰਸ਼ਕ ਲੱਗ ਰਹੀਆਂ ਸਨ। ਉਨ੍ਹਾਂ ਨੇ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਅਤੇ ਬੋਲੀਆਂ ਵੀ ਗਾਈਆਂ।

ਮੁਕਾਬਲੇ ਵਿੱਚ ਵੱਖ-ਵੱਖ ਵਰਗਾਂ ਵਿੱਚੋਂ ਅਨੁਰੀਤ ਕੌਰ, ਹਰਸ਼ੀਨ ਕੌਰ, ਏਕਤਾ ਨੂੰ ਜੂਨੀਅਰ ਤੀਜ ਰਾਣੀ ਦਾ ਖਿਤਾਬ ਦਿੱਤਾ ਗਿਆ। ਕਵਰੀਤ ਕੌਰ ਨੂੰ ਫਸਟ ਰਨਰ ਅੱਪ, ਤੇਜਲ ਨੂੰ ਸੈਕਿੰਡ ਰਨਰ ਅੱਪ ਚੁਣਿਆ ਗਿਆ। ਛੇਵੀਂ ਜਮਾਤ ਦੀ ਪ੍ਰਾਪਤੀ ਨੇ ਸੀਨੀਅਰ ਤੀਜ ਰਾਣੀ ਦਾ ਖਿਤਾਬ ਪ੍ਰਾਪਤ ਕੀਤਾ, ਸ਼ੁਬਨੀਤ ਕੌਰ ਨੂੰ ਪਹਿਲੀ ਰਨਰ ਅੱਪ, ਦੀਕਸ਼ਾ ਨੂੰ ਸੈਕਿੰਡ ਰਨਰ ਅੱਪ ਚੁਣਿਆ ਗਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸਵਿਤਾ ਧਨਖੜ ਨੇ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮੂਹ ਵਿਦਿਆਰਥਣਾਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਅਤੇ ਆਪਣੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *