ਦੇਸ਼-ਵਿਦੇਸ਼ਪੰਜਾਬ

ਪੀ.ਐਮ. ਮੋਦੀ ਨੇ ਅਯੋਗ ਕਰਾਰ ਦੇਣ ਮਗਰੋਂ ਵਿਨੇਸ਼ ਫੋਗਾਟ ਦਾ ਵਧਾਇਆ ਹੌਂਸਲਾ, ਬੋਲੇ-ਤੁਸੀਂ ਭਾਰਤ ਦਾ ਮਾਣ ਹੋ

ਨਵੀਂ ਦਿੱਲੀ 7 ਅਗਸਤ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਓਲੰਪਿਕ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤੀ ਗਈ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਤੁਸੀਂ ਭਾਰਤ ਦਾ ਮਾਣ ਹੈ ਅਤੇ ਤੁਹਾਨੂੰ ਮਜ਼ਬੂਤ ਹੋ ਕੇ ਵਾਪਸੀ ਕਰਨੀ ਹੋਵੇਗੀ।

ਦੱਸ ਦੇਈਏ ਕਿ ਵਿਨੇਸ਼ ਨੂੰ ਮਹਿਲਾ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਭਾਰ ਪਾਏ ਜਾਣ ਕਾਰਨ ਬੁੱਧਵਾਰ ਨੂੰ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਨੇ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ। ਵਿਨੇਸ਼ ਨੇ ਅੱਜ ਰਾਤ ਗੋਲਡ ਮੈਡਲ ਲਈ ਮੈਚ ਖੇਡਣਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਭਾਰਤ ਦਾ ਮਾਣ ਹੈ ਅਤੇ ਉਸ ਨੂੰ ਮਜ਼ਬੂਤੀ ਨਾਲ ਵਾਪਸ ਆਉਣਾ ਪਵੇਗਾ। ਉਹਨਾਂ ਨੇ ਐਕਸ ’ਤੇ ਲਿਖਿਆ, ਵਿਨੇਸ਼, ਤੁਸੀਂ ਚੈਂਪੀਅਨਜ਼ ਵਿੱਚ ਇੱਕ ਚੈਂਪੀਅਨ ਹੋ। ਤੁਸੀਂ ਭਾਰਤ ਦਾ ਮਾਣ ਅਤੇ ਹਰ ਭਾਰਤੀ ਲਈ ਪ੍ਰੇਰਨਾ ਸਰੋਤ ਹੋ।’’ ਉਸਨੇ ਅੱਗੇ ਲਿਖਿਆ, ਅੱਜ ਦਾ ਝਟਕੇ ਨਾਲ ਤੁਹਾਨੂੰ ਦੁੱਖ ਹੋਇਆ ਹੈ। ਕਾਸ਼ ਮੈਂ ਸ਼ਬਦਾਂ ਵਿੱਚ ਬਿਆਨ ਕਰ ਸਕਦਾ ਕਿ ਮੈਂ ਇਸ ਸਮੇਂ ਕਿੰਨਾ ਨਿਰਾਸ਼ ਹਾਂ। ਪਰ ਮੈਂ ਜਾਣਦਾ ਹਾਂ ਕਿ ਤੁਸੀਂ ਦੁਬਾਰਾ ਵਾਪਸ ਆਓਗੇ। ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨਾ ਤੁਹਾਡੇ ਸੁਭਾਅ ਵਿੱਚ ਹੈ। ਮਜ਼ਬੂਤੀ ਨਾਲ ਵਾਪਸੀ ਕਰੋ। ਅਸੀਂ ਸਾਰੇ ਤੁਹਾਡੇ ਨਾਲ ਹਾਂ।’’

Leave a Reply

Your email address will not be published. Required fields are marked *