ਦਸਮੇਸ਼ ਖਾਲਸਾ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਜ਼ੀਰਕਪੁਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਦਸਮੇਸ਼ ਖਾਲਸਾ ਕਾਲਜ ਜ਼ੀਰਕਪੁਰ ਵਿਖੇ ਇੰਜੀ. ਸ. ਸੁਖਮਿੰਦਰ ਸਿੰਘ ( ਸਕੱਤਰ ਵਿੱਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਕਰਮਬੀਰ ਸਿੰਘ (ਪ੍ਰਿੰਸੀਪਲ) ਦੀ ਯੋਗ ਅਗਵਾਈ ਅਤੇ ਡਾ. ਵੰਦਨਾ (ਕਨਵੀਨਰ, ਸੱਭਿਆਚਾਰਕ ਕਮੇਟੀ) ਦੀ ਦੇਖ-ਰੇਖ ਅਧੀਨ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਭਿੰਨ ਮੁਕਾਬਲਿਆਂ ਵਿੱਚ ਵਿਦਿਆਰਥਣਾਂ ਨੇ ਭਾਗ ਲਿਆ | ਇਸ ਦੌਰਾਨ 10+2 ਆਰਟਸ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੂੰ ਮਿਸ ਤੀਜ ਚੁਣਿਆ ਗਿਆ | 10+2 ਆਰਟਸ ਦੀ ਵਿਦਿਆਰਥਣ ਸੁਪਨਪ੍ਰੀਤ ਕੌਰ ਨੂੰ ਮਿਸ ਚਾਰਮਿੰਗ ਅਤੇ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਮਿਸ ਕੋਨਫੀਡੈਂਟ ਦਾ ਖਿਤਾਬ ਮਿਲਿਆ | ਭਾਸ਼ਣ ਮੁਕਾਬਲੇ ਵਿੱਚ ਬੀ.ਏ ਭਾਗ- ਪਹਿਲਾ ਦੀ ਸਿਮਰਨ, ਮਹਿੰਦੀ ਦੇ ਮੁਕਾਬਲੇ ਵਿੱਚ ਬੀ.ਕਾਮ ਭਾਗ-ਦੂਜਾ ਦੀ ਮੀਨਾਕਸ਼ੀ, ਰੰਗੋਲੀ ਮੁਕਾਬਲੇ ਵਿੱਚ ਬੀ.ਏ ਭਾਗ-ਤੀਜਾ ਦੀਆਂ ਜੈਸਮੀਨ ਤੇ ਆਸ਼ੂ , ਪਰਾਂਦਾ ਬਣਾਉਣ ਦੇ ਮੁਕਾਬਲੇ ਵਿੱਚ ਬੀ.ਏ ਭਾਗ- ਤੀਜਾ ਦੀਆਂ
ਆਸ਼ੂ ਤੇ ਰਸਨਪ੍ਰੀਤ ਕੌਰ , ਗਰੁੱਪ ਡਾਂਸ ਵਿਚ ਕੁਈਨ ਭੰਗੜਾ ਗਰੁੱਪ ਅਤੇ ਸੋਲੋ ਡਾਂਸ ਵਿੱਚ ਬੀ.ਸੀ.ਏ ਭਾਗ-ਤੀਜਾ ਦੀ ਵਿਦਿਆਰਥਣ ਫਰਹਾ, ਲੋਕਗੀਤ ਅਤੇ ਗੀਤ ਮੁਕਾਬਲੇ ਵਿੱਚ 10+1 ਸਾਇੰਸ ਦੀ ਵਿਦਿਆਰਥਣ ਸਿਮਰਨ ਅਤੇ ਬੀ.ਕਾਮ ਭਾਗ – ਪਹਿਲਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਡਾ. ਟੀਨਾ ਸਿੰਘ,ਡਾ. ਜਯੋਤੀ ਸਲੂਜਾ, ਡਾ. ਸੁਖਬੀਰ ਕੌਰ ਅਤੇ ਡਾ. ਕਿਰਨਪਾਲ ਕੌਰ ਨੇ ਕੀਤੀ | ਜੇਤੂ ਵਿਦਿਆਰਥਣਾਂ ਨੂੰ ਡਾ. ਵੰਦਨਾ ਅਤੇ ਡਾ. ਕਰਮਬੀਰ ਸਿੰਘ, ਕਾਲਜ ਪ੍ਰਿੰਸੀਪਲ ਵੱਲੋਂ ਸਨਮਾਨਿਤ ਕੀਤਾ ਗਿਆ | ਸਟੇਜ ਸੰਚਾਲਨ ਪ੍ਰੋਫੈਸਰ ਹਰਪਰਿੰਦਰ ਕੌਰ ਅਤੇ ਕਾਲਜ ਦੀਆਂ ਵਿਦਿਆਰਥਣਾਂ ਖੁਸ਼ੀ ਤੇ ਰਾਜਵੀਰ ਵੱਲੋਂ ਕੀਤਾ ਗਿਆ | ਡਾ.ਵੰਦਨਾ ਨੇ ਧੰਨਵਾਦੀ ਸ਼ਬਦ ਆਖੇ | ਸਭਿਆਚਾਰਕ ਕਮੇਟੀ ਦੇ ਮੈਂਬਰ ਡਾ. ਸਿਮਰ ਪ੍ਰੀਤ, ਪ੍ਰੋ. ਸ਼ਿਵਾਨੀ ਕੌਂਡਲ,ਪ੍ਰੋ. ਤਰਨਜੀਤ ਕੌਰ,ਪ੍ਰੋ.ਬੁਵਨੀਤ ਕੌਰ ਅਤੇ ਪ੍ਰੋ. ਹਰਪਰਿੰਦਰ ਕੌਰ ਨੇ ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਪੂਰਨ ਸਹਿਯੋਗ ਦਿੱਤਾ | ਇਸ ਮੌਕੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਸ਼ਿਰਕਤ ਕੀਤੀ|

