ਰਾਜਨੀਤਕ ਪਾਰਟੀ ਦੂਰਦਰਸ਼ਨ ਤੇ ਅਕਾਸ਼ਵਾਣੀ ‘ਤੇ ਕਰ ਸਕਦੇ ਹਨ ਪ੍ਰਚਾਰ-ਪ੍ਰਸਾਰ- ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ
ਹਰਿਆਣਾ ਵਿਧਾਨਸਭਾ ਚੋਣ ਲਈ ਭਾਰਤ ਚੋਣ ਕਮਿਸ਼ਨ ਨੇ ਕੀਤਾ ਸਮੇਂ ਨਿਰਧਾਰਿਤ
ਕਮਿਸ਼ਨ ਨੇ ਪਿਛਲੇ ਵਿਧਾਨਸਭਾ ਚੋਣ ਵਿਚ ਪਾਰਟੀਆਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਅਲਾਟ ਕੀਤਾ ਸਮੇਂ
ਚੰਡੀਗੜ੍ਹ, 20 ਅਗਸਤ -(ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਹਰਿਆਣਾ ਵਿਧਾਨਸਭਾ ਦੇ ਚੋਣ ਲਈ ਭਾਰਤ ਚੋਣ ਕਮਿਸ਼ਨ ਨੇ ਮਾਨਤਾ ਪ੍ਰਾਪਤ ਕੌਮੀ ਤੇ ਖੇਤਰੀ ਰਾਜਨੀਤਕ ਪਾਰਟੀਆਂ ਲਈ ਦੂਰਦਰਸ਼ਨ ਤੇ ਅਕਾਸ਼ਵਾਣੀ ਦੇ ਖੇਤਰੀ ਕੇਂਦਰਾਂ ਤੋਂ ਚੋਣ ਪ੍ਰਚਾਰ-ਪ੍ਰਸਾਰ ਕਰਨ ਦਾ ਸਮੇਂ ਨਿਰਧਾਰਿਤ ਕੀਤਾ ਹੈ। ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ 6 ਕੌਮੀ ਅਤੇ ਹਰਿਆਣਾ ਦੀ 2 ਖੇਤਰੀ ਰਾਜਨੀਤਕ ਪਾਰਟੀਆਂ ਦੇ ਸਮੇਂ ਦਾ ਅਨਾਟਮੈਂਟ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਕੌਮੀ ਪਾਰਟੀਆਂ ਵਿਚ ਭਾਰਤੀ ਜਨਤਾ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਭਾਰਤੀ ਕੰਮਿਊਨਿਸਟ ਪਾਰਟੀ (ਮਾਰਕਸਵਾਦੀ), ਬਹੁਜਨ ਸਮਾਜ ਪਾਰਟੀ, ਕੌਮੀ ਪੀਪੁਲਸ ਪਾਰਟੀ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਹਨ। ਇਸ ਤੋਂ ਇਲਾਵਾ, ਖੇਤਰੀ ਪਾਰਟੀਆਂ ਵਿਚ ਇੰਡੀਅਨ ਨੈਸ਼ਨਨ ਲੋਕਦਲ ਅਤੇ ਜਨਨਾਇਕ ਜਨਤਾ ਪਾਰਟੀ ਸ਼ਾਮਿਲ ਹੈ।
ਉਨ੍ਹਾਂ ਨੇ ਦਸਿਆ ਕਿ ਕਮਿਸ਼ਨ ਵੱਲੋਂ ਟੈਲੀਵਿਜਨ ਤੇ ਰੇਡਿਓ ਰਾਹੀਂ ਪ੍ਰਚਾਰ-ਪ੍ਰਸਾਰ ਲਈ ਫਰੀ ਵਰਤੋ ਕਰਲ ਦੀ ਮੰਜੂਰੀ 1998 ਦੇ ਆਮ ਚੋਣ ਵਿਚ ਦਿੱਤੀ ਗਈ ਸੀ, ਉਸ ਤੋਂ ਬਾਅਦ ਇਸ ਦੀ ਵਰਤੋ ਸੂਬਿਆਂ ਦੀ ਵਿਧਾਨਸਭਾ /ਆਮ ਚੋਣ ਲਈ ਵਧਾਈ ਗਈ ਸੀ। ਜਨਪ੍ਰਤੀਨਿਧੀ ਐਕਟ, 1951 ਵਿਚ ਚੋਣ ਅਤੇ ਹੋਰ ਸਬੰਧਿਤ ਕਾਨੁੰਨਾਂ (ਸੋਧ) ਐਕਟ, 2003 ਅਤੇ ਉਸ ਦੇ ਤਹਿਤ ਨੋਟੀਫਾਇਡ ਨਿਯਮਾਂ ਦੇ ਸੌਧਾਂ ਦੇ ਨਾਲ, ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਵੱਲੋਂ ਇਲੈਕਟ੍ਰੋਨਿਕ ਮੀਡੀਆ ‘ਤੇ ਪ੍ਰਚਾਰ ਲਈ ਸਮਾਨ ਸਮੇਂ ਸਾਂਝਾਂ ਕਰਨਾ ਵੈਧਾਨਿਕ ਹੋ ਚੁੱਕਾ ਹੈ। ਇਸ ਲਈ, ਕਮਿਸ਼ਨ ਨੇ ਪ੍ਰਸਾਰ ਭਾਰਤੀ ਨਿਗਮ ਰਾਹੀਂ ਇਲੈਕਟ੍ਰੋਨਿਕ ਮੀਡੀਆ ‘ਤੇ ਸਮਾਨ ਸਮੇਂ ਸਾਂਝਾਂ ਕਰਨ ਦੀ ਉਪਰੋਕਤ ਯੋਜਨਾ ਨੂੰ ਹਰਿਆਣਾ ਵਿਧਾਨਸਭਾ ਦੇ ਆਮ ਚੋਣ, 2024 ਵਿਚ ਵਰਤੋ ਕਰਨ ਦੀ ਮੰਜੂਰੀ ਦਿੱਤੀ ਹੈ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਅਕਾਸ਼ਵਾਣੀ ਤੇ ਦੂਰਦਰਸ਼ਨ ‘ਤੇ ਰਾਜਨੀਤਕ ਪਾਰਟੀਆਂ ਨੁੰ ਪ੍ਰਚਾਰ-ਪ੍ਰਸਾਰ ਲਈ ਕੁੱਲ ਸਮੇਂ 720-720 ਮਿੰਟ ਦਾ ਅਲਾਟਮੈਂਟ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਆਕਾਸ਼ਵਾਣੀ ਤੇ ਦੂਰਦਰਸ਼ਨ ‘ਤੇ ਕੌਮੀ ਪਾਰਟੀਆਂ ਵਿਚ ਭਾਰਤੀ ਜਨਤਾ ਪਾਰਟੀ ਦੇ 197 ਮਿੰਟ, ਇੰਡੀਅਨ ਨੈਸ਼ਨਲ ਕਾਂਗਰਸ ਦੇ 162, ਭਾਰਤੀ ਕੰਮਿਊਨਿਸ ਪਾਰਟੀ (ਮਾਰਕਸਵਾਦੀ) 45 ਮਿੰਟ, ਬਹੁਜਨ ਸਮਾਜ ਪਾਰਟੀ 62 ਮਿੰਟ, ਕੌਮੀ ਪੀਪੁਲਸ ਪਾਰਟੀ ਨੂੰ 45 ਮਿੰਟ ਅਤੇ ਆਮ ਆਦਮੀ ਪਾਰਟੀ ਨੁੰ 47 ਮਿੰਟ ਦਾ ਸਲਾਟ ਨਿਰਧਾਰਿਤ ਕੀਤਾ ਗਿਆ ਹੈ। ਇਸ ਤਰ੍ਹਾ, ਖੇਤਰੀ ਪਾਰਟੀਆਂ ਵਿਚ ਇੰਡੀਅਨ ਨੈਸ਼ਨਲ ਲੋਕਦਲ ਨੂੰ 55 ਮਿੰਟ ਅਤੇ ਜਨਨਾਇਕ ਜਨਤਾ ਪਾਰਟੀ ਨੁੰ 107 ਮਿੰਟ ਦਾ ਸਲਾਟ ਮਿਲਿਆ ਹੈ।

