ਆੜਤੀ ਐਸੋਸੀਏਸ਼ਨ ਵੱਲੋਂ ਡੀ.ਐਫ.ਐਸ.ਸੀ ਰੁਪਰੀਤ ਕੌਰ ਦਾ ਨਿੱਘਾ ਸਵਾਗਤ- ਰਿੱਚੀ ਡਕਾਲਾ
ਨਵੀਂ ਅਨਾਜ ਮੰਡੀ ਦੀਆਂ ਮੁਸ਼ਕਿਲਾਂ ਤੋਂ ਕਰਵਾਇਆ ਜਾਣੂ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਨਵੀਂ ਅਨਾਜ ਮੰਡੀ ਪਟਿਆਲਾ ਦੇ ਪ੍ਰਧਾਨ ਰਿਚੀ ਡਕਾਲਾ, ਸਰਪਰਸਤ ਦੇਵੀ ਦਿਆਲ ਗੋਇਲ, ਚੈਅਰਮੈਨ ਮੁਲਖਰਾਜ ਗੁਪਤਾ ਅਤੇ ਹੋਰ ਮੈਂਬਰਾਂ ਵੱਲੋਂ ਪਟਿਆਲਾ ਵਿਖੇ ਪੰਜਾਬ ਸਰਕਾਰ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਡੀ.ਐਫ.ਐਸ.ਸੀ ਮੈਡਮ ਰੁਪਰੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗ ਕੀਤਾ ਗਿਆ। ਇਸ ਦੇ ਨਾਲ ਹੀ ਸਮੂਹ ਮੈਂਬਰਾਂ ਵੱਲੋਂ ਆੜਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ, ਮੰਡੀ ਵਿੱਚ ਸੁਵਿਧਾਵਾਂ ਦੀ ਘਾਟ ਜਿਸ ਵਿੱਚ ਮੁੱਖ ਤੌਰ ਤੇ ਮੰਡੀ ਨੂੰ ਆਉਣ ਵਾਲੀ ਮੁੱਖ ਸੜਕ ਦਾ ਕੰਮ ਮੁਕੰਮਲ ਨਾ ਹੋਣਾ, ਬਾਰਦਾਨੇ ਦੀ ਸੁਚਾਰੂ ਢੰਗ ਨਾਲ ਵੰਡ ਨਾ ਹੋਣੀ ਤੋਂ ਵੀ ਮੈਡਮ ਨੂੰ ਜਾਣੂ ਕਰਵਾਇਆ। ਇਸ ਮੌਕੇ ਮੈਡਮ ਰੁਪਰੀਤ ਕੌਰ ਨੇ ਆੜਤੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਯਕੀਨ ਦਵਾਇਆ ਕਿ ਭਵਿੱਖ ਵਿੱਚ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਆਪ ਨਵੀਂ ਅਨਾਜ਼ ਮੰਡੀ ਵਿੱਚ ਦੌਰਾ ਕਰਕੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰਪੂਰ ਯਤਨ ਕਰਨਗੇ। ਇਸ ਮੌਕੇ ਵਾਈਸ ਪ੍ਰਧਾਨ ਵਿਜੇ ਗਰਗ, ਐਡਵਾਈਜ਼ਰ ਹਰਬੰਸ ਬਾਂਸਲ, ਪੈਟਰਨ ਗੁਰਨਾਮ ਸਿੰਘ ਲਚਕਾਣੀ, ਕੈਸ਼ੀਅਰ ਵਿਕਰਮ ਭਦਵਾਰ, ਜਨਰਲ ਸੈਕਟਰੀ ਰਾਕੇਸ਼ ਸਿੰਗਲਾ ਅਤੇ ਸੈਕਟਰੀ ਰਾਮ ਡਕਾਲਾ ਆਦਿ ਮੈਂਬਰ ਮੌਕੇ ਤੇ ਹਾਜ਼ਰ ਸਨ।

