ਪੰਜਾਬ

ਸਾਕਸ਼ੀ ਮਲਿਕ ਨੂੰ ਹਰਿਆਣਾ ਸਰਕਾਰ ਵੱਲੋਂ ਢਾਈ ਕਰੋੜ ਰੁਪਏ ਦੀ ਰਕਮ ਦਾ ਤੋਹਫਾ

ਰੀਓ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਦਾ ਹਰਿਆਣਾ ਪੁੱਜਣ ‘ਤੇ ਸਵਾਗਤ
ਚੰਡੀਗੜ੍ਹ, 24 ਅਗਸਤ (ਮਧੂਸਾਰ ਬਿਊਰੋ)
ਰੀਓ ਓਲੰਪਿਕ 2016 ਵਿਚ ਦੇਸ਼ ਦੀ ਤਾਂਬਾ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਹਰਿਆਣਾ ਦੀ ਜ਼ਮੀਨ ਉੱਤੇ ਕਦਮ ਰੱਖਿਆ ਤਾਂ ਬਹਾਦੁਰਗੜ੍ਹ ਵਿਚ ਜ਼ੋਰਦਾਰ ਸੁਆਗਤ ਸਮਾਰੋਹ ਹੋਇਆ। ਸਾਕਸ਼ੀ ਮਲਿਕ ਦਾ ਸੁਆਗਤ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਖੁਦ ਬਹਾਦੁਰਗੜ੍ਹ ਪੁੱਜੇ।

ਸਾਕਸ਼ੀ ਦੀ ਜਿੱਤ ਉੱਤੇ ਖੁਸ਼ ਹੋਏ ਮੁੱਖ ਮੰਤਰੀ ਨੇ ਸਾਕਸ਼ੀ ਮਲਿਕ ਨੂੰ ਹਰਿਆਣਾ ਸਰਕਾਰ ਵੱਲੋਂ ਢਾਈ ਕਰੋੜ ਰੁਪਏ ਦੀ ਰਕਮ ਦਾ ਚੈੱਕ ਸਮਾਰੋਹ ਵਿਚ ਦਿੱਤਾ। ਸਾਕਸ਼ੀ ਨੂੰ ਸੂਬੇ ਵਿਚ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੀ ਬ੍ਰਾਂਡ ਅੰਬੈਸੇਡਰ ਬਣਾਉਨ ਦੇ ਨਾਲ ਰਾਜ ਸਰਕਾਰ ਵਿਚ ਕਲਾਸ-2 ਸ਼੍ਰੇਣੀ ਦੀ ਨੌਕਰੀ ਦੀ ਪੇਸ਼ਕਸ਼ ਵੀ ਮੁੱਖ ਮੰਤਰੀ ਨੇ ਕੀਤੀ। ਸਾਕਸ਼ੀ ਦੇ ਕੋਚ ਮਨਦੀਪ ਨੂੰ ਵੀ ਦਸ ਲੱਖ ਰੁਪਏ ਦੀ ਰਕਮ ਮੁੱਖ ਮੰਤਰੀ ਨੇ ਦਿੱਤੀ। ਸਾਕਸ਼ੀ ਨੇ ਕਿਹਾ ਕਿ ਸੂਬੇ ਅਤੇ ਦੇਸ਼ਵਾਸੀ ਆਪਣੇ ਪਿਆਰ ਤੇ ਸਹਿਯੋਗ ਇੰਜ ਹੀ ਬਣਾਏ ਰੱਖਣ ਤਾਂ ਜੋ ਮੈਂ ਦੇਸ਼ ਨੂੰ ਹੋਰ ਤਮਗੇ ਦੇ ਸਕਾਂ।
ਮੁੱਖ ਮੰਤਰੀ ਨੇ ਕਿਹਾ ਕਿ ਸਾਕਸ਼ੀ ਦੇ ਪਿੰਡ ਮੋਖਰਾ ਨੂੰ ਖੇਡ ਨਰਸਰੀ ਤੇ ਸਟੇਡਿਅਮ ਦਾ ਤੋਹਫਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਹੀ ਨਹੀਂ ਸਗੋਂ ਦੁਨਿਆ ਦਾ ਪਹਿਲਾ ਅਜਿਹਾ ਰਾਜ ਹੈ ਜਿੱਥੇ ਓਲੰਪਿਕ ਵਿਚ ਗੋਲਡ ਮੈਡਲ ਜੇਤੂ ਲਈ 6 ਕਰੋੜ ਰੁਪਏ ਦੀ ਰਕਮ ਦਾ ਇਨਾਮ ਰੱਖਿਆ ਹੈ। ਇੰਨੀ ਵੱਧ ਪ੍ਰੋਤਸਾਹਨ ਰਕਮ ਦੁਨਿਆ ਦੇ ਕਿਸੇ ਦੇਸ਼ ਨੇ ਖਿਡਾਰੀਆਂ ਲਈ ਨਹੀਂ ਰੱਖੀ। ਮੁੱਖ ਮੰਤਰੀ ਨੇ ਕਿਹਾ ਸਾਕਸ਼ੀ ਦੀ ਸਫਲਤਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦਾ ਵੀ ਪੂਰਾ ਯਤਨ ਹੈ ਕਿ ਸੂਬੇ ਦੇ ਖੇਡ ਅਤੇ ਖਿਡਾਰੀ ਦੁਨਿਆ ਵਿਚ ਆਪਣੀ ਖਾਸ ਪਛਾਣ ਕਾਇਮ ਕਰਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਖਿਡਾਰੀਆਂ ਨੂੰ ਵੱਧ ਸਹੂਲਤਾਂ ਦੇਣ ਦੇ ਟੀਚੇ ਨਾਲ ਅਨੇਕ ਮਹੱਤਵਕਾਂਗੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਛੇਤੀ ਹੀ 1000 ਕੋਚ ਭਰਤੀ ਕੀਤੇ ਜਾਣਗੇ। ਰਾਜ ਵਿਚ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਖੇਡ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਜਾਵੇਗੀ। ਪ੍ਰਤੀਭਾਵਾਂ ਦੀ ਪਛਾਣ ਕਰ ਕੇ ਸ਼ੁਰੂ ਵਿਚ ਹੀ ਖੇਡਾਂ ਵਿਚ ਮਾਹਿਰ ਕੀਤਾ ਜਾ ਸਕੇ ਇਸ ਲਈ ਪੰਜ ਤੋਂ ਦਸ ਸਾਲ ਤੇ 10 ਤੋਂ 18 ਸਾਲ ਗਰੁੱਪ ਦੇ ਪ੍ਰਤਿਭਾਵਾਨ ਖਿਡਾਰੀਆਂ ਨੂੰ ਨਿਖਾਰਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸੂਬਾ ਖੇਡ ਹੱਬ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ, ਦੇਸ਼ ਤੋਂ ਓਲੰਪਿਕ ਲਈ 119 ਖਿਡਾਰੀਆਂ ਦਾ ਦਲ ਗਿਆ ਸੀ ਜਿਸ ਵਿਚੋਂ ਹਰਿਆਣਾ ਤੋਂ 20 ਖਿਡਾਰੀ ਸਨ। ਸਰਕਾਰ ਦੀ ਨਵੀਂ ਖੇਡ ਨੀਤੀ ਹੌਲੀ ਹੌਲੀ ਹਾਂਪੱਖੀ ਨਤੀਜੇ ਸਾਡੇ ਸਾਹਮਣੇ ਆਉਣਗੇ। ਉਨ੍ਹਾਂ ਦਸਿਆ ਕਿ ਹਰਿਆਣਾ ਸਰਕਾਰ ਦੀ ਨਵੀਂ ਖੇਡ ਨੀਤੀ ਦੇ ਤਹਿਤ ਓਲੰਪਿਕ ਵਿਚ ਸੋਨਾ ਤਮਗਾ ਲਿਆਉਣ ਵਾਲੇ ਖਿਡਾਰੀ ਨੂੰ 6 ਕਰੋੜ ਰੁਪਏ, ਚਾਂਦੀ ਤਮਗਾ ਹਾਸਿਲ ਕਰਨ ਵਾਲੇ ਖਿਡਾਰੀ ਨੂੰ 4 ਕਰੋੜ ਰੁਪਏ ਅਤੇ ਤਾਂਬਾ ਤਮਗਾ ਜੇਤੂ ਨੂੰ 2.5 ਕਰੋੜ ਰੁਪਏ ਦੀ ਰਕਮ ਦਿੱਤੇ ਜਾਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਰੱਖੜੀ ਦੇ ਦਿੰਨ ਸਾਕਸ਼ੀ ਅਤੇ ਪੀ.ਵੀ ਸਿੰਧੂ ਨੇ ਦੇਸ਼ ਦਾ ਮਾਣ ਵਧਾ ਕੇ ਭਾਰਤ ਨੂੰ ਅਨਮੋਲ ਤੋਹਫਾ ਦਿੱਤਾ ਹੈ।
ਸਾਕਸ਼ੀ ਮਲਿਕ ਦੇ ਸੁਆਗਤ ਸਮਾਰੋਹ ਵਿਚ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ, ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ, ਸਹਿਕਾਰਤਾ ਰਾਜ ਮੰਤਰੀ ਮਨੀ²ਸ਼ ਗ੍ਰੋਵਰ, ਖੇਡ ਵਿਭਾਗ ਦੇ ਡਾਇਰੈਕਟਰ ਜਨਰਲ ਜਗਦੀਪ ਸਿੰਘ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *