ਹੈਲਥ ਅਵੇਅਰਨੈਸ ਸੁਸਾਇਟੀ ਬਾਰਾਦਰੀ ਗਾਰਡਨਜ਼ ਰਜਿ: ਨੇ ਡਾ. ਜੀ.ਐਸ. ਆਨੰਦ ਦੀ ਰਹਿਨੁਮਾਈ ਹੇਠ ਤਿੰਨ ਰੋਜ਼ਾ ਯੋਗਾ ਕੈਂਪ ਲਗਾਇਆ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹੈਲਥ ਅਵੇਅਰਨੈਸ ਸੁਸਾਇਟੀ ਨੇ ਤਿੰਨ ਰੋਜ਼ਾ ਕੈਂਪ ਦਾ ਮਿਤੀ 24—10—2024 ਨੂੰ ਆਗਾਜ ਕੀਤਾ ਗਿਆ। ਇਸ ਦਿਨ ਮੁੱਖ ਮਹਿਮਾਨ ਡਾ. ਕਰਾਂਤੀ ਗਰਗ ਐਸੋਸੀਏਟਡ ਪੋ੍ਰਫੈਸਰ ਟੀ.ਬੀ. ਹਸਪਤਾਲ ਨੇ ਜ਼ੋਤੀ ਪ੍ਰਚੰਡ ਕੀਤੀ। ਜ਼ੋਤੀ ਪ੍ਰਚੰਡ ਸਮੇਂ ਜ਼ਸਵੰਤ ਸਿੰਘ ਕੌਲੀ ਪ੍ਰਧਾਨ, ਤਾਰਾ ਸਿੰਘ ਭਮਰਾ ਜਨਰਲ ਸਕੱਤਰ, ਹਰੀ ਚੰਦ ਬਾਂਸਲ, ਰਣਜੀਤ ਕੌਰ, ਬੱਬੂ ਬਾਵਾ, ਓਮ ਪ੍ਰਕਾਸ਼ ਯੋਗਾ ਟੀਚਰ ਅਤੇ ਅਸ਼ੋਕ ਰਾਣਾ ਯੋਗਾਚਾਰੀਆ, ਇੰਦਰ ਮੋਹਨ ਬਜਾਜ ਆਦਿ ਹਾਜਰ ਸਨ। ਲਗਭਗ 50 ਯੋਗ ਸਾਧਿਕਾ ਨੇ ਲਾਭ ਉਠਾਇਆ। ਮਿਤੀ 25—10—2024 ਨੂੰ ਲਗਭਗ 76 ਯੋਗ ਸਾਧਿਕਾ ਨੇ ਲਾਭ ਉਠਾਇਆ। ਮਿਤੀ 26—10—2024 ਨੂੰ ਤੀਸਰੇ ਦਿਨ ਵਿਸ਼ੇਸ਼ ਮਹਿਮਾਨ ਤੌਰ ਤੇ ਡਾ. ਰਜਤ ਉਬਰਾਏ ਕਮਿਸ਼ਨਰ ਨਗਰ ਨਿਗਮ ਅਤੇ ਜੁਆਇੰਟ ਕਮਿਸ਼ਨਰ ਦੀਪਜੋਤ ਕੌਰ ਅਤੇ ਨਗਰ ਨਿਗਮ ਟੀਮ ਨੇ ਸ਼ਿਰਕਤ ਕੀਤੀ। ਇਸ ਸਮੇਂ ਪ੍ਰਧਾਨ ਜ਼ਸਵੰਤ ਸਿੰਘ ਕੌਲੀ ਨੇ ਸੰਸਥਾ ਦੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਕਿ ਮਿਤੀ 15—09—2024 ਤੋਂ 2 ਅਕਤੂਬਰ ਤੱਕ ਸੰਸਥਾ ਦੇ ਆਹੁਦੇਦਾਰਾਂ ਅਤੇ ਸੈਰ ਪ੍ਰੇਮੀਆਂ ਨੇ ਲਗਾਤਾਰ 17 ਦਿਨ ਸਵੱਛ ਅਭਿਆਨ ਤੇ ਬਾਰਾਦਰੀ ਦੀ ਸਫਾਈ ਕੀਤੀ। ਜਿਸ ਵਿੱਚ ਜਨਹਿੱਤ ਸਮਿਤੀ ਰਜਿ: ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਸਹਿਯੋਗ ਦਿੱਤਾ। ਸਵੱਛ ਅਭਿਆਨ ਤਹਿਤ ਡਾ. ਸੰਦੀਪ ਗਰੇਵਾਲ ਡਿਪਟੀ ਡਾਇਰੈਕਟਰ ਨੇ ਇਸ ਦਾ 15—09—2024 ਨੰੂੰ ਆਗਾਜ ਕੀਤਾ ਅਤੇ ਸਾਰਾ ਸਮਾਂ ਸਫਾਈ ਅਭਿਆਨ ਤਹਿਤ ਜੁਟੇ ਰਹੇ। ਡਾ. ਰਜਤ ਉੁਬਰਾਏ ਕਮਿਸ਼ਨਰ ਸਾਹਿਬ ਨੇ ਤਿੰਨ ਰੋਜਾ ਕੈਂਪ ਦੀ ਸੰਪਨਤਾ ਤੇ ਸੰਸਥਾ ਦੇ ਆਹੁਦੇਦਾਰਾਂ ਦੀ ਕੀਤੀ ਮਿਹਤਨ ਤੇ ਖੁਸ਼ੀ ਪ੍ਰਗਟਾਈ ਅਤੇ ਇਸ ਨੂੰ ਹੋਰ ਵਧੇਰੇ (ਸਵੱਛ ਅਭਿਆਨ) ਨਿਖਾਰਨ ਤੇ ਜ਼ੋਰ ਦਿੱਤਾ।
ਮੁੱਖ ਮਹਿਮਾਨ ਡਾ. ਕ੍ਰਾਂਤੀ ਗਰਗ ਐਸੋਸੀਏਟ ਪ੍ਰੋਫੈਸਰ ਨੇ ਸੰਸਥਾ ਦੇ ਉਪਰਾਲੇ ਲੋਕ ਹਿੱਤ ਸਿਹਤ ਸਬੰਧੀ ਜਾਗਰੂਕਤਾ ਤੇ ਕੈਂਪ ਲਗਾਉਣ ਦੀ ਸਰਾਹਨਾ ਕੀਤੀ ਸੰਦੀਪ ਗਰੇਵਾਲ ਗੈਸਟ ਆਫ ਆਨਰ ਲਗਾਤਾਰ ਇਸ ਸੰਸਥਾ ਦੀ ਮਜਬੂਤੀ ਲਈ ਪ੍ਰੇਰਿਤ ਕਰਦੇ ਰਹੇ। ਗਰੇਵਾਲ ਸਾਹਿਬ ਬਾਰਾਦਰੀ ਦੀ ਖੂਬਸੂਰਤੀ ਲਈ ਹਰ ਵਕਤ ਯਤਨਸ਼ੀਲ ਰਹਿੰਦੇ ਹਨ। ਚੀਫ ਕੋਚ ਸੀ.ਕੇ. ਮਿਸ਼ਰਾ ਆਪਣੀ ਟੀਮ ਨਾਲ ਆਏ ਜਿਹਨਾ ਦੇ ਸਿਹਤ ਉਨਤ ਕਰਨ ਲਈ ਯੋਗਾ ਕਲਾ ਟਿਪਸ ਦੇ ਪ੍ਰਗਟਾਵੇ ਕੀਤੇ। ਇਥੇ ਇਹ ਦਸਣਾ ਯੋਗ ਹੋਵੇਗਾ ਕਿ ਸੀ.ਕੇ. ਮਿਸ਼ਰਾ ਜੀ ਅਤੇ ਸਵ: ਐਸ.ਕੇ.ਆਹਲੂਵਾਲੀਆ ਆਈ.ਏ.ਐਸ. ਨੇ 2—10—2015 ਤੋਂ ਯੋਗਾ ਕਲਾਸ ਦਾ ਆਰੰਭ ਕਰਾਇਆ ਸੀ ਜ਼ੋ ਕਿ ਅੱਜ ਤੱਕ ਨਿਰੰਤਰ ਜਾਰੀ ਹੈ। ਇਹ ਤਿੰਨ ਰੋਜਾ ਕੈਂਪ ਡਾ. ਜੀ.ਐਸ. ਆਨੰਦ ਐਡਵਾਈਜਰ ਹੈਲਥ ਅਵੇਅਰਨੈਸ ਸੁਸਾਇਟੀ ਦੀ ਰਹਿਨੁਮਾਈ ਹੇਠ ਆਰੰਭ ਕੀਤਾ ਗਿਆ ਸੀ ਜ਼ੋ ਕਿ ਸਫਲਤਾ ਪੂਰਵਕ ਸੰਪਨ ਹੋਇਆ। ਉਹਨਾਂ ਨੇ ਸੰਸਥਾ ਦੇ ਆਹੁਦੇਦਾਰਾਂ ਦੇ ਨਾਮ ਲੈ ਕੇ ਉਹਨਾਂ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਸਹਿਯੋਗ ਵੀ ਦਿੱਤਾ। ਉਹਨਾਂ ਦੀ ਅਜਿਹੀ ਸੋਚ ਤੇ ਸਾਰੇ ਯੋਗ ਸਾਧਿਕਾਂ ਨੇ ਤਾਲੀਆ ਵਜਾ ਕੇ ਉਹਨਾਂ ਦਾ ਸਤਿਕਾਰ ਕੀਤਾ। ਇਸ ਸਮੇਂ ਡਾ. ਸਵਰਨ ਸਿੰਘ ਮਾਨ ਪੂਰਵ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਇਸ ਸੰਸਥਾ ਨੂੰ ਯੋਗਾ ਕਰਾਉਣ ਦੀ ਇਜਾਜਤ ਦਿੱਤੀ ਜ਼ੋ ਕਿ ਨਿਰੰਤਰ ਜਾਰੀ ਹੈ। ਬਾਗਬਾਨੀ ਵਿੱਚ ਭੰਗੜਾ, ਗਿੱਧਾ ਸਿਖਾਉਣ ਦੀ ਇਜਾਜਤ ਡਾ. ਸੰਦੀਪ ਗਰੇਵਾਲ ਜੀ ਨੇ ਦਿੱਤੀ। ਜ਼ੋ ਉਰਵਿੰਦਰ ਕੋਰ ਕੋਚ ਦੇ ਤੌਰ ਤੇ ਸੇਵਾ ਨਿਭਾਈ ਗਈ। ਤਿੰਨ ਰੋਜਾ ਯੋਗਾ ਕੈਂਪ ਦੀ ਸੰਪਨਤਾ ਤੇ ਪੂਰਨ ਸਵਾਮੀ, ਜੱਗੀ ਹਰਿਆਵਲ, ਉੱਘੀ ਗਾਇਕਾ ਅਰਵਿੰਦਰ ਕੌਰ, ਦਰਸ਼ਨਾਂ ਗੋਗੀ, ਹੈਪੀ ਵਰਮਾ, ਰਾਜਿੰਦਰ ਅੱਜੀ ਫਿਟਨੈਸ ਕਲੱਬ, ਜਗਪ੍ਰੀਤ ਸਿੰਘ, ਸੇਠੀ ਪੱਤਰਕਾਰ, ਜ਼ਸਵਿੰਦਰ ਕੌਰ ਆਦਿ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਜਿਹਨਾ ਨੇ 17 ਦਿਨ ਲਗਾਤਾਰ ਬਾਰਾਂਦਰੀ ਵਿੱਚ ਸਫਾਈ ਸੇਵਕਾ ਦੇ ਤੌਰ ਤੇ ਭੂਮਿਕਾ ਨਿਭਾਈ। ਇਸ ਸਮਾਗਮ ਦੀ ਸੰਪੂਰਨਤਾ ਲਈ ਐਡਵੋਕੇਟ ਜਗਮੋਹਨ ਸਿੰਘ ਸੈਣੀ ਐਡਵਾਈਜਰ ਹੈਲਥ ਅਵੇਅਰਨੈਸ ਸੁਸਾਇਟੀ ਅਸ਼ੋਕ ਮਲਹੋਤਰਾ ਸੈਰ ਪ੍ਰੇਮੀ ਦੀ ਮੁੱਖ ਭੂਮਿਕਾ ਰਹੀ ਹੈ। ਸਾਰਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

