ਪੰਜਾਬ

ਪੰਜਾਬ ਦੀਆਂ ਬੀੜਾਂ ‘ਚ ਅਵਾਰਾ ਪਸ਼ੂਆਂ ਲਈ ਪ੍ਰਬੰਧ ਕੀਤੇ ਜਾਣਗੇ: ਰੱਖੜਾ

ਕੈਬਿਨਟ ਮੰਤਰੀ ਰੱਖੜਾ ਨੇ ਪਿੰਡਾਂ ਵਿਚ ਗਲੀਆਂ, ਨਾਲੀਆਂ, ਚੌਂਕ ਅਤੇ ਸੜਕਾਂ ਦੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ
ਬਸਤੀ ਬੰਮਣਾ, ਬੰਮਣਾ,ਗਾਜੇਵਾਸ , ਫ਼ਤਿਹਗੜ੍ਹ ਛੰਨਾ, ਤਲਵੰਡੀ ਮਲਿਕ, ਖਤਰੀਵਾਲ , ਆਲਮਪੁਰ, ਵਾਲਾਮਗੜ੍ਹ, ਰੇਤਗੜ੍ਹ, ਚੱਕ ਅੰਮ੍ਰਿਤਸਰ ਅਤੇ ਸਾਧੂ ਗੜ੍ਹ ਵਿਖੇ ਕੀਤੇ ਸੰਗਤ ਦਰਸ਼ਨ
ਸਮਾਣਾ (ਪਟਿਆਲਾ); 26 ਅਗਸਤ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਅੱਜ ਸਮਾਣਾ ਵਿਧਾਨ ਸਭਾ ਹਲਕੇ ਦੇ ਪਿੰਡ ਬਸਤੀ ਬੰਮਣਾ, ਬੰਮਣਾ, ਗਾਜੇਵਾਸ, ਫ਼ਤਿਹਗੜ੍ਹ ਛੰਨਾ, ਤਲਵੰਡੀ ਮਲਿਕ, ਖਤਰੀਵਾਲ , ਆਲਮਪੁਰ, ਬਾਲਮਗੜ੍ਹ, ਰੇਤਗੜ੍ਹ, ਚੱਕ ਅੰਮ੍ਰਿਤਸਰ ਅਤੇ ਸਾਧੂ ਗੜ੍ਹ ਵਿਖੇ ਕੀਤੇ ਸੰਗਤ ਦਰਸ਼ਨ ਕੀਤੇ।

ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਉੱਤੇ ਹੀ ਹੱਲ ਕੀਤਾ ਅਤੇ ਕੁੱਝ ਮਾਮਲਿਆਂ ਵਿਚ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲ਼ੋਂ ਗਊਆਂ ਅਤੇ ਹੋਰ ਆਵਾਰਾ ਪਸ਼ੂਆਂ ਲਈ ਗਊਸ਼ਾਲਾਵਾਂ ਬਣਾਈਆਂ ਜਾ ਰਹੀਆਂ ਹਨ ਪਰ ਜਿਸ ਮਿਕਦਾਰ ਵਿਚ ਆਵਾਰਾ ਪਸ਼ੂਆਂ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਦੀ ਸਾਂਝ ਸੰਭਾਲ ਕਰਨੀ ਕਾਫੀ ਮੁਸ਼ਕਿਲ ਹੈ। ਕੈਬਿਨਟ ਮੰਤਰੀ ਨੇ ਸੁਝਾਅ ਦਿੱਤਾ ਕਿ ਪੰਜਾਬ ਦੀਆਂ ਬੀੜਾਂ ਦੇ ਆਲ਼ੇ ਦੁਆਲੇ ਤਾਰ ਬੰਦੀ ਕਰ ਕੇ ਆਵਾਰਾ ਪਸ਼ੂਆਂ ਨੂੰ ਇਨ੍ਹਾਂ ਬੀੜਾਂ ਵਿਚ ਛੱਡ ਦਿੱਤਾ ਜਾਵੇ। ਪਸ਼ੂਆਂ ਲਈ ਚਾਰੇ ਅਤੇ ਪਾਣੀ ਦੇ ਪ੍ਰਬੰਧ ਸਰਕਾਰ ਵਲ਼ੋਂ ਕੀਤੇ ਜਾਣਗੇ। ਸ. ਰੱਖੜਾ ਨੇ ਕਿਹਾ ਕਿ ਇਸ ਨਾਲ ਸਾਡੀਆਂ ਫ਼ਸਲਾਂ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇਗਾ, ਸੜਕਾਂ ਉੱਤੇ ਹਾਦਸੇ ਘੱਟ ਹੋਣਗੇ ਅਤੇ ਗਊ ਦਾ ਨਿਰਾਦਰ ਵੀ ਨਹੀਂ ਹੋਵੇਗਾ।
ਇਸ ਮੌਕੇ ਕੈਬਿਨਟ ਮੰਤਰੀ ਰੱਖੜਾ ਨੇ ਪਿੰਡਾਂ ਵਿਚ ਗਲੀਆਂ, ਨਾਲੀਆਂ, ਚੌਂਕ ਅਤੇ ਸੜਕਾਂ ਦੇ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਅਤੇ ਕੁੱਝ ਕੰਮਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਲੋੜ ਮੁਤਾਬਿਕ ਪਿੰਡ ਵਾਸੀਆਂ ਦੀ ਮੰਗ ਉੱਤੇ ਗਰਾਂਟਾਂ ਵੀ ਵੰਡੀਆਂ। ਸੰਗਤ ਦਰਸ਼ਨ ਦੌਰਾਨ ਮੌਜੂਦ ਲੋਕਾਂ ਨੂੰ ਉਨ੍ਹਾਂ ਨੇ ਪੰਜਾਬ ਸਰਕਾਰ ਵਲ਼ੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਿਹੜੇ ਲੋਕੀ ਛੇਤੀ ਤੋਂ ਛੇਤੀ ਫਾਰਮ ਭਰ ਕੇ ਆਪਣੀ ਕਾਪੀ ਬਣਵਾਉਣਗੇ ਉਨ੍ਹਾਂ ਨੂੰ ਛੇਤੀ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
ਸ. ਰੱਖੜਾ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਪਰਿਵਾਰ ਦੀ ਭਲਾਈ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਮੁਫ਼ਤ ਇਲਾਜ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਹੈ ਤਾਂ ਸਿੱਖਿਆ ਖੇਤਰ ‘ਚ ਵਜ਼ੀਫ਼ੇ ਅਤੇ ਸਾਈਕਲਾਂ ਵੰਡੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਟਾ ਦਾਲ ਯੋਜਨਾ ਅਤੇ ਪੈਨਸ਼ਨਾਂ ਵੀ ਦਿੱਤੀਆਂ ਜਾ ਰਹੀਆਂ ਹਨ ।
ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਦਾਨੀਪੁਰ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਪੰਜਰਥ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਸ. ਅਮਰਜੀਤ ਸਿੰਘ ਟੋਡਰਪੁਰ, ਸਰਕਲ ਜਥੇਦਾਰ ਜਸਬੀਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਗੁਲਾਬ ਸਿੰਘ, ਰਾਜਲਾ ਪਿੰਡ ਦੇ ਸਰਪੰਚ ਸ. ਕਸ਼ਮੀਰ ਸਿੰਘ ਰਾਜਲਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਬਾਮਣਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ ਅਤੇ ਪਿੰਡਾਂ ਦੇ ਸਰਪੰਚ, ਪੰਚ, ਬਲਾਕ ਸਮਿਤੀਆਂ ਦੇ ਮੈਂਬਰ ਅਤੇ ਪਿੰਡਾਂ ਦੇ ਪਤਵੰਤੇ ਸੱਜਣ ਮੌਜੂਦ ਸਨ।
ਜ਼ਿਲ੍ਹਾ ਪ੍ਰਸ਼ਾਸਨ ਵਲ਼ੋਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਸ੍ਰੀ ਗਗਨਦੀਪ ਸਿੰਘ ਵਿਰਕ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਸ੍ਰੀ ਵਰਿੰਦਰ ਸਿੰਘ ਬੈਂਸ, ਸਹਾਇਕ ਖ਼ੁਰਾਕ ਅਤੇ ਸਪਲਾਈ ਅਧਿਕਾਰੀ ਸ੍ਰੀਮਤੀ ਮਧੂ ਬਾਲਾ, ਸਹਾਇਕ ਲੇਬਰ ਕਮਿਸ਼ਨਰ ਸ੍ਰੀ ਜੇ ਪੀ ਸਿੰਘ, ਐਸ.ਡੀ.ਐਮ ਸਮਾਣਾ ਸ੍ਰੀ ਅਮਰੇਸ਼ਵਰ ਸਿੰਘ, ਡੀ ਐਸ ਪੀ ਸ੍ਰੀ ਰਾਜੇਸ਼ ਛਿੱਬਰ, ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *