ਪਟਿਆਲਾ

ਜਸ਼ਨਜੀਤ ਸਿੰਘ ਬੰਨੀ ਪੁਲਿਸ ਵਿਭਾਗ ਦੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਨਾਮਜ਼ਦ

ਪ੍ਰਸ਼ਾਸਨ ਨੂੰ ਸਹੀ ਦਿਸ਼ਾ ‘ਚ ਕੰਮ ਕਰਨਾ ਹੋਵੇਗਾ ਆਸਾਨ : ਅਜੇ ਥਾਪਰ
ਪਟਿਆਲਾ 1 ਸਤੰਬਰ (ਕੰਵਰ ਬੇਦੀਹ/ਮਧੂਸਾਰ ਬਿਊਰੋ)
ਪੀਐਸਐਸਆਈਈਸੀ ਦੇ ਡਾਇਰੈਕਟਰ ਇੰਜ. ਅਜੇ ਥਾਪਰ ਦੇ ਯਤਨਾਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਯੂਥ ਅਕਾਲੀ ਦੇ ਵਰਕਰ ਜਸ਼ਨਜੀਤ ਸਿੰਘ ਬੰਨੀ ਨੂੰ ਪੁਲਿਸ ਵਿਭਾਗ ਦੀ ਐਡਵਾਈਜ਼ਰੀ ਕਮੇਟੀ ਵਿਚ ਮੈਂਬਰ ਨਾਮਜ਼ਦ ਕੀਤਾ ਗਿਆ।

ਜਸ਼ਨਜੀਤ ਸਿੰਘ ਬੰਨੀ ਨੇ ਐਡਵਾਈਜ਼ਰੀ ਕਮੇਟੀ ‘ਚ ਮੈਂਬਰ ਸ਼ਾਮਲ ਹੋਣ ‘ਤੇ ਇੰਜ. ਅਜੇ ਥਾਪਰ ਤੋਂ ਥਾਪੜਾ ਲਿਆ। ਇਸ ਮੌਕੇ ਸਿਰੋਪਾਓ ਨਾਲ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਬੰਨੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਅਤੇ ਭਵਿੱਖ ‘ਚ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਪੁਲਿਸ ਵਿਭਾਗ ਦੀ ਐਡਵਾਈਜ਼ਰੀ ਕਮੇਟੀ ‘ਚ ਹਮੇਸ਼ਾ ਚੰਗੇ ਸੁਝਾਅ ਪ੍ਰਸ਼ਾਸਨ ਅੱਗੇ ਰੱਖੇ ਜਾਣਗੇ ਤਾਂ ਜੋ ਲੋਕ ਹਿੱਤ ਅਤੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਸਕਣ।
ਇਸ ਦੌਰਾਨ ਇੰਜ. ਅਜੇ ਥਾਪਰ ਨੇ ਕਿਹਾ ਕਿ ਨੌਜਵਾਨਾਂ ਦੀ ਪੁਲਿਸ ਵਿਭਾਗ ‘ਚ ਨਿਯੁਕਤੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਸਹੀ ਦਿਸ਼ਾ ‘ਚ ਕੰਮ ਕਰ ਸਕਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਉਨ੍ਹਾਂ ਦੀ ਸੇਵਾਵਾਂ ਨੂੰ ਵੇਖਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਜਸ਼ਨਜੀਤ ਸਿੰਘ ਬੰਨੀ ਨੂੰ ਪੁਲਿਸ ਵਿਭਾਗ ਦੀ ਐਡਵਾਈਜ਼ਰੀ ਕਮੇਟੀ ਲਈ ਚੁਣਿਆ ਗਿਆ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਨਿਖਾਰਨ ਅਤੇ ਲੋਕਾਂ ਤੱਕ ਪਹੁੰਚ ਕਰਨ ਲਈ ਮੈਂਬਰਾਂ ਦੀ ਨਿਯੁਕਤੀ ਸਹਾਈ ਸਿੱਧ ਹੋਵੇਗੀ। ਇਸ ਮੌਕੇ ਪੁਸ਼ਪਿੰਦਰ ਸਿੰਘ ਪੂਸ਼ੀ ਅਤੇ ਛੀਲਾ ਝਿੱਲ ਤੇ ਹੋਰ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *