ਪਟਿਆਲਾ

25-26 ਜਨਵਰੀ 2026 ਨੂੰ ਜਿਲਾ ਪੱਧਰ ਤੇ ਭੁੱਖ ਹੜਤਾਲਾਂ/ਰੈਲੀਆਂ ਕਰਕੇ ਕੌਮੀਂ ਝੰਡਾ ਲਹਿਰਾਉਣ ਆਏ ਮੰਤਰੀ ਸਾਹਿਬਾਨਾਂ ਨੂੰ ਦਿੱਤੇ ਜਾਣ ਗੇ ਮੰਗਾਂ ਦੇ ਯਾਦ ਪੱਤਰ

ਪਟਿਆਲਾ 16 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਯੂਨੀਅਨ ਦਫਤਰ ਪਟਿਆਲਾ ਵਿਖੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਸੂਬਾਈ ਕਾਜਕਾਰਨੀ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੁਲਾਜਮ ਤੇ ਪੈਨਸ਼ਨਰ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖੀ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਫੈਂਸਲਾ ਕੀਤਾ ਕਿ 17 ਤੇ 19 ਦਸੰਬਰ ਨੂੰ ਪਟਿਆਲਾ ਵਿਖੇ ਵੱਖੋਂ ਵੱਖ ਵਾਰਡਾਂ ਵਿੱਚ ਵਹੀਕਲ ਰੋਸ ਮਾਰਚ ਕੀਤੇ ਜਾਣਗੇ 25-26 ਜਨਵਰੀ 2025 ਨੂੰ ਜਿਲਾ ਸਦਰ ਮੁਕਾਮਾਂ ਤੇ ਭੁੱਖ ਹੜਤਾਲਾਂ/ਰੈਲੀਆਂ ਕਰਕੇ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਆਏ ਮੰਤਰੀ ਸਹਿਬਾਨਾਂ ਨੂੰ ਦਰਜਾਚਾਰ,ਕੱਚੇ,ਠੇਕਾ ਅਤੇ ਆਊਟ ਸੋਰਸ਼ ਮੁਲਾਜਮਾਂ/ਪੈਨਸ਼ਨਰਾਂ ਦੀਆਂ ਲੰਮੇਂ ਸਮੇਂ ਤੋਂ ਲਟਕ ਅਵਸਥਾ ਵਿੱਚ ਪਈ ਮੰਗਾਂ ਦੇ ਯਾਦ ਪੱਤਰ ਦਿੱਤੇ ਜਾਣਗੇ।

2)ਜਿਨਾਂ ਜਿਲਿਆਂ ਦੀਆਂ ਚੋਣਾਂ ਡੀਊ ਹਨ ਜਨਵਰੀ/ਫਰਵਰੀ ਵਿੱਚ ਕਰਵਾਈਆਂ ਜਾਣਗੀਆਂ। 3)ਫੈਂਸਲਾ ਕੀਤਾ ਕਿ ਹਰ ਸਾਲ ਦੀ ਤਰਾਂ ਯੂਨੀਅਨ ਵੱਲੋਂ ਸਾਲ 2025 ਦਾ ਵੱਡਾ ਕਲੰਡਰ /ਛੋਟਾ ਕਲੰਡਰ ਸਮੇਤ ਮੈਂਬਰਸਿੱਪ ਦਸੰਬਰ ਮਹੀਨੇ ਦੇ ਅਖੀਰ ਵਿੱਚ ਜਾਰੀ ਕੀਤਾ ਜਾਵੇਗਾ। 4)ਵੱਖੋ ਵੱਖ ਵਿਭਾਗਾਂ ਦੇ ਹੈਡ ਆਫਿਸਾਂ ਅੱਗੇ ਪੈਡਿੰਗ ਮੰਗਾਂ ਸਬੰਧੀ ਮੋਹਾਲੀ ਵਿਖੇ ਜਨਵਰੀ ਵਿੱਚ ਨੁਮਾਇੰਦਾ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਇਹਨਾਂ ਫੈਸਲਿਆਂ ਨੂੰ ਲਾਗੂ ਕਰਨ ਸਬੰਧੀ ਹਰ ਜਿਲਾ ਹੁਣੇ ਤੋਂ ਤਿਆਰੀ ਕਰੇਗਾ। ਕਲੰਡਰ ਦੇ ਅਡਵਾਸ ਪੈਸੇ ਅਤੇ ਜਿਲੇ ਦੀਆਂ 2 ਫੋਟੋਆਂ ਵੀ ਚੰਦਨ ਸਿੰਘ ਖਜਾਨਚੀ ਕੋਲ ਜਲਦੀ ਭੇਜੇ ਜਾਣ।

Leave a Reply

Your email address will not be published. Required fields are marked *