ਪੰਜਾਬਪਟਿਆਲਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਗ੍ਰੋਹ ( ਸੁਖਬੀਰ ਧੜੇ) ਖਿਲਾਫ ਖਾਲਸਾ ਪੰਥ ਨੂੰ ਲਾਮਬੰਦ ਕਰਾਂਗੇ

ਪਟਿਆਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਸੁਝਾਂਵਾ ਲਈ ਬੁਲਾਈ ਅਹਿਮ ਬੈਠਕ

ਪਟਿਆਲਾ 8 ਜਨਵਰੀ: (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਖਾਲਸਾ ਪੰਥ ਅਤੇ ਅਕਾਲੀ ਲੀਡਰਸ਼ਿਪ ਸਾਹਮਣੇ ਖੜੀਆਂ ਚੁਣੌਤੀਆਂ ਨੂੰ ਲੈਕੇ ਅਹਿਮ ਮੀਟਿੰਗ ਪਟਿਆਲਾ ਰੱਖੜਾ ਫਾਰਮ ਵਿਖੇ ਕੀਤੀ। ਇਸ ਮੀਟਿੰਗ ਵਿੱਚ ਲੰਘੀ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋ ਹੋਏ ਹੁਕਮਨਾਮੇ ਦੀ ਪਾਲਣਾ ਤੋ ਭੱਜਣ ਵਾਲੇ ਸੁਖਬੀਰ ਧੜੇ ਨੂੰ ਖਾਲਸਾ ਪੰਥ ਦੀ ਕਚਹਿਰੀ ਵਿੱਚ ਭਗੌੜਾ ਗ੍ਰੋਹ ਕਰਾਰ ਦਾ ਮਤਾ ਪਾਸ ਕੀਤਾ ਗਿਆ । ਮੀਟਿੰਗ ਦੀ ਅਗਵਾਈ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਰਦਿਆਂ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ, ਅੱਜ ਲੜਾਈ ਸਿਆਸੀ ਨਹੀਂ ਰਹਿ ਗਈ ਸਗੋ ਖਾਲਸਾ ਪੰਥ ਦੀ ਕਚਹਿਰੀ ਵਿੱਚ ਦੋ ਧਿਰਾਂ ਹਨ, ਜਿਸ ਵਿੱਚ ਇੱਕ ਧਿਰ ਉਹ ਹੈ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੂੰ ਹੈ ਜਦੋਂ ਕਿ ਦੂਜੀ ਧਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਨਾ ਸਿਰਫ ਭਗੌੜਾ ਹੋਈ ਹੈ ਸਗੋ ਉਸ ਧਿਰ ਨੇ ਵਿਅਕਤੀ ਵਿਸ਼ੇਸ਼ ਦੇ ਹੁਕਮਾਂ ਤੇ ਟਕਰਾਅ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ, ਸੰਗਤ ਨੇ ਹੁਣ ਫੈਸਲਾ ਕਰਨਾ ਹੈ ਕਿ ਉਹ ਭਗੌੜਾ ਹੋ ਚੁੱਕੀ ਲੀਡਰਸ਼ਿਪ ਨੂੰ ਕਿਵੇਂ ਸਬਕ ਸਿਖਾਉਣਾ ਹੈ।

ਬੀਬੀ ਜਗੀਰ ਕੌਰ ਨੇ ਅਸੀ ਹਮੇਸ਼ਾ ਸੁਧਾਰ ਦੇ ਹਾਮੀ ਰਹੇ ਹਾਂ। ਅਸੀ ਹਮੇਸ਼ਾ ਉਹਨਾਂ ਫੈਸਲਿਆਂ ਦਾ ਵਿਰੋਧ ਕੀਤਾ ਹੈ ਜਿਹੜੇ ਫੈਸਲੇ ਪੰਥ ਅਤੇ ਪੰਜਾਬ ਵਿਰੋਧੀ ਹੋਣ। ਬੀਬੀ ਜਗੀਰ ਕੌਰ ਨੇ ਕਿਹਾ ਅਸੀ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੇ ਹਾਂ, ਜਿਹੜਾ ਆਦੇਸ਼ ਸੁਧਾਰ ਲਹਿਰ ਨੂੰ ਲੈਕੇ ਹੋਇਆ ਸੀ,ਅਸੀ ਉਸ ਤੇ ਫੈਸਲਾ ਕਰਕੇ ਸੰਗਤ ਨੂੰ ਦੱਸ ਚੁੱਕੇ ਹਾਂ, ਪਰ ਸਾਡੇ ਕੁਝ ਸਾਥੀ ਆਪਣੀ ਖੋਹੀ ਹੋਈ ਸਿਆਸਤ ਨੂੰ ਬਚਾਉਣ ਲਈ ਅਕਾਲ ਤਖ਼ਤ ਤੋਂ ਹੋਏ ਹੁਕਮਨਾਮਿਆਂ ਨੂੰ ਚੁਣੌਤੀ ਦੇ ਰਹੇ ਹਨ, ਜਿਹੜਾ ਕਿ ਬੜਾ ਮੰਦਭਾਗਾ ਹੈ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਨੂੰ ਸਭ ਨੂੰ ਆ ਰਹੀ ਐਸਜੀਪੀਸੀ ਚੋਣਾ ਲਈ ਇਕੱਠੇ ਹੋਕੇ ਲੜਨੀ ਚਾਹੀਦੀ ਹੈ ਤਾਂ ਜੋ ਖਾਲਸਾ ਪੰਥ ਦੀ ਨੁਮਾਇੰਦਾ ਜਮਾਤ ਨੂੰ ਚੰਗੀ ਅਗਵਾਈ ਮਿਲ ਸਕੇ।
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਈ ਹੋਈ ਸਮੁੱਚੀ ਲੀਡਰਸ਼ਿਪ ਦਾ ਜਿੱਥੇ ਧੰਨਵਾਦ ਕੀਤਾ ਉਥੇ ਹੀ ਵਚਨਬੱਧਤਾ ਦੁਹਰਾਈ ਕਿ ਰੱਖੜਾ ਪਰਿਵਾਰ ਹਮੇਸ਼ਾ ਪੰਥ ਅਤੇ ਪਾਰਟੀ ਲਈ ਤਤਪਰ ਰਹਿੰਦਾ ਸੀ ਅਤੇ ਰਹੇਗਾ। ਇਸ ਦੇ ਨਾਲ ਸਰਦਾਰ ਰੱਖੜਾ ਨੇ ਜ਼ੋਰਦਾਰ ਅਪੀਲ ਕੀਤੀ ਕਿ ਸਾਨੂੰ ਅਗਾਮੀ ਐਸਜੀਪੀਸੀ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਸਰਦਾਰ ਰੱਖੜਾ ਨੇ ਇਸ ਗੱਲ ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਕਿ ਖਾਲਸੇ ਦੇ ਸ਼ਾਨਾਮੱਤਾ ਇਤਿਹਾਸ ਜਿਸ ਤੋ ਹਰ ਸਿੱਖ ਸੇਧ ਲੈਂਦਾ ਰਿਹਾ, ਅੱਜ ਉਸ ਤੋਂ ਅਕਾਲੀ ਦਲ ਤੇ ਕਾਬਜ ਲੀਡਰਸ਼ਿਪ ਮੁਨਕਰ ਕਿਵੇਂ ਹੋ ਸਕਦੀ ਹੈ। ਓਹਨਾ ਆਏ ਹੋਏ ਸਾਰੇ ਹੀ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ, ਸਾਨੂੰ ਆਉਣ ਵਾਲੇ ਇਮਤਿਹਾਨ ਲਈ ਤਿਆਰ ਰਹਿਣ ਚਾਹੀਦਾ ਹੈ। ਪੰਥ,ਕੌਮ ਅਤੇ ਅਕਾਲੀ ਦਲ ਵਿੱਚ ਵੰਡੀਆਂ ਪਾਉਣ ਵਾਲਿਆਂ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ।
ਪ੍ਰੋ ਪ੍ਰੇਮ ਸਿੰਘ ਚੰਦਮਾਜਰਾ ਨੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਕਿਹਾ ਕਿ, ਜਿਸ ਖਿਦਰਾਣੇ ਦੀ ਢਾਬ ਵਿੱਚ ਗੁਰੂ ਸਾਹਿਬ ਨੇ ਬੇਦਾਵਾ ਪਾੜ੍ਹਿਆ, ਹੁਣ ਸਿੱਖਾਂ ਦੇ ਉਸ ਇਤਿਹਾਸਿਕ ਸਥਾਨ ਤੇ ਸੁਖਬੀਰ ਸਿੰਘ ਬਾਦਲ ਹੁਕਮਨਾਮੇ ਤੋਂ ਭਗੌੜਾ ਹੋਣ ਦਾ ਬੇਦਾਵਾ ਲਿਖਣ ਜਾ ਰਹੇ ਹਨ, ਜਿਸ ਲਈ ਹੁਕਮਨਾਮੇ ਦੇ ਖਿਲਾਫ ਜਾਕੇ ਸਿਆਸੀ ਕਾਨਫਰੰਸ ਬੁਲਾਈ ਹੈ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਸੰਗਤ ਅਤੇ ਅਕਾਲੀ ਵਰਕਰ ਏਕਤਾ ਚਾਹੁੰਦੇ ਹਨ, ਵੰਡੀ ਹੋਈ ਪੰਥਕ ਸ਼ਕਤੀ ਨੂੰ ਇੱਕ ਝੰਡੇ ਹੇਠ ਆਉਣਾ ਸਮੇਂ ਦੀ ਲੋੜ ਹੈ।
ਐਸਜੀਪੀਸੀ ਮੈਂਬਰਾਂ ਨੇ ਆਪਣੇ ਦਿੱਤੇ ਸੁਝਾਅ ਵਿੱਚ ਕਿਹਾ ਕਿ, ਐਸਜੀਪੀਸੀ ਵਰਗੀ ਅਜ਼ਾਦ ਹਸਤੀ ਨੂੰ ਬਚਾਉਣ ਦੀ ਲੋੜ ਹੈ। ਇਸ ਲਈ ਐਸਜੀਪੀਸੀ ਦੇ ਕਾਰਜਾਂ ਵਿੱਚ ਸਿਆਸੀ ਦਖਲ ਨੂੰ ਖਤਮ ਕਰਨਾ ਹੋਏਗਾ ਅਤੇ ਐਸਜੀਪੀਸੀ ਦੇ ਕਾਰਜ ਖੇਤਰ ਵਿੱਚ ਵੱਡੇ ਸੁਧਾਰ ਹੋਣ, ਇਸ ਲਈ ਆਗਾਮੀ ਚੋਣਾਂ ਵਿੱਚ ਗੁਰਸਿੱਖ ਨੌਜਵਾਨਾਂ ਨੂੰ ਅੱਗੇ ਆਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਖਾਲਸਾ ਪੰਥ ਦੀ ਇਸ ਵੱਡੀ ਸੰਸਥਾ ਨੂੰ ਵਿਅਕਤੀ ਵਿਸ਼ੇਸ਼ ਵਰਗੇ ਧੜਿਆਂ ਦੇ ਗਲਬੇ ਤੋ ਦੂਰ ਕੀਤਾ ਜਾ ਸਕੇ।
ਸੁੱਚਾ ਸਿੰਘ ਛੋਟੇਪੁਰ ਅਤੇ ਬਲਦੇਵ ਸਿੰਘ ਮਾਨ ਨੇ ਮੌਜੂਦਾ ਪੰਥਕ ਹਾਲਾਤਾਂ ਦਾ ਜਿੱਥੇ ਫ਼ਿਕਰ ਜਾਹਿਰ ਕੀਤਾ ਉਥੇ ਹੀ ਪੁਰਜੋਰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਇਹ ਦ੍ਰਿੜ੍ਹ ਨਿਸ਼ਠਾ ਕਰਨੀ ਚਾਹੀਦੀ ਹੈ ਕਿ ਕੋਈ ਵੀ ਵਿਅਕਤੀ ਚਾਹੇ ਓਹ ਮਾਇਆ ਪੱਖ ਤੋਂ ਕਿੰਨਾ ਵੱਡਾ ਕਿਉ ਨਾ ਹੋਵੇ ਪਰ ਜੇਕਰ ਉਸ ਦੇ ਕਾਰਜ ਖਾਲਸਾ ਪੰਥ ਅਤੇ ਖਾਲਸਾ ਪੰਥ ਦੀਆਂ ਸੰਸਥਾਵਾਂ ਨੂੰ ਢਾਅ ਲਗਾਉਣ ਵਾਲੇ ਹਨ ਤਾਂ ਉਸ ਖਿਲਾਫ ਡਟਕੇ ਲੜਾਈ ਲੜੀਏ ਅਤੇ ਅਜਿਹੇ ਲੋਕਾਂ ਨੂੰ ਸਾਬਿਤ ਕਰੀਏ ਕਿ ਇਸ ਜੁਝਾਰੂ ਕੌਮ ਨੇ ਅਬਦਾਲੀ ਵਰਗੇ ਦੀ ਈਨ ਨਹੀਂ ਮੰਨੀ, ਹੁਣ ਤਾਂ ਸਿੱਖ ਪੂਰੀ ਦੁਨੀਆਂ ਵਿੱਚ ਤਾਕਤਵਰ ਰੂਪ ਵਿੱਚ ਬੈਠਾ ਹੈ।
ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਅਸੀਂ ਜਦੋਂ ਇਹ ਕਹਿਣ ਵਿਚ ਮਾਣ ਮਹਿਸੂਸ ਕਰਦੇ ਹਾਂ ਕਿ, ਅਸੀ ਸਿੱਖੀ ਦੇ ਧੁਰੇ ਪੰਜਾਬ ਤੋ ਹਾਂ ਤਾਂ ਸਾਨੂੰ ਅੱਜ ਸੋਚਣ ਦੀ ਲੋੜ ਹੈ ਕਿ ਅਸੀਂ ਭਵਿੱਖ ਲਈ ਪੰਥਕ ਅਤੇ ਅਕਾਲੀ ਲੀਡਰਸ਼ਿਪ ਹੀ ਪੈਦਾ ਨਹੀਂ ਕਰ ਸਕੇ। ਢੀਂਡਸਾ ਨੇ ਕਿਹਾ ਕਿ, ਇਹ ਸਮੇਂ ਦੀ ਵੱਡੀ ਲੋੜ ਹੈ ਕਿ ਸਾਨੂੰ ਅਜਿਹੀ ਲੀਡਰਸ਼ਿਪ ਤਰਾਸ਼ਣ ਅਤੇ ਤਲਾਸ਼ਣ ਦੀ ਲੋੜ ਹੈ ਜਿਹੜੀ ਕਿ ਪੰਜਾਬ, ਪੰਥ ਅਤੇ ਕੌਮ ਲਈ ਸੁਹਿਰਦ ਹੋਵੇ, ਇਸ ਕਰਕੇ ਸਮੇਂ ਦੀ ਦਰਪੇਸ਼ ਚੁਣੌਤੀਆਂ ਨੂੰ ਵੇਖ ਦੇ ਹੋਏ ਏਕੇ ਅਤੇ ਵੱਡੀ ਸਮੂਹਿਕ ਭਾਵਨਾ ਵਾਲੀ ਲੀਡਰਸ਼ਿਪ ਨੂੰ ਪੈਦਾ ਕਰਨਾ ਅਤੇ ਓਹਨਾ ਨੂੰ ਅਗਵਾਈ ਯੋਗ ਬਣਾਉਣਾ ਸਾਡਾ ਫ਼ਰਜ਼ ਹੈ। ਇਸ ਤੋਂ ਇਲਾਵਾ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਭਗੌੜਾ ਹੋਈ ਅਕਾਲੀ ਲੀਡਰਸ਼ਿਪ ਤੇ ਸਵਾਲ ਚੁੱਕਦਿਆਂ ਕਿਹਾ ਕਿ, ਵੱਡੇ ਵੱਡੇ ਦਗਮੇ ਮਾਰਨ ਵਾਲੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਲੀਡਰਸ਼ਿਪ ਆਪਣੇ ਦਮ ਤੇ ਚੋਣਾਂ ਲੜਨ ਦੀ ਸਮਰੱਥਾ ਨਹੀਂ ਰੱਖ ਰਹੀ।
ਅੱਜ ਦੀ ਸੁਝਾਅ ਲਈ ਬੁਲਾਈ ਗਈ ਮੀਟਿੰਗ ਵਿੱਚ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਸਾਂਸਦ,ਸਤਵਿੰਦਰ ਕੌਰ ਧਾਲੀਵਾਲ ਸਾਬਕਾ ਸਾਂਸਦ, ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ ਮਾਨਸਾ,ਸਾਬਕਾ ਵਿਧਾਇਕ ਬਾਬੂ ਪ੍ਰਕਾਸ ਚੰਦ ਗਰਗ, ਘਨੌਰ ਹਲਕੇ ਤੋਂ ਸੇਖੂਪੁਰ,ਸੁਖਵਿੰਦਰ ਸਿੰਘ ਰਾਜਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਣਧੀਰ ਸਿੰਘ ਰੱਖੜਾ,ਅਮਰਿੰਦਰ ਸਿੰਘ ਲਿਬੜਾ, ਹਰੀ ਸਿੰਘ ਪ੍ਰੀਤ ਕੰਬਾਈਨ,ਤੇਜਿੰਦਰ ਪਾਲ ਸਿੰਘ ਸੰਧੂ, ਅਨੂਪਇੰਦਰ ਪਾਲ ਕੌਰ ਸੰਧੂ, ਅਮਰ ਸਿੰਘ ਮਲੇਰਕੋਟਲਾ,ਕੁਲਬੀਰ ਸਿੰਘ ਮੱਤਾ, ਸਰਬਜੀਤ ਸਿੰਘ ਡੂਮਵਾਲੀ, ਭੋਲਾ ਸਿੰਘ ਗਿੱਲਪੱਤੀ ਬਠਿੰਡਾ, ਬੀਬੀ ਹਰਜੀਤ ਕੌਰ ਤਲਵੰਡੀ,ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ, ਕਰਨੈਲ ਸਿੰਘ ਪੰਜੋਲੀ, ਸਤਵਿੰਦਰ ਸਿੰਘ ਟੌਹੜਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਤੇਜਿੰਦਰ ਪਾਲ ਸਿੰਘ ਸੰਧੂ, ਕੁਲਬੀਰ ਸਿੰਘ ਮੱਤਾ,ਹਰਦੇਵ ਸਿੰਘ ਮੈਂਬਰ ਐਸਜੀਪੀਸੀ , ਮਲਕੀਤ ਸਿੰਘ ਚੰਗਾਲ ਮੈਂਬਰ ਐਸਜੀਪੀਸੀ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਕਮੇਟੀ,ਤੇਜਾ ਸਿੰਘ ਕਮਾਲਪੁਰ, ਮੋਹਿੰਦਰ ਸਿੰਘ ਹੁਸੈਨਪੁਰ ਮੈਂਬਰ ਸ਼੍ਰੋਮਣੀ ਕਮੇਟੀ, ਮਨਜੀਤ ਸਿੰਘ ਬੈੱਬੇਅਨਾ ਮੈਂਬਰ ਧਰਮ ਪ੍ਰਚਾਰ ਕਮੇਟੀ, ਪਾਲ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ,ਗੁਰਕ੍ਰਿਪਾਲ ਸਿੰਘ ਬਠਿੰਡਾ, ਅਮਰਿੰਦਰ ਸਿੰਘ ਚੰਡੀਗੜ, ਗੁਰਦੇਵ ਸਿੰਘ ਚਾਹਲ, ਦਲਜਿੰਦਰ ਸਿੰਘ, ਵਿਰਕ,ਮਨਜਿੰਦਰ ਸਿੰਘ ਸੇਖੋਂ, ਜਸਵਿੰਦਰ ਸਿੰਘ ਮੁੰਡਖੇੜਾ, ਗੁਰਦੀਪ ਸਿੰਘ ਕੋਟਲਾ, ਚਮਕੌਰ ਸਿੰਘ ਬਲਦਗੜ, ਸੁਖਵਿੰਦਰ ਸਿੰਘ ਖੰਡੇਬਾਦ, ਪਰਮਜੀਤ ਸਿੰਘ ਭੀਖੀ, ਗੁਰਦੀਪ ਸਿੰਘ ਸਮਾਣਾ, ਗੁਰਦੀਪ ਸਿੰਘ ਬੰਮਨਾ, ਗੁਰਵਿੰਦਰ ਸਿੰਘ ਮਾਨਸਾ, ਖੁਸਵੰਤ ਸਿੰਘ ਲਦੜਾਂ, ਨਾਹਰ ਸਿੰਘ ਫਤਿਹਪੁਰ, ਕਰਮਜੀਤ ਸਿੰਘ ਕੋਛੜ,ਰਾਜੇਸ਼ ਸਿੰਗਲਾ, ਹਰਵੇਲ ਸਿੰਘ, ਅਸ਼ੋਕ ਕੁਮਾਰ ਮੋਦਗਿਲ, ਚਮਕੌਰ ਸਿੰਘ ਬਰਾੜ,ਹਰਦੀਪ ਸਿੰਘ ਘੁੰਨਸ, ਨਾਜ਼ਮ ਸਿੰਘ ਚੁਪਕੀ ਹਾਜਰ ਰਹੇ।

Leave a Reply

Your email address will not be published. Required fields are marked *