ਹਰਿਆਣਾ

ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 1000 ਰੁਪਏ ਦੀ ਰਿਸ਼ਵਤ ਲੈਂਦੇ ਫੜਿਆ

ਚੰਡੀਗੜ੍ਹ, 2 ਸਤੰਬਰ (ਮਧੂਸਾਰ ਬਿਊਰੋ)
ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਜਿਲਾ ਭਿਵਾਨੀ ਦੇ ਤਹਿਸੀਲ ਦਾਦਰੀ ਵਿਚ ਹਲਕਾ ਤਿਵਾਲਾ ਵਿਚ ਤੈਨਾਤ ਪਟਵਾਰੀ ਜੈਪਾਲ ਸਿੰਘ ਨੂੰ ਸਦੀਪ ਸਿੰਘ ਪੁੱਤਰ ਬਲਵਾਲ ਸਿੰਘ, ਵਾਸੀ ਤਿਵਾਲਾ, ਤਹਿਸੀਲ ਦਾਦਰੀ, ਜਿਲਾ ਭਿਵਾਨੀ ਤੋਂ ਜਮੀਨ ਇੰਤਕਾਲ ਕਰਵਾਉਣ ਦੇ ਬਦਲੇ ਵਿਚ 1000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ।

ਜਾਣਕਾਰੀ ਦਿੰਦੇ ਹੋਏ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਇਸ ਬਾਰੇ ਵਿਚ ਜੈਪਾਲ ਸਿੰਘ ਦੇ ਵਿਰੁੱਧ ਬਿਊਰੋ ਦੇ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਪਟਵਾਰੀ ਜੈਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਸ੍ਰੀਰਾਮ ਵੱਲੋਂ ਭਿਵਾਨੀ ਦੇ ਏ.ਈ.ਟੀ.ਓ. ਸਤਬੀਰ ਸਿੰਘ ਖੁੰਡਿਆ ਦੀ ਹਾਜਿਰੀ ਵਿਚ ਗ੍ਰਿਫਤਾਰ ਕੀਤਾ ਗਿਆ।

Leave a Reply

Your email address will not be published. Required fields are marked *