ਨਵਜੋਤ ਸਿੱਧੂ ਆਵਾਜ਼-ਏ-ਪੰਜਾਬ ਰਾਹੀਂ ਸੁੱਟਣਗੇ ‘ਗੂਗਲੀ’
ਪ੍ਰਗਟ ਸਿੰਘ, ਬੈਂਸ ਭਰਾ ਨਾਲ ਤੁਰੇ
ਹਰਿੰਦਰ ਸਿੰਘ ਖਾਲਸਾ, ਧਰਮਵੀਰ ਗਾਂਧੀ, ਜਗਮੀਤ ਸਿੰਘ ਬਰਾੜ, ਵੀਰ ਦਵਿੰਦਰ ਸਿੰਘ ਸਮੇਤ ਕਈ ਹੋਰ ਬਾਗੀ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ
ਚੰਡੀਗੜ੍ਹ 2 ਸਤੰਬਰ (ਮਧੂਸਾਰ ਬਿਊਰੋ/ਪਟਿਆਲਾ ਟੀ.ਵੀ.)
ਭਾਜਪਾ ਦੇ ਸਾਬਕਾ ਸੰਸਦ ਮੈਬਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੇ ਖਿਲਾਫ਼ ਮੋਰਚਾ ਖੋਲ੍ਹਦਿਆਂ ਪੰਜਾਬ ਦੀ ਰਾਜਨੀਤੀ ਵਿਚ ਨਵੀਂ ਪਾਰਟੀ ਆਵਾਜ਼-ਏ-ਪੰਜਾਬ’ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ‘ਤੇ ਆਖਰੀ ਫੈਸਲਾ 8 ਸਤੰਬਰ ਨੂੰ ਸਿੱਧੂ ਹੀ ਕਰਨਗੇ।
ਆਵਾਜ਼-ਏ-ਪੰਜਾਬ ਪਾਰਟੀ ਵਿਚ ਪ੍ਰਗਟ ਸਿੰਘ, ਬੈਂਸ ਭਰਾ ਅਤੇ ਹੋਰ ਕਈ ਸਿਰਕੱਢ ਆਗੂ ਆਪਣਾ ਫੈਸਲਾ ਸੁਣਾਉਣਗੇ। ਇਸ ਸਬੰਧ ਵਿਚ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ 8 ਸਤੰਬਰ ਨੂੰ ਨਵਜੋਤ ਸਿੰਘ ਸਿੱਧੂ ਪ੍ਰਗਟ ਸਿੰਘ ਸਿੱਧੂ ਵੱਲੋਂ ਕੀਤੇ ਦਾਅਵਿਆਂ ਅਤੇ ਮੋਰਚੇ ਨੂੰ ਲੈ ਕੇ ਆਪਣਾ ਫੈਸਲਾ ਮੀਡੀਏ ਸਾਹਮਣੇ ਰੱਖਣਗੇ। ਕਿਹਾ ਜਾ ਰਿਹਾ ਹੈ ਕਿ ਆਵਾਜ਼ ਏ ਪੰਾਬ ਫਿਲਹਾਲ ਇਕ ਮੰਚ ਹੈ, ਪ੍ਰੰਤੂ ਚੋਣਾਂ ਤੋਂ ਪਹਿਲਾਂ ਇਸ ਮੰਚ ਨੂੰ ਰਾਜਨੀਤਕ ਮਸਟਰ ਸਟਰੋਕ ਸਾਬਤ ਹੋ ਸਦਾ ਹੈ। ਭਾਜਪਾ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਦਾ ਝੁਕਾਅ ਆਪ ਵੱਲ ਸੀ। ਇਸ ਦਰਮਿਆਨ ਉਨ੍ਹਾਂ ਦੇ ਕਾਂਗਰਸ ਵਿਚ ਜਾਣ ਦੇ ਆਸਾਰ ਬਣੇ, ਪ੍ਰੰਤੂ ਫਿਲਹਾਲ ਆਵਾਜ਼ ਏ ਪੰਜਾਬ ਮੰਚ ਨੇ ਕਿਤੇ ਨਾ ਕਿਤੇ ਸਿਆਸੀ ਮਾਹਿਰਾਂ ਨੂੰ ਹੈਰਾਨ ਜ਼ਰੂਰ ਕਰ ਦਿੱਤਾ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਰਾਜੀਤੀ ਦੇ ਸਿਆਸੀ ਸਮੀਕਰਣ ਲਗਾਤਾਰ ਬਦਲ ਰਹੇ ਹਨ। ਅਜਿਹੇ ਵਿਚ ਇਸ ਮੋਰਚੇ ਦਾ ਐਲਾਨ ਪ੍ਰਗਟ ਸਿੰਘ, ਬੈਂਸ ਭਰਾ ਅਤੇ ਸਿੱਧੂ ਦੇ ਲਈ ਵੱਡੀ ਸਫਲਤਾ ਦੀ ਗਾਰੰਟੀ ਬਣਕੇ ਉਭਰ ਸਕਦਾ ਹੈ। ਦਰਅਸਲ ਆਮ ਆਦਮੀ ਪਾਰਟੀ ਤੋਂ ਕੋਈ ਪੁਖਤਾ ਭਰੋਸਾ ਨਾ ਮਿਲਣ ਅਤੇ ਭਾਜਪਾ ਵਿਚ ਵਾਪਸੀ ਦੇ ਰਾਹ ਬੰਦ ਹੋਣ ਤੋਂ ਬਾਅਦ ਸਿੱਧੂ ਦੇ ਲਈ ਇਕ ਬਦਲ ਕਾਂਗਰਸ ਸੀ, ਪ੍ਰੰਤੂ ਕਾਂਗਰਸ ਵਿਚ ਪਹਿਲਾਂ ਹੀ ਸਿਰਕੱਢ ਨੇਤਾਵਾਂ ਦੀ ਭਰਮਾਰ ਸੀ। ਇਸ ਤੋਂ ਬਾਅਦ ਸਿੱਧੂ ਕੋਲ ਚੌਥਾ ਮੋਰਚਾ ਹੀ ਇਕ ਬਦਲ ਰਹਿ ਗਿਆ ਸੀ। ਇਸ ਮੋਰਚੇ ਵਿਚ ਅਕਾਲੀ ਦਲ ਛੱਡ ਚੁੱਕੇ ਸਾਬਕਾ ਹਾਕੀ ਖਿਡਾਰੀ ਪਗਟ ਸਿੰਘ, ਅਕਾਲੀ ਦਲ ਨਾਲ ਲਗਾਤਾਰ ਲੜਾਈ ਲੜਨ ਵਾਲੇ ਬੈਂਸ ਭਰਾ ਸ਼ਾਮਲ ਹੋ ਚੁੱਕੇ ਹਨ। ਕਿਆਸ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਬਾਗੀ ਆਮ ਆਦਮੀ ਪਾਰਟੀ ਦੇ ਬਾਗੀ ਸਾਂਸਦ ਹਰਿੰਦਰ ਸਿੰਘ ਖਾਲਸਾ, ਧਰਮਵੀਰ ਗਾਂਧੀ, ਜਗਮੀਤ ਸਿੰਘ ਬਰਾੜ, ਵੀਰ ਦਵਿੰਦਰ ਸਿੰਘ ਸਮੇਤ ਕਈ ਹੋਰ ਬਾਗੀ ਨੇਤਾ ਵੀ ਸ਼ਾਮਲ ਹੋ ਸਕਦੇ ਹਨ।

