ਪੰਜਾਬ

ਰਾਸ਼ਟਰੀ ਰਾਜਮਾਰਗ ਉੱਤੇ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਸ਼ੁਰੂ ਕੀਤਾ ਜਾਵੇਗਾ : ਗਡਕਰੀ

ਚੰਡੀਗੜ੍ਹ, 11 ਸਤੰਬਰ (ਮਧੂਸਾਰ ਬਿਊਰੋ)
ਕੇਂਦਰੀ ਸੜਕ ਆਵਾਜਾਈ, ਰਾਜਮਾਰਗ ਅਤੇ ਸ਼ਿਪਿੰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ ਉੱਤੇ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਸ਼ੁਰੂ ਕੀਤਾ ਜਾਵੇਗਾ, ਜਿਸ ਦੇ ਤਹਿਤ ਕੈਮਰੇ ਲਗਾਏ ਜਾਣਗੇ। ਉਨ੍ਹਾਂ ਨੇ ਸਾਰੇ ਡਰਾਈਵਰਾਂ ਤੋਂ ਅਪੀਲ ਕੀਤੀ ਕਿ ਭਾਵੇਂ ਨੇਤਾ ਹੋਵੇ, ਅਧਿਕਾਰਾ ਹੋਵੇ, ਕੋਈ ਵੀ ਹੋਵੇ, ਸਾਰੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਨਹੀਂ ਤਾਂ ਚਾਲਾਨ ਘਰ ਪਹੁੰਚ ਜਾਵੇਗਾ। ਨਾਲ ਹੀ, ਉਨ੍ਹਾਂ ਕਿਹਾ ਕਿ ਹੁਣ ਡਰਾਈਵਰਾਂ ਨੂੰ ਹਮੇਸ਼ ਆਪਣੇ ਨਾਲ ਲਾਈਸੈਂਸ ਅਤੇ ਦਸਤਾਵੇਜ਼ ਰੱਖਣ ਦੀ ਲੋੜ ਨਹੀਂ ਹੈ।

ਹਾਲ ਹੀ ਵਿਚ ਡਿਜੀਲਾੱਕਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਤੁਸੀਂ ਆਪਣੇ ਡ੍ਰਾਈਵਿੰਗ ਤੇ ਗੱਡੀ ਦੇ ਦਸਤਾਵੇਜ ਡਿਜੀਟਲੀ ਰੱਖ ਸਕਦੇ ਹੋ ਅਤੇ ਲੋੜ ਪੈਣ ਉੱਤੇ ਮੋਬਾਈਲ ਉੱਤੇ ਇਹ ਦਸਤਾਵੇਜ਼ ਵਿਖਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਲਗਭਗ 18 ਕਰੋੜ ਲੋਕਾਂ ਨੂੰ ਲਾਭ ਹੋਵੇਗਾ ਅਤੇ ਹੁੱਣ ਨਕਲੀ ਲਾਈਸੈਂਸ ਨਹੀਂ ਚਲਣਗੇ।
ਸ੍ਰੀ ਗਡਕਰੀ ਨੇ ਅੱਜ ਗੁੜਗਾਉਂ ਵਿਚ ਲਗਭਗ 1005 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ ਨੰਬਰ ਅੱਠ ਦੇ ਤਿੰਨ ਮੁੱਖ ਚੌਰਾਹਾਂ- ਇਫਕੋ ਚੌਕ, ਸਿਗਨੇਚਰ ਟਾਵਰ ਚੌਕ ਅਤੇ ਰਾਜੀਵ ਚੌਕ ਦੇ ਸੁਧਾਰ ਕੰਮਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਹਾਜ਼ਰ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇੰਨਾਂ ਚੌਰਾਹਾਂ ਉੱਤੇ ਚਾਰ ਅੰਡਰਪਾਸ ਤੇ ਚਾਰ ਹੀ ਫਲਾਈਓਵਰ ਬਣਨਗੇ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ 30 ਮਹੀਨੇ ਦਾ ਸਮੇਂ ਦਸਿਆ ਗਿਆ ਸੀ, ਪਰ ਉਨ੍ਹਾਂ ਨੇ ਇਸ ਕੰਮ ਨੂੰ 15 ਮਹੀਨੇ ਵਿਚ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਰਾਸ਼ਟਰੀ ਰਾਜਮਾਰਗ ਨੰਬਰ ਅੱਠ ਉੱਤੇ ਕੈਮਰੇ ਲਗਵਾਉਣ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ ਹਾਲ ਹੀ ਵਿਚ ਇਸ ਹਾਈਵੇ ਉੱਤੇ ਸੈਲਾਨੀਆਂ ਤੇ ਡਰਾਈਵਰਾਂ ਦੀ ਸਹੂਲਤ ਲਈ ਰੇਡਿਓ ਉੱਤੇ ਆਵਾਜਾਈ ਅਪਡੇਟ ਵੀ ਦੇਣਾ ਸ਼ੁਰੂ ਕੀਤਾ ਜਾ ਚੁੱਕਿਆ ਹੈ।
ਸ੍ਰੀ ਗਡਕਰੀ ਨੇ ਕਿਹਾ ਕਿ ਦਿੱਲੀ ਅਤੇ ਜਯਪੁਰ ਦੇ ਵਿਚਕਾਰ ਨਵਾਂ ਹਾਈਵੇ ਬਣਾਇਆ ਜਾਵੇਗਾ ਜੋ ਐਕਸੈਸ ਕੰਟਰੋਲ ਹਾਈਵੇ ਹੋਵੇਗਾ, ਜਿਸ ਦੇ ਬਣਨ ਤੋਂ ਬਾਅਦ ਦਿੱਲੀ-ਜਯਪੁਰ ਦੀ 270 ਕਿਲੋਮੀਟਰ ਦੀ ਦੂਰੀ ਦੋ ਘੰਟੇ ਵਿਚ ਤਹਿ ਹੋਵੇਗੀ। ਇਸ ਐਕਸੈਸ ਕੰਟਰੋਲ ਹਾਈਵੇ ਉੱਤੇ ਲਗਭਗ 16000 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਐਕਸੈਸ ਕੰਟਰੋਲ ਹਾਈਵੇ ਦਾ ਕੰਮ ਜਨਵਰੀ-2017 ਤੋਂ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਛੇਤੀ ਹੀ ਜ਼ਮੀਨ ਅਧਿਗ੍ਰਿਹਣ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੋਂ ਅਪੀਲ ਕੀਤੀ ਕਿ ਉਹ ਇਸ ਹਾਈਵੇ ਦੇ ਦੋਵਾਂ ਤਰਫ ਦੀ ਜ਼ਮੀਨ ਨੂੰ ਵਿਕਸਿਤ ਕਰ ਕੇ ਦੇਣ ਤਾਂ ਜੋ ਹਾਈਵੇ ਦੀ ਲਾਗਤ ਘੱਟ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਗੁੜਗਾਉਂ ਵਾਸੀ ਪਿਛਲੇ ਕਈ ਸਾਲਾਂ ਤੋਂ ਆਵਾਜਾਈ ਜਾਮ ਦੀ ਦਿਕੱਤ ਤੋਂ ਪਰੇਸ਼ਾਨ ਸਨ। ਦਿੱਲੀ-ਜਯਪੁਰ ਹਾਈਵੇ ਬਣਨ ਵਿਚ ਕਈ ਮੁਸ਼ਕਿਲਾਂ ਸਨ ਅਤੇ ਇਸ ਦੇ ਸਬੰਧ ਵਿਚ ਕੋਰਟਾਂ ਵਿਚ ਵੀ ਮਾਮਲੇ ਪੈਂਡਿੰਗ ਸਨ। ਭਾਜਪਾ ਸਰਕਾਰ ਨੇ ਆਉਂਦੇ ਸਾਰ ਹੀ ਉਨ੍ਹਾਂ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਅਤੇ ਨਿਰਮਾਣ ਕੰਮ ਮੁੜ ਸ਼ੁਰੂ ਕਰਵਾਇਆ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗ ਉੱਤੇ ਆਵਾਜਾਈ ਆਸਾਨ ਬਣਾਉਨ ਲਈ ਆਈਐਮਟੀ ਮਾਨੇਸਰ ਚੌਕ ਉੱਤੇ ਫਲਾਈਓਵਰ ਦੇ ਕੰਮ ਨੂੰ ਵੀ ਛੇਤੀ ਪੂਰਾ ਕਰਵਾਇਆ ਜਾਵੇਗਾ। ਸ੍ਰੀ ਗਡਕਰੀ ਨੇ ਕਿਹਾ ਕਿ ਦਵਾਰਕਾ ਐਕਸਪ੍ਰੈਸ-ਵੇ ਉੱਤੇ ਵੀ ਨਿਰਮਾਣ ਸ਼ੁਰੂ ਹੋ ਗਿਆ ਅਤੇ ਇਹ ਵੀ ਛੇਤੀ ਪੂਰਾ ਕਰ ਲਿਆ ਜਾਵੇਗਾ। ਸ੍ਰੀ ਗਡਕਰੀ ਨੇ ਕਿਹਾ ਕਿ ਐਂਬਿਯੰਸ ਮਾਲ ਵਾਲੇ ਚੌਰਾਹੇ ਦਾ ਵੀ ਸੁਧਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮਾਨੇਸਰ-ਗੁੜਗਾਉਂ ਲਈ ਬਾਈਪਾਸ ਉੱਤੇ ਵੀ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਨਾਲ ਹੀ ਸ੍ਰੀ ਗਡਕਰੀ ਨੇ ਅੱਜ ਦਿੱਲੀ ਦੇ ਧੌਲਾਕੁਆਂ ਤੋਂ ਮਾਨੇਸਰ ਦੇ ਵਿਚਕਾਰ ਮੈਟਰਿਨੋ ਸਿਸਟਮ ਦੀ ਪਾਇਲਟ ਪਰਿਯੋਜਨਾ ਸ਼ੁਰੂ ਕਰਨ ਦੀ ਗੱਲ ਦੋਹਰਾਉਂਦੇ ਹੋਏ ਕਿਹਾ ਕਿ ਇਸ ਲਈ ਕਲੀਅਰੈਂਸ ਮਿਲ ਚੁੱਕੀ ਹੈ ਅਤੇ ਛੇਤੀ ਹੀ ਇਸ ਉੱਤੇ ਕੰਮ ਸ਼ੁਰੂ ਕੀਤਾ ਜਾਵੇਗਾ।
ਸ੍ਰੀ ਗਡਕਰੀ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਿਚ ਹਰਿਆਣਾ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਸ੍ਰੀ ਨਰਿੰਦਰ ਮੇਦੀ ਦੀ ਸਰਕਾਰ ਪੂਰੀ ਤਾਕਤ ਨਾਲ ਉਨ੍ਹਾਂ ਦੇ ਪਿੱਛੇ ਖੜ੍ਹੀ ਹੈ। ਸ੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਦੋ ਸਾਲਾਂ ਵਿਚ 50 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕੰਮ ਹਰਿਆਣਾ ਵਿਚ ਸ਼ੁਰੂ ਕਰਵਾਉਣ ਦਾ ਵਚਨ ਦਿੱਤੀ ਸੀ ਜਿਸ ਨੂੰ ਉਹ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਚਾਰਾਂ ਪਾਸੇ ਇਸਟਰਲੀ ਅਤੇ ਵੈਸਟਰਲੀ ਬਾਈਪਾਸ ਦਾ ਕੰਮ ਚਲ ਰਿਹਾ ਹੈ। ਇਹ ਮਾਰਗ ਬਣਨ ਨਾਲ ਦਿੱਲੀ ਦਾ 50 ਫੀਸਦੀ ਟ੍ਰੈਫਿਕ ਅਤੇ ਪ੍ਰਦੂਸ਼ਣ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕੰਮ 400 ਦਿਨਾਂ ਦੇ ਰਿਕਾਰਡ ਸਮੇਂ ਵਿਚ ਪੂਰਾ ਕੀਤਾ ਜਾਵੇਗਾ। ਉਹ ਲਗਾਤਾਰ ਇਸ ਪਰਿਯੋਜਨਾ ਦੀ ਨਿਗਰਾਣੀ ਕਰ ਰਹੇ ਹਨ।

Leave a Reply

Your email address will not be published. Required fields are marked *